ਮੁੱਦਕੀ, 23 ਅਕਤੂਬਰ (ਭਾਰਤ ਭੂਸ਼ਨ ਅਗਰਵਾਲ)- ਕਸਬਾ ਮੁੱਦਕੀ ਦੀ ਹਿੰਦੂ ਧਰਮਸ਼ਾਲਾ ਵਿਖੇ ਗੌਵਰਧਨ ਪੂਜਾ ਦਾ ਤਿਉਹਾਰ ਬੇਹੱਦ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ | ਸ਼ਿਵ ਮੰਦਰ ਦੇ ਪੁਜਾਰੀ ਪੰਡਿਤ ਗੋਬਿੰਦ ਰਾਮ ਵਲੋਂ ਇਸ ਮੌਕੇ ਕਥਾ ਸੁਣਾਈ ਗਈ ਅਤੇ ਗੌਵਰਧਨ ਪੂਜਾ ਦਾ ਮਹੱਤਵ ਦੱਸਿਆ ਗਿਆ | ਬਾਅਦ ਵਿਚ ਗੌਵਰਧਨ ਪਰਿਕਰਮਾ ਕਰਵਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਇਸ ਮੌਕੇ ਸੰਗਤਾਂ ਵਲੋਂ ਬੜੀ ਹੀ ਸ਼ਰਧਾ ਨਾਲ ਭਜਨ ਗਾਏ ਗਏ ਤੇ ਉਤਸ਼ਾਹ ਪੂਰਵਕ ਗੌਵਰਧਨ ਪੂਜਾ ਕੀਤੀ ਗਈ | ਬਾਅਦ ਵਿਚ ਹਿੰਦੂ ਧਰਮਸ਼ਾਲਾ 'ਚ ਭੰਡਾਰਾ ਕੀਤਾ ਗਿਆ |