04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਅਰਮਾਨ ਸੰਧੂ ਦੀ ਯਾਦ 'ਚ ਪਰਿਵਾਰ ਨੇ ਖ਼ੂਨਦਾਨ ਕੈਂਪ ਲਗਾਇਆ <br/>

ਅਜੀਤ ਡੈਸਕ 18-10-2025
ਅਬੋਹਰ, 17 ਅਕਤੂਬਰ (ਸੁਖਜੀਤ ਸਿੰਘ ਬਰਾੜ)- ਕਰੀਬ ਛੇ ਸਾਲ ਪਹਿਲਾ ਸਥਾਨਕ ਸ਼ਹਿਰ ਦਾ ਜੰਮਪਲ 12 ਸਾਲਾ ਮਾਸੂਮ ਅਰਮਾਨ ਸੰਧੂ ਜਿਸ ਨੂੰ ਦਰਿੰਦਿਆਂ ਨੇ ਮੌਤ ਦੇ ਘਾਟ ਉਤਾਰ ਦਿੱਤਾ ਸੀ, ਦੇ ਪਿਤਾ ਬਲਜਿੰਦਰ ਸਿੰਘ ਸੰਧੂ, ਮਾਮਾ ਦਵਿੰਦਰਪਾਲ ਕੌਰ ਅਤੇ ਪਰਿਵਾਰ ਵਲੋਂ ਸਮੂਹ ਸਹਿਯੋਗੀਆਂ ਦੇ ਸਹਿਯੋਗ ਨਾਲ ਆਪਣੇ ਸਵਰਗੀ ਪੁੱਤਰ ਅਰਮਾਨ ਸੰਧੂ ਦੀ ਯਾਦ 'ਚ ਸਥਾਨਕ ਸਰਕਾਰੀ ਹਸਪਤਾਲ ਵਿਖੇ ਖ਼ੂਨਦਾਨ ਕੈਂਪ ਲਗਾਇਆ ਗਿਆ | ਇਸ ਮੌਕੇ ਵੱਖ-ਵੱਖ ਖ਼ੂਨਦਾਨੀ ਸੱਜਣਾਂ ਵਲੋਂ 50 ਯੂਨਿਟ ਤੋਂ ਉਪਰ ਖ਼ੂਨਦਾਨ ਕੀਤਾ ਗਿਆ | ਮਿ੍ਤਕ ਅਰਮਾਨ ਸੰਧੂ ਦੇ ਮਾਪਿਆਂ ਨੇ ਕਿਹਾ ਕਿ ਅਸੀਂ ਹਾਲੇ ਵੀ ਇਨਸਾਫ਼ ਦਾ ਰਾਹ ਤੱਕ ਰਹੇ ਹਾਂ, ਭਾਵ ਸਾਡੇ ਬੱਚੇ ਅਰਮਾਨ ਸੰਧੂ ਨੂੰ ਸਾਡੇ ਤੋਂ ਖੋਹਿਆ ਛੇ ਸਾਲ ਹੋ ਗਏ ਹਨ | ਇਸ ਮੌਕੇ ਸਰਕਾਰੀ ਹਸਪਤਾਲ ਦਾ ਸਟਾਫ਼ ਅਤੇ ਹੋਰ ਪਰਿਵਾਰਿਕ ਤੇ ਰਿਸ਼ਤੇਦਾਰ ਵੀ ਮੌਜੂਦ ਸਨ |

ਪਿਛਲੀ ਖ਼ਬਰ ਬਾਰ ਐਸੋਸੀਏਸ਼ਨ ਅਬੋਹਰ ਨੇ ਦੀਵਾਲੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਅਬੋਹਰ 'ਚ ਨੈਸ਼ਨਲ ਹਾਈਵੇ 'ਤੇ ਟੋਏ ਕਾਰਨ ਈ-ਰਿਕਸ਼ਾ ਪਲਟਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।