10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਸਕੂਲ 'ਚੋਂ ਸਾਮਾਨ ਚੋਰੀ ਕਰਨ ਵਾਲੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

ਅਜੀਤ ਡੈਸਕ 20-10-2025
ਜਲਾਲਾਬਾਦ, 19 ਅਕਤੂਬਰ (ਕਰਨ ਚੁਚਰਾ)-ਥਾਣਾ ਵੈਰੋਕੇ ਪੁਲਿਸ ਨੇ ਸਕੂਲ ਵਿਚੋਂ ਸਾਮਾਨ ਚੋਰੀ ਕਰਨ ਵਾਲੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਜਾਂਚ ਅਧਿਕਾਰੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਰਤਨ ਲਾਲ ਸਕੂਲ ਇੰਚਾਰਜ ਪਿੰਡ ਰੱਤਾ ਖੇੜਾ ਪੁੱਤਰ ਨੱਥੂ ਰਾਮ ਵਾਸੀ ਬਜੀਦਪੁਰ ਕੱਟਿਆ ਵਾਲਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ 15 ਅਕਤੂਬਰ ਨੂੰ ਸਮਾਂ ਕਰੀਬ 8.30 ਵਜੇ ਸਕੂਲ ਆ ਕੇ ਦੇਖਿਆ ਕਿ ਸਕੂਲ ਦੇ 4 ਕਮਰਿਆਂ ਦੇ ਤਾਲੇ ਟੁੱਟੇ ਪਏ ਸਨ | ਇਕ ਕਮਰੇ ਵਿਚੋਂ 1 ਐਲ.ਈ.ਡੀ. 43 ਇੰਚ ਤੇ ਦੂਜੇ ਕਮਰੇ ਵਿਚੋਂ 1 ਐਲ.ਈ.ਡੀ. 32 ਇੰਚ ਮਿਡ ਡੇ ਮੀਲ ਦਾ ਰਾਸ਼ਨ ਕਰਿਆਨੇ ਦਾ ਸਾਮਾਨ, ਇਕ ਫ਼ਰਿਜ ਤੇ ਅਲਮਾਰੀ ਦੀ ਭੰਨਤੋੜ ਕੀਤੀ ਗਈ ਪਾਈ, ਜੋ ਉਕਤ ਸਾਰਾ ਸਮਾਨ ਅਣਪਛਾਤੇ ਵਿਅਕਤੀਆਂ ਵਲੋਂ ਚੋਰੀ ਕਰਨ ਦੀ ਨੀਅਤ ਨਾਲ ਸਾਰਾ ਸਾਮਾਨ ਮਿਤੀ 14 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਚੋਰੀ ਕਰਕੇ ਲੈ ਗਏ | ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ |
ਪਿਛਲੀ ਖ਼ਬਰ ਨਕਦੀ ਸਮੇਤ 7 ਜੁਆਰੀ ਕਾਬੂ ਅਗਲੀ ਖ਼ਬਰ ਨਸ਼ੇ ਦਾ ਸੇਵਨ ਕਰ ਰਹੇ ਵਿਅਕਤੀ ਨੂੰ ਕੀਤਾ ਗਿ੍ਫਤਾਰ, ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।