05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਬੱਲੂਆਣਾ ਹਲਕੇ ਦੇ ਵੱਖ-ਵੱਖ ਸਕੂਲਾਂ 'ਚ ਕਰਵਾਈ ਮਾਪੇ ਅਧਿਆਪਕ ਮਿਲਣੀ <br/>

ਅਜੀਤ ਡੈਸਕ 18-10-2025
ਬੱਲੂਆਣਾ, 17 ਅਕਤੂਬਰ (ਜਸਮੇਲ ਸਿੰਘ ਢਿੱਲੋਂ)- ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਹਲਕਾ ਬੱਲੂਆਣਾ ਦੇ ਸਮੂਹ ਸਰਕਾਰੀ ਸਕੂਲਾਂ, ਸਰਕਾਰੀ ਹਾਈ ਸਕੂਲ ਹਿੰਮਤਪੁਰਾ, ਸਰਕਾਰੀ ਪ੍ਰਾਇਮਰੀ ਸਕੂਲ ਹਿੰਮਤਪੁਰਾ, ਸਰਕਾਰੀ ਹਾਈ ਸਕੂਲ ਬਹਾਦਰ ਖੇੜਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੇੜਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁਲਾਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੁਤਾਰਾਂਵਾਲੀ, ਸਰਕਾਰੀ ਹਾਈ ਸਕੂਲ ਮਹਿਰਾਣਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੀਤੋ ਗੁੰਨ੍ਹੋ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁੱਬਣ ਤੇ ਸਰਕਾਰੀ ਸੀਨੀਅਰ ਸੈਕੰਡਰੀ ਰਾਮਪੁਰਾ ਨਰਾਇਣ ਪੁਰਾ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ | ਇਸ ਸਮੇਂ ਵੱਡੀ ਗਿਣਤੀ 'ਚ ਮਾਪਿਆਂ ਨੇ ਸਕੂਲਾਂ 'ਚ ਸ਼ਮੂਲੀਅਤ ਕੀਤੀ | ਕਲਾਸ ਵਾਈਜ਼ ਸਬੰਧਿਤ ਇੰਚਾਰਜ ਅਧਿਆਪਕਾਂ ਨੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਉਨ੍ਹਾਂ ਦੀ ਪੂਰੇ ਸਾਲ ਦੀ ਕਾਰਗੁਜ਼ਾਰੀ ਤੋਂ ਜਾਣੂ ਕਰਵਾਇਆ | ਇਸ ਦੇ ਨਾਲ ਹੀ ਹੁਣੇ-ਹੁਣੇ ਹੋਈ ਸਤੰਬਰ ਪ੍ਰੀਖਿਆ ਦੇ ਨਤੀਜੇ ਵੀ ਮਾਪਿਆਂ ਦੇ ਰੂ-ਬਰੂ ਕੀਤੇ ਗਏ | ਸਕੂਲਾਂ ਦੇ ਮੁਖੀਆਂ ਨੇ ਆਏ ਹੋਏ ਮਾਪਿਆਂ ਨੂੰ ਜੀ ਆਇਆ ਕਿਹਾ ਤੇ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਬੱਚਿਆਂ ਦੇ ਚੰਗੇ ਭਵਿੱਖ ਲਈ ਉਹ ਹਮੇਸ਼ਾ ਸਕੂਲ ਤੇ ਸਕੂਲ ਅਧਿਆਪਕਾਂ ਦਾ ਸਾਥ ਦਿੰਦੇ ਰਹਿਣ | ਇਸ ਸਮੇਂ ਚੰਗੀ ਕਾਰਗੁਜ਼ਾਰੀ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ |

ਪਿਛਲੀ ਖ਼ਬਰ 7 ਰੋਜ਼ਾ ਐਨ.ਐੱਸ.ਐੱਸ. ਕੈਂਪ ਦੀ ਹੋਈ ਸ਼ਾਨਦਾਰ ਸਮਾਪਤੀ ਅਗਲੀ ਖ਼ਬਰ ਫ਼ਾਜ਼ਿਲਕਾ-1 ਬਲਾਕ ਦੀਆਂ ਬਲਾਕ ਪੱਧਰੀ ਪ੍ਰਾਇਮਰੀ ਖੇਡਾਂ ਦੀ ਹੋਈ ਸ਼ਾਨਦਾਰ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।