06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵਿਖੇ ਹਫ਼ਤਾਵਾਰੀ ਸਤਿਸੰਗ ਕਰਵਾਇਆ <br/>

ਅਜੀਤ ਡੈਸਕ 18-10-2025
ਜਲਾਲਾਬਾਦ, 17 ਅਕਤੂਬਰ (ਜਤਿੰਦਰ ਪਾਲ ਸਿੰਘ)- ਸਥਾਨਕ ਕਮਰੇ ਵਾਲਾ ਸੜਕ 'ਤੇ ਸਥਿਤ ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਤੇ ਹਫ਼ਤਾਵਾਰੀ ਸਤਿਸੰਗ ਕਰਵਾਇਆ ਗਿਆ ਜਿਸ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂ ਹਾਜ਼ਰ ਹੋਏ | ਸਤਿਸੰਗ ਵਿਚ ਸਾਧਵੀ ਹਰਪਿੰਦਰ ਭਾਰਤੀ ਨੇ ਕਿਹਾ ਕਿ ਭਾਰਤੀ ਸੱਭਿਆਚਾਰ ਅਤੇ ਅਧਿਆਤਮਕ ਪਰੰਪਰਾਵਾਂ ਵਿਚ ਗੁਰੂ ਭਗਤੀ ਨੂੰ ਸਭ ਤੋਂ ਉੱਚਾ ਸਥਾਨ ਦਿੱਤਾ ਗਿਆ ਹੈ¢ ਮਨੁੱਖੀ ਜੀਵਨ ਵਿਚ ਗੁਰੂ ਦੀ ਮਹੱਤਤਾ ਅਨੰਤ ਹੈ ਜਿਸ ਤਰ੍ਹਾਂ ਹਨੇਰੇ ਵਿਚ ਦੀਵਾ ਰਸਤਾ ਦਿਖਾਉਂਦਾ ਹੈ, ਉਸੇ ਤਰ੍ਹਾਂ ਗੁਰੂ ਅਗਿਆਨ ਰੂਪੀ ਹਨੇਰੇ ਵਿਚ ਗਿਆਨ ਦਾ ਪ੍ਰਕਾਸ਼ ਜਗਾਉਂਦੇ ਹਨ | ਸਾਧਵੀ ਕਰਮਾਲੀ ਭਾਰਤੀ ਨੇ ਕਿਹਾ ਕਿ ਹੁਣ ਸਵਾਲ ਇਹ ਹੈ ਕਿ ਭਗਤੀ ਦੀ ਸ਼ੁਰੂਆਤ ਕਿਵੇਂ ਹੋਵੇ? ਇਸ ਲਈ ਸਾਨੂੰ ਇੱਕ ਪੂਰਨ ਦਿ੍ਸ਼ਟੀ, ਪੂਰਨ ਸਤਿਗੁਰੂ ਦੀ ਲੋੜ ਹੈ ਜੋ ਸਾਨੂੰ ਬ੍ਰਹਮ ਗਿਆਨ ਦੇ ਜ਼ਰੀਏ ਸਦੀਵੀਂ ਭਗਤੀ ਪ੍ਰਦਾਨ ਕਰਕੇ ਈਸ਼ਵਰ ਦੇ ਦਰਸ਼ਨ ਕਰਾ ਸਕਣ |

ਪਿਛਲੀ ਖ਼ਬਰ ਇਸ ਵਾਰ ਪਟਾਕੇ ਰਹਿਤ ਦੀਵਾਲੀ ਮਨਾਈ ਜਾਵੇ- ਸੁਰੇਸ਼ ਕੰਬੋਜ <br/> ਅਗਲੀ ਖ਼ਬਰ ਦਿੱਲੀ ਪਬਲਿਕ ਸਕੂਲ ਦੀ ਫੁੱਟਬਾਲ ਟੀਮ ਕਲਸਟਰ ਤੇ ਬਲਾਕ ਪੱਧਰ 'ਤੇ ਰਹੀ ਜੇਤੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।