04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਅਗਨੀਵੀਰਾਂ ਲਈ ਵੱਡੀ ਖ਼ਬਰ: ਹੁਣ 6 ਸਾਲ ਤੱਕ ਕਰ ਸਕਣਗੇ ਫ਼ੌਜ ਵਿੱਚ ਸੇਵਾ

ਨਵੀਂ ਦਿੱਲੀ, 4 ਅਕਤੂਬਰ- ਕੇਂਦਰ ਸਰਕਾਰ ਨੇ ਅਗਨੀਪਥ ਯੋਜਨਾ ਵਿਚ ਵੱਡਾ ਬਦਲਾਅ ਕਰਦਿਆਂ ਅਗਨੀਵੀਰਾਂ ਦੇ ਸੇਵਾ ਕਾਲ ਨੂੰ ਵਧਾਉਣ ਅਤੇ ਉਨ੍ਹਾਂ ਲਈ ਫ਼ੌਜ ਵਿਚ ਪੱਕੀ ਨਿਯੁਕਤੀ ਦੇ ਹੋਰ ਮੌਕੇ ਖੋਲ੍ਹਣ ਦਾ ਐਲਾਨ ਕੀਤਾ ਹੈ। ਦਿੱਤੀ ਗਈ ਜਾਣਕਾਰੀ ਅਨੁਸਾਰ ਕੇਂਦਰੀ ਕੈਬਨਿਟ ਨੇ ਬਾਕੀ ਰਹਿੰਦੇ 75 ਫ਼ੀਸਦੀ ਅਗਨੀਵੀਰਾਂ ਨੂੰ ਚਾਰ ਸਾਲ ਦੀ ...

ਅਜੀਤ ਡੈਸਕ 05-11-2026

ਕੇਂਦਰੀ ਕੈਬਨਿਟ ਵੱਲੋਂ ਅਗਨੀਪਥ ਯੋਜਨਾ ਵਿੱਚ ਵੱਡੇ ਬਦਲਾਅ ਨੂੰ ਮਨਜ਼ੂਰੀ; 75 ਫ਼ੀਸਦੀ ਅਗਨੀਵੀਰਾਂ ਨੂੰ ਮਿਲੇਗਾ 2 ਸਾਲ ਦਾ ਸੇਵਾ ਵਿਸਥਾਰ
ਨਵੀਂ ਦਿੱਲੀ, 4 ਅਕਤੂਬਰ- 
ਕੇਂਦਰ ਸਰਕਾਰ ਨੇ ਅਗਨੀਪਥ ਯੋਜਨਾ ਵਿਚ ਵੱਡਾ ਬਦਲਾਅ ਕਰਦਿਆਂ ਅਗਨੀਵੀਰਾਂ ਦੇ ਸੇਵਾ ਕਾਲ ਨੂੰ ਵਧਾਉਣ ਅਤੇ ਉਨ੍ਹਾਂ ਲਈ ਫ਼ੌਜ ਵਿਚ ਪੱਕੀ ਨਿਯੁਕਤੀ ਦੇ ਹੋਰ ਮੌਕੇ ਖੋਲ੍ਹਣ ਦਾ ਐਲਾਨ ਕੀਤਾ ਹੈ। ਦਿੱਤੀ ਗਈ ਜਾਣਕਾਰੀ ਅਨੁਸਾਰ ਕੇਂਦਰੀ ਕੈਬਨਿਟ ਨੇ ਬਾਕੀ ਰਹਿੰਦੇ 75 ਫ਼ੀਸਦੀ ਅਗਨੀਵੀਰਾਂ ਨੂੰ ਚਾਰ ਸਾਲ ਦੀ ਸੇਵਾ ਪੂਰੀ ਹੋਣ ਤੋਂ ਬਾਅਦ ਦੋ ਸਾਲ ਦਾ ਹੋਰ ਸੇਵਾ ਵਿਸਥਾਰ ਦੇਣ ਦੀ ਤਜਵੀਜ਼ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਨਵੇਂ ਪ੍ਰਸਤਾਵ ਤਹਿਤ ਪਹਿਲਾਂ ਵਾਂਗ ਹੀ ਹਰੇਕ ਬੈਚ ਦੇ 25 ਫ਼ੀਸਦੀ ਅਗਨੀਵੀਰਾਂ ਨੂੰ ਉਨ੍ਹਾਂ ਦੀ ਯੋਗਤਾ ਅਤੇ ਮੈਰਿਟ ਦੇ ਆਧਾਰ ’ਤੇ ਭਾਰਤੀ ਹਥਿਆਰਬੰਦ ਸੈਨਾਵਾਂ ਥਲ ਸੈਨਾ, ਜਲ ਸੈਨਾ ਅਤੇ ਹਵਾਈ ਸੈਨਾ ਵਿਚ ਪੱਕੇ ਤੌਰ ’ਤੇ ਸ਼ਾਮਲ ਕੀਤਾ ਜਾਂਦਾ ਰਹੇਗਾ। ਇਸ ਦੇ ਨਾਲ ਹੀ ਬਾਕੀ 75 ਫ਼ੀਸਦੀ ਅਗਨੀਵੀਰਾਂ ਨੂੰ ਚਾਰ ਸਾਲ ਦੀ ਸੇਵਾ ਤੋਂ ਬਾਅਦ ਦੋ ਸਾਲ ਹੋਰ ਸੇਵਾ ਕਰਨ ਦਾ ਮੌਕਾ ਮਿਲੇਗਾ।

