05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਇੰਪੀਰੀਅਲ ਸਕੂਲ ਦੇ ਵਿਦਿਆਰਥੀਆਂ ਨੇ ਕੀਤਾ ਵਿੱਦਿਅਕ ਦੌਰਾ <br/>

ਇੰਪੀਰੀਅਲ ਇੰਟਰਨੈਸ਼ਨਲ ਸਕੂਲ ਫ਼ਾਰ ਐਕਸੀਲੈਂਸ ਖੂਈਆਂ ਸਰਵਰ ਦੇ ਵਿਦਿਆਰਥੀ ਵਿੱਦਿਅਕ ਦੌਰੇ ਦੌਰਾਨ ਯਾਦਗਾਰੀ ਤਸਵੀਰ ਖਿਚਵਾਉਂਦੇ ਹੋਏ | ਅਜੀਤ ਤਸਵੀਰ <br/> 18-10-2025
ਅਬੋਹਰ, 17 ਅਕਤੂਬਰ (ਵਿਵੇਕ ਹੂੜੀਆ)- ਇੰਪੀਰੀਅਲ ਇੰਟਰਨੈਸ਼ਨਲ ਸਕੂਲ ਫ਼ਾਰ ਐਕਸੀਲੈਂਸ ਖੂਈਆਂ ਸਰਵਰ ਦੇ ਸੀਨੀਅਰ ਕੇ.ਜੀ.ਤੋਂ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਬਠਿੰਡਾ ਸਥਿਤ ਵੌਪਰਸ ਏ ਆਈ-ਅਧਾਰਤ ਗੇਮਿੰਗ ਜ਼ੋਨ ਦਾ ਇੱਕ ਵਿੱਦਿਅਕ ਦੌਰਾ ਕੀਤਾ | ਇਸ ਦੌਰੇ ਦਾ ਉਦੇਸ਼ ਬੱਚਿਆਂ ਨੂੰ ਤਕਨੀਕੀ ਨਵੀਨਤਾਵਾਂ ਨਾਲ ਜਾਣੂ ਕਰਵਾਉਣਾ ਤੇ ਮਨੋਰੰਜਨ ਰਾਹੀਂ ਸਿੱਖਣ ਦੀ ਭਾਵਨਾ ਨੂੰ ਉਤਸ਼ਾਹਿਤ ਕਰਨਾ ਸੀ | ਸਕੂਲ ਡਾਇਰੈਕਟਰ ਸੁਖਵਿੰਦਰ ਪਾਲ ਨੇ ਕਿਹਾ ਕਿ ਇੰਪੀਰੀਅਲ ਸਕੂਲ ਦਾ ਉਦੇਸ਼ ਬੱਚਿਆਂ ਨੂੰ ਆਧੁਨਿਕ ਸਿੱਖਿਆ ਦੇ ਨਾਲ-ਨਾਲ ਜੀਵਨ ਅਨੁਭਵ ਪ੍ਰਦਾਨ ਕਰਨਾ ਹੈ | ਇਹ ਯਾਤਰਾ ਬੱਚਿਆਂ ਲਈ ਨਾ ਸਿਰਫ਼ ਮਨੋਰੰਜਕ ਸੀ ਬਲਕਿ ਤਕਨੀਕੀ ਤੌਰ 'ਤੇ ਵੀ ਪ੍ਰੇਰਨਾਦਾਇਕ ਸੀ | ਇਸ ਦੌਰਾਨ ਸਕੂਲ ਦੀ ਪਿ੍ੰਸੀਪਲ ਸ਼੍ਰੀਮਤੀ ਨਵਨੀਤ ਦੇਵਗਨ ਨੇ ਕਿਹਾ ਕਿ ਅਜਿਹੇ ਦੌਰੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿਚ ਯੋਗਦਾਨ ਪਾਉਂਦੇ ਹਨ | ਇਹ ਅਨੁਭਵ ਬੱਚਿਆਂ ਨੂੰ ਕਲਾਸ-ਰੂਮ ਤੋਂ ਬਾਹਰ ਸਿੱਖਣ ਤੇ ਉਨ੍ਹਾਂ ਦੇ ਅੰਦਰ ਨਵੀਂ ਊਰਜਾ ਭਰਨ ਦਾ ਮੌਕਾ ਪ੍ਰਦਾਨ ਕਰਦੇ ਹਨ |

ਪਿਛਲੀ ਖ਼ਬਰ ਆਤਮ ਵੱਲਭ ਸਕੂਲ 'ਚ ਪ੍ਰੀਖਿਆਵਾਂ ਦੇ ਨਤੀਜਿਆਂ ਦਾ ਕੀਤਾ ਐਲਾਨ <br/> ਅਗਲੀ ਖ਼ਬਰ ਵਹਾਬ ਵਾਲਾ ਸਕੂਲ 'ਚ ਸਾਇੰਸ ਤੇ ਗਣਿਤ ਮੇਲਾ ਲਗਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।