05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਵਹਾਬ ਵਾਲਾ ਸਕੂਲ 'ਚ ਸਾਇੰਸ ਤੇ ਗਣਿਤ ਮੇਲਾ ਲਗਾਇਆ <br/>

ਅਜੀਤ ਡੈਸਕ 18-10-2025
ਬੱਲੂਆਣਾ, 17 ਅਕਤੂਬਰ (ਜਸਮੇਲ ਸਿੰਘ ਢਿੱਲੋਂ)- ਸਰਕਾਰੀ ਮਿਡਲ ਸਕੂਲ ਵਹਾਬ ਵਾਲਾ ਵਿਖੇ ਸਕੂਲ ਮੁਖੀ ਦੀ ਦੇਖ-ਰੇਖ ਹੇਠ ਸਾਇੰਸ ਵਿਸ਼ੇ ਨਾਲ ਸਬੰਧਿਤ ਤੇ ਗਣਿਤ ਵਿਸ਼ੇ ਨਾਲ ਸਬੰਧਿਤ ਮੇਲਾ ਲਗਾਇਆ ਗਿਆ | ਇਸ ਮੇਲੇ ਵਿਚ ਸਕੂਲ ਦੇ ਸਮੂਹ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਤੇ ਵੱਖ-ਵੱਖ ਤਰ੍ਹਾਂ ਦੇ ਰਚਨਾਤਮਿਕ ਮਾਡਲ ਤਿਆਰ ਕੀਤੇ | ਇਸ ਮੌਕੇ ਅਧਿਆਪਕਾਂ ਨੇ ਵੀ ਵਿਦਿਆਰਥੀਆਂ ਨੂੰ ਉਕਤ ਵਿਸ਼ਿਆਂ ਦੇ ਸੰਬੰਧ 'ਚ ਪ੍ਰੇਰਿਤ ਕੀਤਾ | ਇਸ ਦੌਰਾਨ ਸਾਇੰਸ ਵਿਸ਼ੇ ਦੇ ਅਧਿਆਪਕਾਂ ਅੰਜੂ ਬਾਲਾ, ਨਿਸ਼ੂ ਤੇ ਸਿਵਾਲੀ ਭਟੇਜਾ ਨੇ ਬੱਚਿਆਂ ਨੂੰ ਮਾਡਲ ਬਣਾਉਣ ਲਈ ਉਤਸ਼ਾਹਿਤ ਕੀਤਾ | ਸਕੂਲ ਇੰਚਾਰਜ ਸੀਤਾ ਰਾਮ ਤੇ ਸਮੂਹ ਸਟਾਫ਼ ਦੇ ਸਹਿਯੋਗ ਨਾਲ ਇਸ ਮੇਲੇ ਸਫਲ ਬਣਾਇਆ ਤੇ ਬੱਚਿਆਂ ਨੂੰ ਇਸ ਸ਼ਾਨਦਾਰ ਮੇਲੇ ਲਈ ਵਧਾਈ ਦਿੱਤੀ |


ਪਿਛਲੀ ਖ਼ਬਰ ਇੰਪੀਰੀਅਲ ਸਕੂਲ ਦੇ ਵਿਦਿਆਰਥੀਆਂ ਨੇ ਕੀਤਾ ਵਿੱਦਿਅਕ ਦੌਰਾ <br/> ਅਗਲੀ ਖ਼ਬਰ ਹੈਰੋਇਨ ਸਮੇਤ ਨÏਜਵਾਨ ਕੀਤਾ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।