22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਆਰ. ਪੀ. ਐੱਫ. ਨੇ ਗੁੰਮ ਹੋਈ ਪੇਂਟਿੰਗ ਦਿ੍ਸ਼ਟੀਹੀਣ ਯਾਤਰੀਆਂ ਨੂੰ ਵਾਪਸ ਦਿਵਾਈ <br/>

ਅਜੀਤ ਡੈਸਕ 24-10-2025
ਫ਼ਿਰੋਜ਼ਪੁਰ, 23 ਅਕਤੂਬਰ (ਰਾਕੇਸ਼ ਚਾਵਲਾ)- ਇਮਾਨਦਾਰੀ ਅਤੇ ਤੇਜ਼ੀ ਨਾਲ ਕਾਰਵਾਈ ਦੀ ਇਕ ਦਿਲ ਨੂੰ ਛੂਹਣ ਵਾਲੀ ਕਹਾਣੀ ਵਿਚ ਫ਼ਿਰੋਜ਼ਪੁਰ ਛਾਉਣੀ ਰੇਲਵੇ ਸਟੇਸ਼ਨ 'ਤੇ ਰੇਲਵੇ ਸੁਰੱਖਿਆ ਬਲ (ਆਰ.ਪੀ.ਐੱਫ) ਦੇ ਜਵਾਨਾਂ ਨੇ ਪੁਣੇ ਦੀ ਪ੍ਰੇਰਨਾ ਐਸੋਸੀਏਸ਼ਨ ਫ਼ਾਰ ਦ ਬਲਾਈਾਡ ਤੋਂ ਦਿ੍ਸ਼ਟੀਹੀਣ ਯਾਤਰੀਆਂ ਦੁਆਰਾ ਗੁਆਚ ਗਈ, ਇਕ ਅਨਮੋਲ ਪੇਂਟਿੰਗ ਬਰਾਮਦ ਕੀਤੀ | ਪ੍ਰੇਰਨਾ ਐਸੋਸੀਏਸ਼ਨ ਦਿ੍ਸ਼ਟੀਹੀਣ ਲੋਕਾਂ ਨੂੰ ਸਮਾਜ ਦੀ ਮੁੱਖ ਧਾਰਾ ਵਿਚ ਲਿਆਉਣ ਲਈ ਕੰਮ ਕਰ ਰਹੀ ਹੈ | ਇਹ ਸਮੂਹ ਜਿਸ ਵਿਚ ਦੋ ਦਿ੍ਸ਼ਟੀਹੀਣ ਮੈਂਬਰ, ਰਫ਼ੀਕ ਕੱਚੀ ਅਤੇ ਸੰਤੋਸ਼ ਪਾਰਿਤ, ਨਾਲ ਹੀ ਐਸਕੋਰਟ ਸੰਤੋਸ਼ ਪਾਰਿਤ ਤੇ ਅਕਸ਼ਤਾ ਬਿਰਾਜਦਾਰ ਸ਼ਾਮਲ ਸਨ | ਪੁਣੇ ਤੋਂ ਫ਼ਾਜ਼ਿਲਕਾ ਵਿਚ ਬਹਾਦਰ ਜਵਾਨਾਂ ਨਾਲ ਦੀਵਾਲੀ ਮਨਾਉਣ ਲਈ ਆਏ ਸਨ, ਗ਼ਲਤੀ ਨਾਲ ਇਹ ਕਲਾਕਿ੍ਤੀ ਫ਼ਾਜ਼ਿਲਕਾ ਜਾਂਦੇ ਸਮੇਂ ਪੰਜਾਬ ਮੇਲ ਦੇ ਬੀ-5 ਕੋਚ ਵਿਚ ਭੁੱਲ ਗਏ ਸਨ | ਇਹ ਪੇਂਟਿੰਗ ਫ਼ਾਜ਼ਿਲਕਾ ਸਿੱਦੀਕੀ ਸਰਹੱਦ 'ਤੇ ਤਾਇਨਾਤ ਬਹਾਦਰ ਜਵਾਨਾਂ ਲਈ ਇਕ ਭਾਵਨਾਤਮਕ ਤੋਹਫ਼ਾ ਸੀ, ਜੋ ਭਾਰਤ ਦੇ ਸਰਹੱਦ ਰੱਖਿਅਕਾਂ ਪ੍ਰਤੀ ਧੰਨਵਾਦ ਦਾ ਪ੍ਰਤੀਕ ਹੈ | ਫ਼ਾਜ਼ਿਲਕਾ ਵਿਚ ਪੇਂਟਿੰਗ ਦੇ ਗੁੰਮ ਹੋਣ ਦਾ ਪਤਾ ਲੱਗਣ 'ਤੇ, ਯਾਤਰੀਆਂ ਨੇ ਤੁਰੰਤ ਫ਼ਿਰੋਜ਼ਪੁਰ ਸਥਿਤ ਦਿ੍ਸ਼ਟੀਹੀਣ ਆਸ਼ਰਮ ਦੇ ਪ੍ਰਬੰਧਨ ਮੈਂਬਰ ਹਰੀਸ਼ ਮੋਂਗਾ ਨਾਲ ਸੰਪਰਕ ਕੀਤਾ ਜਿਨ੍ਹਾਂ ਨੇ ਆਰ.ਪੀ.ਐੱਫ. ਨੂੰ ਸੂਚਿਤ ਕੀਤਾ | ਸਬ ਇੰਸਪੈਕਟਰ ਪ੍ਰਦੀਪ ਨੇ ਕਾਂਸਟੇਬਲ ਪ੍ਰਵੀਨ ਤੇ ਵਿਸ਼ਨੂੰ ਦੀ ਮਦਦ ਨਾਲ ਤੁਰੰਤ ਕੋਚ ਵਿਚ ਪੇਂਟਿੰਗ ਲੱਭ ਲਈ ਤੇ ਸ਼ਾਮ ਦੀ ਰੇਲਗੱਡੀ ਰਾਹੀਂ ਉਸ ਨੂੰ ਉਸ ਦੇ ਮਾਲਕਾਂ ਤੱਕ ਪਹੁੰਚਾਉਣ ਦਾ ਪ੍ਰਬੰਧ ਕੀਤਾ | ਹਾਲਾਂਕਿ ਇਸ ਦਾ ਮੌਦਰਿਕ ਮੁੱਲ ਘੱਟ ਹੈ ਪਰ ਦੇਸ਼ ਦੇ ਸੈਨਿਕਾਂ ਪ੍ਰਤੀ ਸਨਮਾਨ ਦੇ ਪ੍ਰਤੀਕ ਵਜੋਂ ਇਹ ਕਲਾਕਿ੍ਤੀ ਭਾਵਨਾਤਮਕ ਤੌਰ 'ਤੇ ਬਹੁਤ ਮਹੱਤਵਪੂਰਨ ਹੈ | ਸੀਨੀਅਰ ਡਵੀਜ਼ਨਲ ਵਪਾਰਕ ਪ੍ਰਬੰਧਕ ਪਰਮਦੀਪ ਸਿੰਘ ਸੈਣੀ ਨੇ ਟੀਮ ਦੀ ਇਮਾਨਦਾਰੀ ਦੀ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਅਜਿਹੇ ਮਿਸਾਲੀ ਰੇਲਵੇ ਕਰਮਚਾਰੀਆਂ ਨੂੰ ਦੂਜਿਆਂ ਨੂੰ ਪ੍ਰੇਰਿਤ ਕਰਨ ਲਈ ਪ੍ਰਸੰਸਾ ਪੱਤਰ ਪ੍ਰਦਾਨ ਕੀਤੇ ਗਏ |

ਪਿਛਲੀ ਖ਼ਬਰ ਬਿਜਲੀ ਸਪਲਾਈ ਬੰਦ ਰਹੇਗੀ ਅਗਲੀ ਖ਼ਬਰ ਅਧਿਆਪਕਾਂ ਤੋਂ ਗੈਰ-ਵਿਦਿਅਕ ਕੰਮ ਲੈਣਾ ਗਲਤ- ਸਾਂਝਾ ਅਧਿਆਪਕ ਮੋਰਚਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।