11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਹੰਭਲਾ ਫਾਊਾਡੇਸ਼ਨ ਵਲੋਂ ਹੜ੍ਹ ਨਾਲ ਨੁਕਸਾਨੀਆਂ ਜ਼ਮੀਨਾਂ ਦੀ ਮੁੜ ਸੰਭਾਲ ਲਈ ਜੰਗੀ ਪੱਧਰ 'ਤੇ ਕੰਮ ਸ਼ੁਰੂ <br/>

ਜ਼ਮੀਨਾਂ ਨੂੰ ਪੱਧਰਾ ਕਰਨ ਵਿਚ ਲੱਗੇ ਟਰੈਕਟਰ ਅਤੇ ਗੱਲਬਾਤ ਕਰਦੇ ਹੰਭਲਾ ਫਾਊਾਡੇਸ਼ਨ ਪੰਜਾਬ ਦੇ ਆਗੂ | ਅਜੀਤ ਤਸਵੀਰਾਂ <br/> 23-09-2025
ਫ਼ਿਰੋਜ਼ਪੁਰ, 22 ਸਤੰਬਰ (ਗੁਰਿੰਦਰ ਸਿੰਘ)- ਫ਼ਿਰੋਜ਼ਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਰਾਹਤ ਕਾਰਜਾਂ ਤੋਂ ਅੱਗੇ ਵਧਦਿਆਂ ਹੰਭਲਾ ਫਾਊਾਡੇਸ਼ਨ ਪੰਜਾਬ ਵਲੋਂ ਹੁਣ ਹੜ੍ਹਾਂ ਕਾਰਨ ਬੇਹੱਦ ਨੁਕਸਾਨੀਆਂ ਗਈਆਂ ਖੇਤੀਯੋਗ ਜ਼ਮੀਨਾਂ ਦੀ ਮੁੜ ਸੰਭਾਲ ਲਈ ਜੰਗੀ ਪੱਧਰ 'ਤੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ | ਸੰਸਥਾ ਵਲੋਂ ਅੱਜ ਹਿੰਦ-ਪਾਕਿ ਸਰਹੱਦ ਨਾਲ ਵੱਸਦੇ ਪਿੰਡ ਹਜ਼ਾਰਾ ਸਿੰਘ ਵਾਲਾ ਵਿਖੇ ਜ਼ਮੀਨਾਂ ਦੇ ਮੁੜ ਪੱਧਰੀਕਰਨ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ | ਸੰਸਥਾ ਦੇ ਆਗੂ ਡਾ. ਸੁਰਜੀਤ ਸਿੰਘ ਸਿੱਧੂ, ਗਾਮਾ ਸਿੱਧੂ, ਪੀ.ਕੇ, ਤਰਲੋਚਨ ਮੁਸਾਫ਼ਿਰ, ਜਗਦੀਪ ਵੜਿੰਗ ਅਤੇ ਕੰਵਲਜੀਤ ਕੌਰ ਬਰਾੜ ਨੇ ਦੱਸਿਆ ਕਿ ਹੰਭਲਾ ਫਾਊਾਡੇਸ਼ਨ ਪਿਛਲੇ ਕਈ ਹਫ਼ਤਿਆਂ ਤੋਂ ਪੀੜਤਾਂ ਦੀ ਰਾਹਤ ਲਈ ਮੁੜ ਵਸੇਬਾ ਕੈਂਪ ਲਗਾ ਕੇ ਸੇਵਾ ਕਰ ਰਹੀ ਹੈ | ਹੁਣ ਜ਼ਮੀਨਾਂ ਨੂੰ ਦੁਬਾਰਾ ਖੇਤੀਯੋਗ ਬਣਾਉਣ ਦੀ ਪ੍ਰਕਿਰਿਆ ਦੀ ਸ਼ੁਰੂਆਤ ਕੀਤੀ ਗਈ ਹੈ, ਜੋ ਕਿ ਲੰਬਾ ਤੇ ਮੁਸ਼ਕਲ ਪਰ ਜ਼ਰੂਰੀ ਕੰਮ ਹੈ | ਉਨ੍ਹਾਂ ਦੱਸਿਆ ਕਿ ਸੰਸਥਾ ਵਲੋਂ ਪਹਿਲਾਂ ਇਲਾਕੇ ਦਾ ਪੂਰਾ ਸਰਵੇਅ ਕੀਤਾ ਗਿਆ ਹੈ, ਜਿਸ 'ਤੇ ਯੋਜਨਾਬੱਧ ਤਰੀਕੇ ਨਾਲ ਕੰਮ ਕੀਤਾ ਜਾ ਰਿਹਾ ਹੈ | ਇਸ ਦੇ ਨਾਲ ਹੀ ਸੰਸਥਾ ਦੀ ਟੀਮ ਪਿੰਡਾਂ ਵਿਚ ਘਰ-ਘਰ ਜਾ ਕੇ ਪਸ਼ੂਆਂ ਲਈ ਚਾਰੇ, ਖ਼ੁਰਾਕ ਆਦਿ ਦੀ ਲੋੜ ਪੂਰੀ ਕਰ ਰਹੀ ਹੈ ਤਾਂ ਜੋ ਸਹੀ ਲੋਕਾਂ ਤੱਕ ਮਦਦ ਪਹੁੰਚ ਸਕੇ | ਉਨ੍ਹਾਂ ਦੱਸਿਆ ਕਿ ਹੰਭਲਾ ਫਾਊਾਡੇਸ਼ਨ ਨੇ ਸਾਰਿਆਂ ਪੀੜਤ ਪਰਿਵਾਰਾਂ ਨੂੰ ਭਰੋਸਾ ਦਿਵਾਇਆ ਹੈ ਕਿ ਉਹ ਸੇਵਾ ਵਿਚ ਪੂਰੀ ਨਿਸ਼ਠਾ ਨਾਲ ਲੱਗੇ ਹੋਏ ਹਨ | ਨਾਲ ਹੀ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਸੇਵਾਦਾਰਾਂ ਤੇ ਦਾਨੀਆਂ ਨਾਲ ਨਿਮਰਤਾ ਤੇ ਸਹਿਯੋਗ ਨਾਲ ਪੇਸ਼ ਆਉਣ ਤਾਂ ਜੋ ਹੋਰ ਵੀ ਲੋਕ ਇਸ ਪਵਿੱਤਰ ਕੰਮ ਵਿਚ ਜੁਟਣ ਲਈ ਪ੍ਰੇਰਿਤ ਹੋਣ |

ਪਿਛਲੀ ਖ਼ਬਰ ਰੈੱਡ ਕਰਾਸ ਵਲੋਂ ਦੁਕਾਨਾਂ ਖ਼ਾਲੀ ਕਰਨ ਦੇ ਨੋਟਿਸ ਕੱਢਣ 'ਤੇ ਦੁਕਾਨਦਾਰਾਂ ਵਲੋਂ ਰੋਸ ਧਰਨਾ ਅਗਲੀ ਖ਼ਬਰ ਕੁਲਬੀਰ ਸਿੰਘ ਜ਼ੀਰਾ ਦੀ ਅਗਵਾਈ ਹੇਠ 100 ਦੇ ਕਰੀਬ ਮਿੱਟੀ ਦੀਆਂ ਟਰਾਲੀਆਂ ਹੜ੍ਹ ਪ੍ਰਭਾਵਿਤ ਬੰਨ੍ਹ ਨੂੰ ਮਜ਼ਬੂਤ ਕਰਨ ਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।