ਫਿਰੋਜ਼ਪੁਰ, 17 ਅਕਤੂਬਰ (ਸੁਖਵਿੰਦਰ ਸਿੰਘ)- ਕਲਾ ਦੇ ਸਿਰਜਣਹਾਰ ਧੰਨ-ਧੰਨ ਬਾਬਾ ਵਿਸ਼ਵਕਰਮਾ ਦਾ ਆਗਮਨ ਦਿਵਸ 22 ਅਕਤੂਬਰ ਦਿਨ ਬੁੱਧਵਾਰ ਨੂੰ ਗੁਰਦੁਆਰਾ ਨਿਹੰਗ ਸਿੰਘ ਵਾਲਾ ਅੰਦਰੂਨ ਬਗ਼ਦਾਦੀ ਗੇਟ ਫਿਰੋਜ਼ਪੁਰ ਸ਼ਹਿਰ ਵਿਖੇ ਭਾਈ ਸਾਹਿਬ ਭਾਈ ਲਾਲੋ ਜੀ ਕਾਰੀਗਰ ਸੁਸਾਇਟੀ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ ਜਿਸ ਵਿਚ ਅਖੰਡ ਪਾਠ 20 ਅਕਤੂਬਰ ਦਿਨ ਸੋਮਵਾਰ ਗੁਰਦੁਆਰਾ ਸਰਬ ਨਿਵਾਸ ਬਗ਼ਦਾਦੀ ਗੇਟ ਵਿਖੇ ਰੱਖੇ ਜਾਣਗੇ | 22 ਅਕਤੂਬਰ ਨੂੰ ਭੋਗ ਉਪਰੰਤ ਭਾਈ ਗੁਰਮਿਲਾਪ ਸਿੰਘ ਅਤੇ ਭਾਈ ਰਮਨਦੀਪ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਸਾਰਾਗੜ੍ਹੀ ਸਾਹਿਬ, ਕੀਰਤਨ ਦਰਬਾਰ ਹਜ਼ੂਰੀ ਰਾਗੀ ਭਾਈ ਜਤਿੰਦਰ ਪਾਲ ਸਿੰਘ ਗੁਰਦੁਆਰਾ ਗੁਰੂਸਰ ਜ਼ਾਮਨੀ ਸਾਹਿਬ (ਪਾਤਸ਼ਾਹੀ ਦਸਵੀਂ), ਢਾਡੀ ਜਥਾ ਬਾਬਾ ਬੋਹੜ ਸਿੰਘ ਬਾਰੇ ਕੇ ਆਦਿ ਸੰਗਤਾਂ ਨੂੰ ਢਾਡੀ ਵਾਰਾਂ ਸੁਣਾ ਕੇ ਨਿਹਾਲ ਕਰਨਗੇ | ਇਸ ਮੌਕੇ ਜਰਨੈਲ ਸਿੰਘ, ਜਗਦੀਪ ਸਿੰਘ, ਸੁਖਵਿੰਦਰ ਸਿੰਘ, ਸੁਖਦੇਵ ਸਿੰਘ ਭੁੱਲਰ, ਜੋਗਿੰਦਰ ਸਿੰਘ ਤੇ ਨਰਿੰਦਰ ਸਿੰਘ ਆਦਿ ਮੈਂਬਰ ਹਾਜ਼ਰ ਸਨ |