07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਮਹਿਲਾ ਸੈੱਲ ਤੇ ਉੱਦਮਤਾ ਵਿਕਾਸ ਸੈੱਲ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਸਰਕਾਰੀ ਕਾਲਜ 'ਚ ਲਗਾਏ ਦੀਵਾਲੀ ਫੈਸਟ ਲਈ ਸਟਾਲ <br/>

ਸਰਕਾਰੀ ਕਾਲਜ ਵਿਚ ਕਰਵਾਏ ਮੇਲੇ 'ਚ ਭਾਗ ਲੈਂਦੇ ਹੋਏ ਵਿਦਿਆਰਥੀ ਅਤੇ ਪ੍ਰਬੰਧਕ | ਤਸਵੀਰ : ਪੀ. ਸਿੰਘ <br/> 18-10-2025
ਨਾਰਾਇਣਗੜ੍ਹ, 17 ਅਕਤੂਬਰ (ਪੀ. ਸਿੰਘ)- ਸਰਕਾਰੀ ਕਾਲਜ ਨਰਾਇਣਗੜ੍ਹ ਵਿਚ ਪਿ੍ੰਸੀਪਲ ਰੋਹਿਤ ਕੁਮਾਰ ਦੀ ਪ੍ਰਧਾਨਗੀ ਹੇਠ ਅੱਜ ਮਹਿਲਾ ਸੈੱਲ ਅਤੇ ਉੱਦਮਤਾ ਵਿਕਾਸ ਸੈੱਲ (ਈ. ਡੀ. ਸੀ.) ਦੇ ਸਾਂਝੇ ਸਹਿਯੋਗ ਨਾਲ ਦੀਵਾਲੀ ਮੇਲਾ ਲਗਾਇਆ ਗਿਆ | ਇਸ ਪ੍ਰੋਗਰਾਮ ਦਾ ਮਕਸਦ ਵਿਦਿਆਰਥੀਆਂ ਵਿਚ ਉੱਦਮਤਾ ਦੀ ਭਾਵਨਾ ਨੂੰ ਉਤਸ਼ਾਹਿਤ ਕਰਨਾ ਤੇ ਉਨ੍ਹਾਂ ਨੂੰ ਸਵੈ-ਨਿਰਭਰਤਾ ਵੱਲ ਪ੍ਰੇਰਿਤ ਕਰਨਾ ਸੀ | ਇਸ ਮੌਕੇ ਪਿ੍ੰਸੀਪਲ ਨੇ ਰਿਬਨ ਕੱਟ ਕੇ ਪ੍ਰੋਗਰਾਮ ਦਾ ਉਦਘਾਟਨ ਕੀਤਾ | ਇਸ ਮੌਕੇ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਵਿਚ ਰਚਨਾਤਮਕਤਾ ਤੇ ਵਪਾਰਕ ਦਿ੍ਸ਼ਟੀਕੋਣ ਨੂੰ ਵਿਕਸਤ ਕਰਦੇ ਹਨ | ਇਸ ਦੌਰਾਨ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵਾਤਾਵਰਣ ਅਨੁਕੂਲ ਦੀਵਾਲੀ ਮਨਾਉਣ ਦਾ ਸੰਦੇਸ਼ ਦਿੱਤਾ ਤਾਂ ਜੋ ਵਾਤਾਵਰਣ ਨੂੰ ਕੋਈ ਨੁਕਸਾਨ ਨਾ ਪਹੁੰਚੇ | ਇਸ ਮੌਕੇ ਵਿਦਿਆਰਥੀਆਂ ਵਲੋਂ ਗੋਲ ਗੱਪੇ, ਦਹੀਂ ਭਲੇ, ਭੇਲਪੁਰੀ, ਫਰੂਟ ਚਾਟ, ਚਨਾ ਅਤੇ ਸ਼ੱਕਰਗੰਦੀ ਚਾਟ, ਟਿੱਕੀ, ਮੋਮੋਜ਼, ਸਪਰਿੰਗ ਰੋਲ, ਕੁਲਚਾ, ਜਲਜੀਰਾ, ਲੱਸੀ ਅਤੇ ਹੱਥਾਂ ਨਾਲ ਬਣੇ ਤੋਹਫ਼ੇ, ਸ਼ਿਲਪਕਾਰੀ ਦੀਆਂਵਸਤੂਆਂ ਆਦਿ ਦੇ ਆਕਰਸ਼ਕ ਸਜਾਵਟ ਅਤੇ ਖਾਣੇ ਦੇ ਸਟਾਲ ਲਗਾਏ ਗਏ, ਜਿਨ੍ਹਾਂ 'ਤੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਉਤਸ਼ਾਹ ਨਾਲ ਖਰੀਦਦਾਰੀ ਕਰਕੇ ਭਾਗੀਦਾਰਾਂ ਦੀ ਹੌਸਲਾ ਅਫਜ਼ਾਈ ਕੀਤੀ | ਇਸ ਦੌਰਾਨ ਮਹਿਲਾ ਸੈੱਲ ਤੇ ਉੱਦਮਤਾ ਵਿਕਾਸ ਸੈੱਲ ਦੀ ਕਨਵੀਨਰ ਨੇ ਦੱਸਿਆ ਕਿ ਇਸ ਦੀਵਾਲੀ ਮੇਲੇ ਵਿਚ ਵਿਦਿਆਰਥੀਆਂ ਵਲੋਂ 30 ਵੱਖ-ਵੱਖ ਕਿਸਮਾਂ ਦੇ ਸਟਾਲ ਲਗਾਏ ਗਏ ਸਨ ਤੇ ਪਹਿਲੇ, ਦੂਜੇ ਤੇ ਤੀਜੇ ਸਥਾਨ 'ਤੇ ਆਉਣ ਵਾਲੇ ਸਟਾਲਾਂ ਨੂੰ ਨਕਦ ਇਨਾਮ ਦਿੱਤੇ ਗਏ ਜਦਕਿ ਸਾਰੇ ਭਾਗੀਦਾਰਾਂ ਨੂੰ ਪਿ੍ੰਸੀਪਲ ਵਲੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪ੍ਰੋ. ਸੁਭਾਸ਼ ਕੁਮਾਰ, ਪ੍ਰੋ. ਸੰਜੀਵ ਕੁਮਾਰ, ਡਾ. ਅਪੂਰਵਾ ਚਾਵਲਾ, ਡਾ: ਸੁਮਨ ਲਤਾ, ਡਾ. ਰੀਮਾ ਸੰਧੂ ਤੇ ਪ੍ਰੋ. ਨਰੇਸ਼ ਕੁਮਾਰ, ਪ੍ਰਬੰਧਕੀ ਕਮੇਟੀ ਮੈਂਬਰ ਡਾ. ਸਵਰਨਜੀਤ ਸਿੰਘ, ਆਸ਼ਿਮਾ ਠਾਕੁਰ, ਡਾ. ਮਨੀਸ਼ਾ ਦੇਵੀ, ਡਾ. ਸਪਨਾ ਗੁਪਤਾ, ਦਲਜੀਤ, ਡਾ. ਸੋਨੂੰ, ਇੰਦੂ ਧੀਮਾਨ, ਡਾ. ਨੇਹਾ ਵਾਲੀਆ, ਸਪਨਾ ਸੈਣੀ ਅਤੇ ਸਮੂਹ ਟੀਚਿੰਗ ਤੇ ਨਾਨ-ਟੀਚਿੰਗ ਸਟਾਫ਼ ਮੈਂਬਰ ਹਾਜ਼ਰ ਸਨ |

ਪਿਛਲੀ ਖ਼ਬਰ ਕੇਂਦਰੀ ਜੇਲ੍ਹ ਦੇ ਹਵਾਲਾਤੀ ਤੋਂ ਮੋਬਾਈਲ ਫੋਨ ਬਰਾਮਦ ਕਰ ਮਾਮਲਾ ਦਰਜ ਅਗਲੀ ਖ਼ਬਰ ਪੱਤਰਕਾਰ ਹੀ ਲੋਕਤੰਤਰ ਵਿੱਚ ਅਸਲੀ ਹੀਰੋ ਹੁੰਦੇ ਹਨ: ਪ੍ਰੋ. ਗਣੇਸ਼ੀ ਲਾਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।