04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਕੱਲਰ ਖੇੜਾ ਸੈਂਟਰ ਦੀਆਂ ਸਕੂਲ ਪ੍ਰਬੰਧਨ ਕਮੇਟੀਆਂ ਦੀ ਸਿਖਲਾਈ ਪੂਰੀ ਹੋਈ

ਅਜੀਤ ਡੈਸਕ 18-10-2025
ਅਬੋਹਰ, 17 ਅਕਤੂਬਰ (ਵਿਵੇਕ ਹੂੜੀਆ)- ਕੱਲਰ ਖੇੜਾ ਸੈਂਟਰ ਅਧੀਨ ਆਉਂਦੇ 14 ਸਰਕਾਰੀ ਪ੍ਰਾਇਮਰੀ, ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਦੀਆਂ ਨਵੀਆਂ ਬਣੀਆਂ ਸਕੂਲ ਪ੍ਰਬੰਧਨ ਕਮੇਟੀਆਂ ਦੇ ਚੇਅਰਮੈਨ, ਸਕੱਤਰ ਤੇ ਮੈਂਬਰਾਂ ਦੀ ਇੱਕ ਰੋਜ਼ਾ ਸਿਖਲਾਈ ਸੈਂਟਰ ਹੈੱਡ ਟੀਚਰ ਭਗਵੰਤ ਭਟੇਜਾ ਦੀ ਨਿਗਰਾਨੀ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਕੱਲਰ ਖੇੜਾ 'ਚ ਪੂਰੀ ਹੋਈ | ਭਟੇਜਾ ਨੇ ਦੱਸਿਆ ਕਿ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਇਹ ਸਿਖਲਾਈ ਦੋ ਪੜਾਵਾਂ ਵਿਚ ਕਰਵਾਈ ਗਈ | ਪਹਿਲੇ ਪੜਾਅ ਵਿਚ ਅੱਠ ਸਕੂਲਾਂ ਦੀਆਂ ਕਮੇਟੀਆਂ ਨੇ ਤੇ ਦੂਜੇ ਪੜਾਅ ਵਿਚ ਛੇ ਸਕੂਲਾਂ ਨੇ ਹਿੱਸਾ ਲਿਆ | ਇਹ ਸਿਖਲਾਈ ਮਾਸਟਰ ਟਰੇਨਰ ਰਾਕੇਸ਼ ਕੁਮਾਰ ਤੇ ਰਜਿੰਦਰ ਕੁਮਾਰ ਦੁਆਰਾ ਦਿੱਤੀ ਗਈ | ਪਹਿਲੇ ਪੜਾਅ 'ਚ, ਮਾਸਟਰ ਟਰੇਨਰ ਰਾਕੇਸ਼ ਕੁਮਾਰ ਨੇ ਕਮੇਟੀ ਮੈਂਬਰਾਂ ਨੂੰ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਬਾਰੇ ਜਾਣਕਾਰੀ ਦਿੱਤੀ ਤੇ ਉਨ੍ਹਾਂ ਨੂੰ ਸਮੇਂ-ਸਮੇਂ 'ਤੇ ਸਕੂਲ ਮੀਟਿੰਗਾਂ 'ਚ ਹਿੱਸਾ ਲੈਣ ਤੇ ਸਕੂਲ ਵਿਕਾਸ ਵਿਚ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ | ਮਾਸਟਰ ਟਰੇਨਰ ਰਜਿੰਦਰ ਕੁਮਾਰ ਨੇ ਸਾਰੇ ਮੈਂਬਰਾਂ ਨੂੰ ਕਮੇਟੀਆਂ ਦੀ ਬਣਤਰ, ਸਕੂਲ ਗਰਾਂਟਾਂ ਖ਼ਰਚਣ 'ਚ ਕਮੇਟੀਆਂ ਦੀ ਭੂਮਿਕਾ, ਸਕੂਲ ਵਿਕਾਸ 'ਚ ਸਮਾਜ ਦੀ ਭਾਗੀਦਾਰੀ ਆਦਿ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕੀਤੀ | ਸਿਖਲਾਈ ਦੇ ਅੰਤ ਵਿਚ ਸਾਰੇ ਮੈਂਬਰਾਂ ਲਈ ਰਿਫਰੈਸ਼ਮੈਂਟ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ | ਸੈਂਟਰ ਹੈੱਡ ਟੀਚਰ ਭਗਵੰਤ ਭਟੇਜਾ ਨੇ ਸਿਖਲਾਈ ਵਿਚ ਹਿੱਸਾ ਲੈਣ ਵਾਲੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਤੇ ਉਮੀਦ ਪ੍ਰਗਟ ਕੀਤੀ ਕਿ ਇਹ ਮੀਟਿੰਗ ਸਾਰੇ ਮੈਂਬਰਾਂ ਲਈ ਲਾਭਦਾਇਕ ਸਾਬਤ ਹੋਵੇਗੀ | ਮੀਟਿੰਗ 'ਚ ਪਿ੍ੰਸੀਪਲ ਵਿਵੇਕ ਝਿੰਝਾ, ਹੈੱਡ ਮਾਸਟਰ ਸੁਨੀਲ ਮਲਹੋਟੀਆ, ਮੈਡਮ ਸ਼ਕੁੰਤਲਾ ਰਾਣੀ, ਹੈੱਡ ਟੀਚਰ ਸੁਨੀਲ ਕੁਮਾਰ, ਯੋਗ ਪਾਲ, ਰਸਪਿੰਦਰ ਕੌਰ, ਰਾਖੀ, ਰੇਖਾ ਰਾਣੀ, ਦਿਨੇਸ਼ ਕੁਮਾਰ, ਸਿਮਰਜੀਤ ਕੌਰ, ਰਾਜਪਾਲ ਕੌਰ, ਵਿਨੋਦ ਕੁਮਾਰ, ਮੇਨਕਾ, ਪੂਨਮ ਰਾਣੀ, ਮੋਹਨ ਲਾਲ ਤੇ ਹੋਰ ਮੈਂਬਰ ਮੌਜੂਦ ਸਨ |
ਪਿਛਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਵਲੋਂ ਸਰਵਹਿੱਤਕਾਰੀ ਵਿੱਦਿਆ ਮੰਦਰ 'ਚ ਗੁਰੂ ਵੰਦਨ ਵਿਦਿਆਰਥੀ ਅਭਿਨੰਦਨ ਪ੍ਰੋਗਰਾਮ <br/> ਅਗਲੀ ਖ਼ਬਰ ਬਾਰ ਐਸੋਸੀਏਸ਼ਨ ਅਬੋਹਰ ਨੇ ਦੀਵਾਲੀ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।