06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਇਸ ਵਾਰ ਪਟਾਕੇ ਰਹਿਤ ਦੀਵਾਲੀ ਮਨਾਈ ਜਾਵੇ- ਸੁਰੇਸ਼ ਕੰਬੋਜ <br/>

ਅਜੀਤ ਡੈਸਕ 18-10-2025
ਅਬੋਹਰ, 17 ਅਕਤੂਬਰ (ਸੁਖਜੀਤ ਸਿੰਘ ਬਰਾੜ)- ਸਥਾਨਕ ਸ਼ਹਿਰ ਤੇ ਪਿੰਡਾਂ ਦੇ ਵਸਨੀਕਾਂ ਨੂੰ ਅਪੀਲ ਹੈ ਕਿ ਦੀਵਾਲੀ ਦਾ ਤਿਉਹਾਰ ਪਟਾਕੇ ਰਹਿਤ ਮਨਾਉਣ ਦੀ ਕੋਸ਼ਿਸ਼ ਕਰੋ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸਥਾਨਕ ਸਰਕਾਰੀ ਹਸਪਤਾਲ ਦੇ ਕਾਰਜਕਾਰੀ ਐੱਸ.ਐਮ.ਓ. ਡਾ.ਸੁਰੇਸ਼ ਕੰਬੋਜ ਨੇ ਕਿਹਾ ਕਿ ਬੀਤੇ ਕੁੱਝ ਸਾਲਾਂ ਤੋਂ ਦੀਵਾਲੀ ਦੇ ਤਿਉਹਾਰ ਮੌਕੇ ਵੱਧ ਤੋਂ ਵੱਧ ਪਟਾਕੇ ਚਲਾਏ ਜਾਣ ਦਾ ਰਿਵਾਜ ਵੱਧ ਰਿਹਾ ਹੈ | ਜ਼ਿਆਦਾ ਪਟਾਕੇ ਚਲਾਉਣਾ ਸਿਹਤ ਤੇ ਵਾਤਾਵਰਨ ਦੋਵਾਂ ਲਈ ਬਹੁਤ ਹੀ ਹਾਨੀਕਾਰਕ ਹੈ | ਇਸ ਲਈ ਸਮੂਹ ਇਲਾਕਾ ਵਾਸੀਆਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਦੀਵਾਲੀ ਦੇ ਤਿਉਹਾਰ ਮੌਕੇ ਘੱਟ ਤੋਂ ਘੱਟ ਪਟਾਕੇ ਚਲਾਓ ਤੇ ਦੀਵਾਲੀ ਨੂੰ ਹਰੀ ਦੀਵਾਲੀ ਦੇ ਰੂਪ 'ਚ ਮਨਾਉਣ ਦੀ ਕੋਸ਼ਿਸ਼ ਕਰੋ | ਹਰੀ ਦੀਵਾਲੀ ਮਨਾਓਗੇ ਤਾਂ ਸਿਹਤ ਤੇ ਵਾਤਾਵਰਨ ਦੋਵਾਂ ਲਈ ਲਾਭਦਾਇਕ ਹੋਵੇਗੀ | ਮਠਿਆਈਆਂ ਵੀ ਚੰਗੀ ਕੁਆਲਿਟੀ ਦੀਆਂ ਖ਼ਰੀਦੋ | ਉਨ੍ਹਾਂ ਮਠਿਆਈਆਂ ਦੀਆਂ ਦੁਕਾਨਾਂ ਵਾਲਿਆਂ ਨੂੰ ਵੀ ਅਪੀਲ ਕੀਤੀ ਹੈ ਕਿ ਮਠਿਆਈਆਂ ਸ਼ੁੱਧ ਤੇ ਤਾਜ਼ਾ ਹੀ ਵੇਚਣ ਤਾਂ ਕਿ ਕਿਸੇ ਦਾ ਵੀ ਸਰੀਰਕ ਨੁਕਸਾਨ ਨਾ

ਪਿਛਲੀ ਖ਼ਬਰ ਟੱਕਰ ਮਾਰਨ ਵਾਲੇ ਅਣਪਛਾਤੇ ਟਰੈਕਟਰ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵਿਖੇ ਹਫ਼ਤਾਵਾਰੀ ਸਤਿਸੰਗ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।