05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਇੰਪੀਰੀਅਲ ਇੰਟਰਨੈਸ਼ਨਲ ਸਕੂਲ ਦੇ ਅਧਿਆਪਕ ਗੁਰਪ੍ਰੀਤ ਸਿੰਘ ਨੇ ਸਿਖਲਾਈ ਵਰਕਸ਼ਾਪ 'ਚ ਹਿੱਸਾ ਲੈ ਕੇ ਸਕੂਲ ਦਾ ਮਾਣ ਵਧਾਇਆ-ਪਿ੍ੰਸੀਪਲ ਨਵਨੀਤ ਦੇਵਗਨ

ਅਜੀਤ ਡੈਸਕ 18-10-2025
ਅਬੋਹਰ, 17 ਅਕਤੂਬਰ (ਵਿਵੇਕ ਹੂੜੀਆ)- ਇੰਪੀਰੀਅਲ ਇੰਟਰਨੈਸ਼ਨਲ ਸਕੂਲ ਫ਼ਾਰ ਐਕਸੀਲੈਂਸ ਖੁਈਆਂ ਸਰਵਰ ਦੇ ਸਮਰਪਿਤ ਅਧਿਆਪਕ ਗੁਰਪ੍ਰੀਤ ਸਿੰਘ ਨੇ ਏ.ਸੀ.ਸੀ.ਪੀ.ਡੀ ਰਾਏਬਰੇਲੀ ਵਿਖੇ ਪ੍ਰੀ-ਪੈਰਾਟੋਰੀ ਸਟੇਜ 'ਤੇ ਰਿਸੋਰਸ ਪਰਸਨ ਤੇ ਮਾਸਟਰ ਟਰੇਨਰਾਂ ਲਈ ਓਰੀਐਨਟੇਸ਼ਨ-ਕਮ-ਸਿਖਲਾਈ ਵਰਕਸ਼ਾਪ ਵਿਚ ਹਿੱਸਾ ਲੈ ਕੇ ਸਕੂਲ ਦਾ ਮਾਣ ਵਧਾਇਆ | ਇਸ ਚਾਰ ਦਿਨਾਂ ਵਰਕਸ਼ਾਪ ਦੌਰਾਨ ਵੱਖ-ਵੱਖ ਮਾਹਿਰਾਂ ਨੇ ਨਵੀਆਂ ਪ੍ਰਕਾਸ਼ਿਤ ਐਨ.ਸੀ.ਈ.ਆਰ.ਟੀ ਪ੍ਰੀ-ਪੈਰਾਟੋਰੀ ਸਟੇਜ ਕਿਤਾਬਾਂ 'ਤੇ ਚਰਚਾ ਕੀਤੀ | ਸੀ.ਬੀ.ਐੱਸ.ਈ ਤੇ ਐਨ.ਸੀ.ਈ.ਆਰ.ਟੀ. ਦੇ ਸਾਂਝੇ ਸਰਪ੍ਰਸਤੀ ਹੇਠ ਇਸ ਵਰਕਸ਼ਾਪ ਦਾ ਉਦਘਾਟਨ ਪਿ੍ੰਸੀਪਲ ਅਭਿਸ਼ੇਕ ਦੁਆਰਾ ਸਵਾਗਤ ਭਾਸ਼ਣ ਨਾਲ ਕੀਤਾ ਗਿਆ | ਇਸ ਤੋਂ ਬਾਅਦ ਪ੍ਰੋਫੈਸਰ ਅਨੂਪ ਕੁਮਾਰ ਰਾਜਪੂਤ ਨੇ ਵਰਕਸ਼ਾਪ ਦੇ ਉਦੇਸ਼ਾਂ ਦੀ ਵਿਸਤਰਿਤ ਸੰਖੇਪ ਜਾਣਕਾਰੀ ਦਿੱਤੀ | ਮਨੋਜ ਕੁਮਾਰ ਸ਼੍ਰੀ ਵਾਸਤਵ ਨੇ ਸਮਾਜ ਵਿਚ ਅਧਿਆਪਕਾਂ ਦੀ ਭੂਮਿਕਾ 'ਤੇ ਚਾਨਣਾ ਪਾਇਆ | ਸਿਖਲਾਈ ਦੌਰਾਨ ਨਵੀਨਤਾਕਾਰੀ ਅਧਿਆਪਨ ਪਹੁੰਚਾਂ, ਸਿੱਖਣ ਦੇ ਨਤੀਜਿਆਂ ਤੇ ਰਚਨਾਤਮਿਕ ਅਧਿਆਪਨ ਰਣਨੀਤੀਆਂ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ | ਅੰਤਿਮ ਦਿਨ, ਸੀ.ਬੀ.ਐੱਸ.ਈ. ਚੇਅਰਪਰਸਨ ਰਾਹੁਲ ਸਿੰਘ ਨੇ ਸਾਰੇ ਭਾਗੀਦਾਰਾਂ ਨੂੰ ਸੰਬੋਧਨ ਕੀਤਾ ਤੇ ਗੁਰਪ੍ਰੀਤ ਨੂੰ ਸੀ.ਬੀ.ਐੱਸ.ਈ. ਮਾਸਟਰ ਟਰੇਨਰ ਤੇ ਐਨ.ਸੀ.ਈ.ਆਰ.ਟੀ ਰਿਸੋਰਸ ਪਰਸਨ ਵਜੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ | ਪਿ੍ੰਸੀਪਲ ਸ਼੍ਰੀਮਤੀ ਨਵਨੀਤ ਦੇਵਗਨ ਨੇ ਕਿਹਾ ਕਿ ਸਾਡੇ ਅਧਿਆਪਕ ਗੁਰਪ੍ਰੀਤ ਸਿੰਘ ਦੀ ਇਹ ਭਾਗੀਦਾਰੀ ਸਕੂਲ ਲਈ ਮਾਣ ਵਾਲੀ ਗੱਲ ਹੈ | ਅਜਿਹੇ ਅਧਿਆਪਕ ਨਾ ਸਿਰਫ਼ ਵਿਦਿਆਰਥੀਆਂ ਲਈ ਸਗੋਂ ਹੋਰ ਅਧਿਆਪਕਾਂ ਲਈ ਵੀ ਪ੍ਰੇਰਨਾ ਹਨ | ਸਕੂਲ ਡਾਇਰੈਕਟਰ ਸੁਖਵਿੰਦਰ ਪਾਲ ਨੇ ਕਿਹਾ ਕਿ ਇਹ ਪ੍ਰਾਪਤੀ ਇੰਪੀਰੀਅਲ ਪਰਿਵਾਰ ਲਈ ਸਨਮਾਨ ਦਾ ਪਲ ਹੈ |
ਪਿਛਲੀ ਖ਼ਬਰ ਵਾਤਾਵਰਨ ਦੀ ਸ਼ੁੱਧਤਾ ਲਈ ਪਟਾਕਿਆਂ ਤੋਂ ਹੋਵੇ ਗੁਰੇਜ-ਡਾ. ਰੋਹਿਤ ਗੋਇਲ <br/> ਅਗਲੀ ਖ਼ਬਰ ਵਿਧਾਇਕ ਸਵਨਾ ਨੇ ਦੁਕਾਨਦਾਰਾਂ ਨਾਲ ਮੁਲਾਕਾਤ ਕਰ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।