04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਅਬੋਹਰ 'ਚ ਨੈਸ਼ਨਲ ਹਾਈਵੇ 'ਤੇ ਟੋਏ ਕਾਰਨ ਈ-ਰਿਕਸ਼ਾ ਪਲਟਿਆ <br/>

ਅਜੀਤ ਡੈਸਕ 18-10-2025
ਅਬੋਹਰ, 17 ਅਕਤੂਬਰ (ਵਿਵੇਕ ਹੂੜੀਆ)- ਅਬੋਹਰ-ਸ਼੍ਰੀਗੰਗਾਨਗਰ ਸੜਕ 'ਤੇ ਸਥਿਤ ਆਲਮਗੜ੍ਹ ਬਾਈਪਾਸ 'ਤੇ ਪਿਛਲੇ ਕਈ ਦਿਨਾਂ ਤੋਂ ਭਾਰੀ ਪਾਣੀ ਭਰਨ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਲਗਾਤਾਰ ਵੱਧ ਰਹੀਆਂ ਹਨ | ਇਸ ਮਾੜੀ ਹਾਲਤ ਕਾਰਨ ਸ਼ੁੱਕਰਵਾਰ ਨੂੰ ਗਿਆਰਸ 'ਤੇ ਆਲਮਗੜ੍ਹ ਦੇ ਸ਼੍ਰੀ ਖਾਟੂ ਸ਼ਿਆਮ ਮੰਦਰ ਵਿਚ ਮੱਥਾ ਟੇਕਣ ਜਾ ਰਹੇ ਸ਼ਰਧਾਲੂਆਂ ਦਾ ਈ-ਰਿਕਸ਼ਾ ਕਾਬੂ ਤੋਂ ਬਾਹਰ ਹੋ ਗਿਆ ਤੇ ਪਲਟ ਗਿਆ | ਜਾਣਕਾਰੀ ਅਨੁਸਾਰ ਇਸ ਰਸਤੇ 'ਤੇ ਓਵਰਬਿ੍ਜ ਬਣਾਉਣ ਦਾ ਕੰਮ ਕਾਫ਼ੀ ਸਮੇਂ ਤੋਂ ਚੱਲ ਰਿਹਾ ਹੈ ਜਿਸ ਕਾਰਨ ਆਲਮਗੜ੍ਹ ਬਾਈਪਾਸ ਦੇ ਹੇਠਾਂ ਤੇ ਆਲੇ-ਦੁਆਲੇ ਦਾ ਇਲਾਕਾ ਅਕਸਰ ਪਾਣੀ ਨਾਲ ਭਰ ਜਾਂਦਾ ਹੈ | ਨਿਰਮਾਣ ਕਾਰਜ ਕਾਰਨ ਸੜਕ ਪਹਿਲਾਂ ਹੀ ਮਾੜੀ ਹਾਲਤ ਵਿਚ ਹੈ ਤੇ ਇਸ ਤੋਂ ਇਲਾਵਾ ਪਾਣੀ ਭਰਨ ਕਾਰਨ ਰਸਤਾ ਬਹੁਤ ਜੋਖ਼ਮ ਭਰਿਆ ਹੋ ਗਿਆ ਹੈ | ਲੋਕਾਂ ਨੂੰ ਦੂਸ਼ਿਤ ਪਾਣੀ ਵਿਚੋਂ ਲੰਘਣਾ ਪੈਂਦਾ ਹੈ | ਨੇੜੇ ਮੌਜੂਦ ਹੋਰ ਡਰਾਈਵਰਾਂ ਤੇ ਰਾਹਗੀਰਾਂ ਨੇ ਮੁਸਤੈਦੀ ਦਿਖਾਈ ਤੇ ਰਿਕਸ਼ਾ ਵਿਚ ਫਸੇ ਯਾਤਰੀਆਂ ਨੂੰ ਬਾਹਰ ਕੱਢਿਆ ਤੇ ਪਲਟਿਆ ਹੋਇਆ ਰਿਕਸ਼ਾ ਸਿੱਧਾ ਕਰਵਾਇਆ | ਸਥਾਨਕ ਲੋਕਾਂ ਅਤੇ ਡਰਾਈਵਰਾਂ ਦਾ ਕਹਿਣਾ ਹੈ ਕਿ ਇਹ ਪਾਣੀ ਭਰਨਾ ਨਾ ਸਿਰਫ਼ ਆਵਾਜਾਈ ਵਿਚ ਵਿਘਨ ਪਾ ਰਿਹਾ ਹੈ ਬਲਕਿ ਅਕਸਰ ਹਾਦਸੇ ਵੀ ਕਰਵਾ ਰਿਹਾ ਹੈ | ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਓਵਰਬਿ੍ਜ ਨਿਰਮਾਣ ਕਾਰਜ ਦੀ ਨਿਗਰਾਨੀ ਕੀਤੀ ਜਾਵੇ ਤੇ ਰਾਸ਼ਟਰੀ ਰਾਜ ਮਾਰਗ 'ਤੇ ਪਾਣੀ ਭਰਨ ਦੀ ਸਮੱਸਿਆ ਦਾ ਜਲਦੀ ਤੇ ਸਥਾਈ ਹੱਲ ਲੱਭਿਆ ਜਾਵੇ |

ਪਿਛਲੀ ਖ਼ਬਰ ਅਰਮਾਨ ਸੰਧੂ ਦੀ ਯਾਦ 'ਚ ਪਰਿਵਾਰ ਨੇ ਖ਼ੂਨਦਾਨ ਕੈਂਪ ਲਗਾਇਆ <br/> ਅਗਲੀ ਖ਼ਬਰ ਵਾਤਾਵਰਨ ਦੀ ਸ਼ੁੱਧਤਾ ਲਈ ਪਟਾਕਿਆਂ ਤੋਂ ਹੋਵੇ ਗੁਰੇਜ-ਡਾ. ਰੋਹਿਤ ਗੋਇਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।