ਕੁੱਲਗੜ੍ਹੀ, 17 ਅਗਸਤ (ਸੁਖਜਿੰਦਰ ਸਿੰਘ ਸੰਧੂ)- ਪੁਲਿਸ ਥਾਣਾ ਕੁੱਲਗੜ੍ਹੀ ਦੇ ਮੁੱਖ ਅਫ਼ਸਰ ਸਬ ਇੰਸਪੈਕਟਰ ਦਵਿੰਦਰ ਸਿੰਘ ਗਰਚਾ ਦੀ ਅਗਵਾਈ ਹੇਠ ਸਹਾਇਕ ਥਾਣੇਦਾਰ ਬਲਜੀਤ ਸਿੰਘ ਨੇ ਮੁਖ਼ਬਰ ਖ਼ਾਸ ਦੀ ਇਤਲਾਹ 'ਤੇ ਬਜੀਦਪੁਰ ਤੋਂ ਸਤੀਏ ਵਾਲਾ ਸੜਕ 'ਤੇ ਬੇਆਬਾਦ ਗੋਦਾਮ ਕੋਲੋਂ ਇਕ ਨੌਜਵਾਨ ਨੂੰ ਗਿ੍ਫ਼ਤਾਰ ਕਰਕੇ ਉਸ ਦੇ ਕਬਜ਼ੇ 'ਚੋਂ ਸਾਡੇ ਪੰਜ ਗਰਾਮ ਹੈਰੋਇਨ ਬਰਾਮਦ ਕੀਤੀ ਹੈ | ਉਕਤ ਨੌਜਵਾਨ ਦੀ ਪਹਿਚਾਣ ਵਿਕਟਰ ਉਰਫ਼ ਵਿਕੀ ਪੁੱਤਰ ਮਧੂ ਵਾਸੀ ਪਿੰਡ ਝੋਕ ਹਰੀਹਰ ਵਜੋਂ ਹੋਈ ਹੈ ਜਿਸ ਖ਼ਿਲਾਫ਼ ਥਾਣਾ ਕੁੱਲਗੜ੍ਹੀ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ | ਪੁਲਿਸ ਵਲੋਂ ਉਸ ਦੇ ਅਗਲੇ ਪਿਛਲੇ ਲਿੰਕ ਪਤਾ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ |