22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਪੈਰਾਡਾਈਜ਼ ਸਕੂਲ ਵਿਚ ਦੀਵਾਲੀ ਮੌਕੇ ਰੰਗੋਲੀ ਮੁਕਾਬਲੇ ਕਰਵਾਏ <br/>

ਪੈਰਾਡਾਈਜ਼ ਸਕੂਲ ਦੇ ਵਿਦਿਆਰਥੀ ਰੰਗੋਲੀ ਮੁਕਾਬਲਿਆਂ ਦੌਰਾਨ | ਤਸਵੀਰਾਂ-ਪ੍ਰਤਾਪ ਸਿੰਘ ਹੀਰਾ <br/> 24-10-2025
ਜ਼ੀਰਾ, 23 ਅਕਤੂਬਰ (ਪ੍ਰਤਾਪ ਸਿੰਘ ਹੀਰਾ)- ਫ਼ਿਰੋਜ਼ਪੁਰ ਰੋਡ ਚੀਰਾ ਵਿਖੇ ਸਥਿਤ ਪੈਰਾਡਾਈਜ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜ਼ੀਰਾ ਵਿਖੇ ਦੀਵਾਲੀ ਮੌਕੇ ਇੰਟਰ ਹਾਊਸ ਰੰਗੋਲੀ ਮੁਕਾਬਲੇ ਕਰਵਾਏ ਗਏ | ਚੇਅਰਮੈਨ ਹਰਜੀਤ ਸਿੰਘ ਸਿੱਧੂ ਮੈਡਮ ਅਮਰਜੀਤ ਕੌਰ ਤੇ ਪਿ੍ੰਸੀਪਲ ਡਾ. ਅਵਿਨਾਸ਼ ਸਿੰਘ ਦੀ ਰਹਿਨੁਮਾਈ ਹੇਠ ਸਕੂਲ ਦੇ ਵਿਦਿਆਰਥੀਆਂ ਵਿਚਕਾਰ ਇੰਟਰ ਹਾਊਸ ਰੰਗੋਲੀ ਮੁਕਾਬਲੇ ਕਰਵਾਏ ਗਏ ਜਿਸ ਵਿਚ ਵੱਖ-ਵੱਖ ਹਾਊਸ ਦੇ ਵਿਦਿਆਰਥੀਆਂ ਨੇ ਭਾਗ ਲਿਆ | ਇਹਨਾਂ ਵਿਚ ਅਬਦੁਲ ਕਲਾਮ ਹਾਊਸ, ਜਵਾਹਰ ਲਾਲ ਨਹਿਰੂ ਹਾਊਸ, ਰਵਿੰਦਰ ਨਾਥ ਟੈਗੋਰ ਹਾਊਸ ਅਤੇ ਲਾਲ ਬਹਾਦਰ ਸ਼ਾਸਤਰੀ ਹਾਊਸ ਵਲੋਂ ਹਿੱਸਾ ਲਿਆ ਗਿਆ | ਇਨ੍ਹਾਂ ਮੁਕਾਬਲਾ ਵਿਚ ਹਾਊਸ ਮਾਸਟਰ ਰਿੰਕੂ ਸ਼ਰਮਾ, ਸ਼ਿਵਾਸੂ, ਮੁਜੀਬ, ਰਮਨ ਮਿਸ਼ਰਾ ਦਾ ਵਿਸ਼ੇਸ਼ ਯੋਗਦਾਨ ਰਿਹਾ | ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਹੋਇਆਂ ਵਿਦਿਆਰਥੀਆਂ ਨੇ ਰੰਗੋਲੀ ਵਿਚ ਦੀਵਾਲੀ ਦੇ ਤਿਉਹਾਰ ਦੀਆਂ ਕੁੱਝ ਝਲਕੀਆਂ ਪੇਸ਼ ਕੀਤੀਆਂ | ਜੱਜਮੈਂਟ ਦੀ ਭੂਮਿਕਾ ਅਧਿਆਪਕ ਮੈਡਮ ਪੋ੍ਰਮਿਲਾ, ਸੰਦੀਪ ਕੁਮਾਰ ਵਲੋਂ ਨਿਭਾਈ ਗਈ | ਇਸ ਦੌਰਾਨ ਐੱਚ.ਓ.ਡੀ. ਮੈਡਮ ਪਰਿਭਾਸ਼ਾ, ਮੈਡਮ ਮਧੂ, ਮੈਡਮ ਕਵਲਜੀਤ ਕੌਰ, ਮੈਡਮ ਸੰਧਿਆ ਮੈਡਮ ਸੁਸ਼ਮਾ, ਮੈਡਮ ਸੰਗੀਤਾ, ਮੈਡਮ ਮੋਨਿਕਾ, ਮੈਡਮ ਮਾਦਵੀ ਹਾਜ਼ਰ ਸਨ |

ਪਿਛਲੀ ਖ਼ਬਰ ਕੱਤਕ ਮਹੀਨੇ ਦੀ ਮਹੱਤਤਾ ਨੂੰ ਮੁੱਖ ਰੱਖਦੇ ਹੋਏ ਗੌਵਰਧਨ ਪੂਜਾ ਕਰਵਾਈ <br/> ਅਗਲੀ ਖ਼ਬਰ ਖ਼ਾਲਸਾ ਮਿਸ਼ਨ ਅਕੈਡਮੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਮਨਾਈ ਗਰੀਨ ਦੀਵਾਲੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।