ਫਿਰੋਜ਼ਪੁਰ, 17 ਅਕਤੂਬਰ (ਸੁਖਵਿੰਦਰ ਸਿੰਘ)- ਸਿਟੀ ਥਾਣਾ ਫਿਰੋਜ਼ਪੁਰ ਵਿਚ ਕੇਂਦਰੀ ਜੇਲ੍ਹ ਦੇ ਹਵਾਲਾਤੀ ਤੋਂ ਟੱਚ ਸਕੀਮ ਮੋਬਾਈਲ ਫੋਨ ਬਰਾਮਦ ਕਰਕੇ 52-ਏ ਪਰੀਸੰਨਜ਼ ਐਕਟ ਤਹਿਤ ਮੁਕੱਦਮਾ ਦਰਜ ਕੀਤਾ | ਸਿਟੀ ਥਾਣਾ ਦੇ ਸਹਾਇਕ ਥਾਣੇਦਾਰ ਸ਼ਰਮਾ ਸਿੰਘ ਨੇ ਦੱਸਿਆ ਹੈ ਕਿ ਕੇਂਦਰੀ ਜੇਲ੍ਹ ਦੇ ਸਹਾਇਕ ਸੁਪਰਡੈਂਟ ਵਲੋਂ ਭੇਜੇ ਪੱਤਰ ਨੰਬਰ 7340 ਵਿਚ ਲਿਖਿਆ ਹੈ ਕਿ ਹਾਈ ਰਿਸਕ ਹਵਾਲਾਤੀ ਤਰਨਵੀਰ ਸਿੰਘ ਉਰਫ਼ ਵਰਿੰਦਰ ਸਿੰਘ ਕੋਲੋਂ ਤਲਾਸ਼ੀ ਦੌਰਾਨ ਇਕ ਟੱਚ ਸਕਰੀਨ ਮੋਬਾਈਲ ਫੋਨ ਸਮੇਤ ਸਿੰਮ ਬਰਾਮਦ ਹੋਇਆ | ਸਹਾਇਕ ਥਾਣੇਦਾਰ ਸ਼ਰਮਾ ਸਿੰਘ ਨੇ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਦੇ ਬਿਆਨਾਂ ਦੇ ਆਧਾਰ 'ਤੇ ਤਰਨਵੀਰ ਸਿੰਘ ਉਰਫ਼ ਵਰਿੰਦਰ ਸਿੰਘ ਉਰਫ਼ ਖਾਨਪੁਰੀਆ ਪੁੱਤਰ ਅਰਵਿੰਦਰ ਸਿੰਘ ਵਾਸੀ ਗਲੀ ਮਸਤ ਖੂਹ ਮੋਨੀ ਚੌਕ ਅੰਮਿ੍ਤਸਰ ਹਾਲ ਮਲੇਸ਼ੀਆ ਤੋਂ ਇਕ ਟੱਚ ਸਕਰੀਨ ਮੋਬਾਈਲ ਫੋਨ ਬਰਾਮਦ ਕਰਕੇ ਸਿਟੀ ਥਾਣਾ ਫਿਰੋਜ਼ਪੁਰ ਮਾਮਲਾ ਦਰਜ ਕੀਤਾ |