ਇਸ ਵਾਧੂ ਦੋ ਸਾਲਾਂ ਦੌਰਾਨ ਅਗਨੀਵੀਰਾਂ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕੀਤਾ ਜਾਵੇਗਾ। ਇਸ ਤੋਂ ਬਾਅਦ ਫ਼ੌਜ ਵਿਚ ਸੇਵਾ ਜਾਰੀ ਰੱਖਣ ਦੇ ਇੱਛੁਕ ਅਤੇ ਨਿਰਧਾਰਿਤ ਚੋਣ ਮਾਪਦੰਡਾਂ ’ਤੇ ਖਰੇ ਉਤਰਨ ਵਾਲੇ ਅਗਨੀਵੀਰਾਂ ਨੂੰ ਰੈਗੂਲਰ ਸੈਨਿਕ ਵਜੋਂ ਭਰਤੀ ਹੋਣ ਦਾ ਇਕ ਹੋਰ ਮੌਕਾ ਮਿਲੇਗਾ। ਇਸ ਤੋਂ ਇਲਾਵਾ ਵਾਧੂ ਸੇਵਾ ਕਰਨ ਵਾਲੇ ਅਗਨੀਵੀਰਾਂ ਨੂੰ ਵਧੀ ਹੋਈ ਤਨਖ਼ਾਹ ਅਤੇ ਬਿਹਤਰ ਸੇਵਾ ਨਿਧੀ ਪੈਕੇਜ ਦੇਣ ਦੀ ਵੀ ਤਜਵੀਜ਼ ਹੈ।

ਇਹ ਫ਼ੈਸਲਾ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਸਾਲ 2022 ਵਿਚ ਭਰਤੀ ਹੋਏ ਅਗਨੀਵੀਰਾਂ ਦੇ ਪਹਿਲੇ ਬੈਚ ਦਾ ਚਾਰ ਸਾਲਾਂ ਦਾ ਸੇਵਾ ਕਾਲ ਖ਼ਤਮ ਹੋਣ ਦੇ ਨੇੜੇ ਹੈ। 

ਪਿਛਲੀ ਖ਼ਬਰ ਅਮਰੀਕੀ ਚੋਣਾਂ ’ਚ ਭਾਰਤੀ ਮੂਲ ਦੇ ਉਮੀਦਵਾਰਾਂ ਦਾ ਦਬਦਬਾ, ਪੰਜ ਕਾਂਗਰਸ ’ਚ ਪੁੱਜੇ ਅਗਲੀ ਖ਼ਬਰ ਭਾਰਤ ਦੀਆਂ ਮੁੱਖ ਵੀਜ਼ਾ ਸ਼੍ਰੇਣੀਆਂ 13 ਤੋਂ ਘਟ ਕੇ 9 ਹੋਣਗੀਆਂ