ਅਬੋਹਰ, 17 ਅਕਤੂਬਰ (ਸੁਖਜੀਤ ਸਿੰਘ ਬਰਾੜ)- ਬਾਰ ਐਸੋਸੀਏਸ਼ਨ ਅਬੋਹਰ ਵਲੋਂ ਦੀਵਾਲੀ ਮੇਲਾ ਕਰਵਾ ਕੇ ਦੀਵਾਲੀ ਦਾ ਤਿਉਹਾਰ ਵਿਸ਼ੇਸ਼ ਤੌਰ 'ਤੇ ਮਨਾਇਆ ਗਿਆ | ਇਸ ਮੌਕੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਸਪੁੱਤਰ ਅਮੀਤ ਸਿੰਘ ਖੁੱਡੀਆਂ ਮੁੱਖ ਮਹਿਮਾਨ ਵਜੋਂ ਅਤੇ ਸਥਾਨਕ ਜੱਜ ਸਤੀਸ਼ ਸ਼ਰਮਾ, ਆਰਜ਼ੂ ਗਿੱਲ, ਨਿਤਿਨ ਗਰਗ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਸਮਾਰੋਹ ਦੀ ਸ਼ੁਰੂਆਤ ਬਾਰ ਦੇ ਪ੍ਰਧਾਨ ਪ੍ਰਕਾਸ਼ ਸਿੰਘ ਬਰਾੜ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਕੇ ਕੀਤੀ | ਉਨ੍ਹਾਂ ਸਮੂਹ ਵਕੀਲ ਭਾਈਚਾਰੇ ਨੂੰ ਦੀਵਾਲੀ ਦੇ ਤਿਉਹਾਰ ਦੀਆਂ ਵਧਾਈਆਂ ਵੀ ਦਿੱਤੀਆਂ | ਇਸ ਦੌਰਾਨ ਮੁੱਖ ਮਹਿਮਾਨ ਅਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਸਾਡੇ ਤਿਉਹਾਰ ਹੀ ਸਾਡੀ ਆਪਸੀ ਸਾਂਝ ਨੂੰ ਵਧਾਉਂਦੇ ਹਨ | ਦੀਵਾਲੀ ਦਾ ਇਹ ਤਿਉਹਾਰ ਸਭਨਾਂ ਲਈ ਖ਼ੁਸ਼ੀਆਂ ਲੈ ਕੇ ਆਵੇ | ਇਸ ਦੌਰਾਨ ਸੂਫ਼ੀ ਗਾਇਕਾ ਨਿਸ਼ਾ ਖ਼ਾਨ ਨੇ ਆਪਣੀ ਗਾਇਕੀ ਨਾਲ ਖ਼ੂਬ ਰੰਗ ਬੰਨ੍ਹੇ | ਸਮਾਪਤੀ 'ਤੇ ਬਾਰ ਐਸੋਸੀਏਸ਼ਨ ਵਲੋਂ ਮੁੱਖ ਮਹਿਮਾਨ ਅਮੀਤ ਸਿੰਘ ਖੁੱਡੀਆਂ ਸਮੇਤ ਹੋਰ ਸ਼ਖ਼ਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਬਾਰ ਦੇ ਪ੍ਰਧਾਨ ਪ੍ਰਕਾਸ਼ ਸਿੰਘ ਬਰਾੜ, ਸੈਕਟਰੀ ਅਤਿੰਦਰਪਾਲ ਸਿੰਘ ਤਿੰਨਾ, ਜੁਆਇੰਟ ਸੈਕਟਰੀ ਅਨੁਜ ਚੌਧਰੀ, ਖ਼ਜ਼ਾਨਚੀ ਪਵਨ ਕੁਮਾਰ, ਤਹਿਸੀਲਦਾਰ ਬਲਜਿੰਦਰ ਸਿੰਘ, ਨਾਇਬ ਤਹਿਸੀਲਦਾਰ ਗੁਰਗੁਲਾਬ ਸਿੰਘ, ਸਮਾਜਸੇਵੀ ਕਰਨ ਨਾਰੰਗ, ਰਾਜਿੰਦਰ ਕੁਮਾਰ ਡੱਬੂ, ਸਾਬਕਾ ਪ੍ਰਧਾਨ ਰਣਜੀਤ ਸਿੰਘ ਫੋਰ, ਥਾਣਾ ਮੁਖੀ ਪਰਮਜੀਤ, ਥਾਣਾ ਮੁਖੀ ਮਨਿੰਦਰ ਸਿੰਘ, ਸਾਬਕਾ ਪ੍ਰਧਾਨ ਅਮਨਦੀਪ ਸਿੰਘ ਧਾਲੀਵਾਲ, ਸਿਕੰਦਰ ਕਪੂਰ, ਸੁਖਪਾਲ ਸਿੰਘ ਸੰਧੂ, ਮਨਜੀਤ ਜਸੂਜਾ, ਰਾਹਤ ਸਿੱਧੂ, ਸਿਕੰਦਰ ਕਪੂਰ, ਸੁਖਪਾਲ ਸਿੰਘ ਸੰਧੂ, ਮਨਜੀਤ ਜਸੂਜਾ, ਰਾਹਤ ਸਿੱਧੂ, ਸਿਕੰਦਰ ਸਿੰਘ ਬਰਾੜ, ਰਣਜੀਤ ਸਿੰਘ, ਜਸਕਰਨ ਸਿੰਘ ਬਰਾੜ, ਧਰਮਿੰਦਰ ਸਿੰਘ ਬਰਾੜ, ਲਖਵਿੰਦਰ ਸਿੱਧੂ, ਦੇਸਰਾਜ ਕੰਬੋਜ, ਨਵੀਨ ਵਾਟਸ, ਦਿਨੇਸ਼ ਰਜੋਰਾ ਆਦਿ ਸਮੇਤ ਸਮੂਹ ਵਕੀਲ ਭਾਈਚਾਰਾ ਹਾਜ਼ਰ ਸੀ |