07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

2 ਪਿਸਤੌਲ, 1 ਦੇਸੀ ਕੱਟਾ, 8 ਰੌਂਦਾਂ ਸਮੇਤ ਇਕ ਵਿਅਕਤੀ ਪੁਲਿਸ ਵਲੋਂ ਗਿ੍ਫਤਾਰ

ਅਜੀਤ ਡੈਸਕ 18-10-2025
ਮਮਦੋਟ, 17 ਅਕਤੂਬਰ (ਸੁਖਦੇਵ ਸਿੰਘ ਸੰਗਮ)- ਮਮਦੋਟ ਪੁਲਿਸ ਨੇ ਖ਼ਾਸ ਸੂਚਨਾ ਦੇ ਆਧਾਰ 'ਤੇ ਇਕ ਵਿਅਕਤੀ ਨੂੰ 2 ਪਿਸਤੌਲ, ਇਕ ਦੇਸੀ ਕੱਟਾ ਤੇ 8 ਰੌਂਦਾਂ ਸਮੇਤ ਗਿ੍ਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ ਜਿਸ ਖ਼ਿਲਾਫ਼ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ | ਸਬ-ਇੰਸਪੈਕਟਰ ਸੁਖਦੇਵ ਸਿੰਘ ਨੇ ਦੱਸਿਆ ਕਿ ਉਹ ਇਲਾਕੇ 'ਚ ਗਸ਼ਤ ਕਰਦੇ ਹੋਏ ਜਦੋਂ ਪੁਲਿਸ ਪਾਰਟੀ ਸਮੇਤ ਬੱਸ ਅੱਡਾ ਮਮਦੋਟ ਕੋਲ ਪੁੱਜੇ ਤਾਂ ਇਕ ਮੁਖ਼ਬਰ ਨੇ ਸੂਚਿਤ ਕੀਤਾ ਕਿ ਇਕ ਸਾਰਜ ਕੁਮਾਰ ਨਾਮੀ ਵਿਅਕਤੀ ਬਾਹਰੋਂ ਨਾਜਾਇਜ਼ ਅਸਲ੍ਹਾ ਮੰਗਵਾ ਕੇ ਅੱਗੇ ਵੇਚਦਾ ਹੈ ਤੇ ਵਾਰਦਾਤਾਂ ਵੀ ਕਰਦਾ ਹੈ, ਜੋ ਹੁਣ ਵੀ ਅਸਲਾ ਵੇਚਣ ਲਈ ਪਿੰਡ ਚਪਾਤੀ ਤੇ ਪਿੰਡ ਲੱਖੋ ਕਿ ਬਹਿਰਾਮ ਵਿਚਕਾਰ ਪੈਂਦੇ ਸੇਮਨਾਲੇ 'ਤੇ ਖੜ੍ਹਾ ਹੈ ਜਿਸ ਨੂੰ ਕਾਬੂ ਕੀਤਾ ਜਾ ਸਕਦਾ ਹੈ | ਉਨ੍ਹਾਂ ਦੱਸਿਆ ਕਿ ਪੁਲਿਸ ਪਾਰਟੀ ਵਲੋਂ ਤੁਰੰਤ ਛਾਪੇਮਾਰੀ ਕਰਕੇ ਉਕਤ ਨੂੰ ਕਾਬੂ ਕੀਤਾ ਗਿਆ 'ਤੇ ਉਸ ਕੋਲੋਂ 2 ਪਿਸਤੌਲ, ਇਕ 315 ਬੋਰ ਦੇਸੀ ਕੱਟਾ ਸਮੇਤ 4 ਰੌਂਦ, 3 ਰੌਂਦ 32 ਬੋਰ, 1 ਰੌਂਦ 315 ਬੋਰ ਜ਼ਿੰਦਾ ਬਰਾਮਦ ਕੀਤੇ ਗਏ | ਪੁਲਿਸ ਵਲੋਂ ਥਾਣਾ ਮਮਦੋਟ ਵਿਖੇ ਸਾਰਜ ਕੁਮਾਰ ਉਰਫ਼ ਘੱਲੀ ਪੁੱਤਰ ਪੱਪੂ ਵਾਸੀ ਪਿੰਡ ਬੁੱਕਣ ਖਾਂ ਵਾਲਾ ਥਾਣਾ ਕੁੱਲਗੜ੍ਹੀ ਖ਼ਿਲਾਫ਼ ਪਰਚਾ ਦਰਜ ਕਰ ਲਿਆ ਗਿਆ ਹੈ |

ਪਿਛਲੀ ਖ਼ਬਰ ਨਗਰ ਕੌਂਸਲ ਨੇ ਪੁਰਾਣੀ ਕਚਹਿਰੀ ਰੋਡ 'ਤੇ ਦੁਕਾਨਾਂ ਮੂਹਰੇ ਛੱਡਿਆ ਸੀਵਰੇਜ ਦਾ ਗੰਦਾ ਪਾਣੀ ਅਗਲੀ ਖ਼ਬਰ ਪੁਲਿਸ ਨੇ ਹੈਰੋਇਨ ਸਮੇਤ ਨੌਜਵਾਨ ਕੀਤਾ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।