22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਸੰਤ ਕਬੀਰ ਕਾਲਜ ਜ਼ੀਰਾ 'ਚ ਦਾਖ਼ਲੇ ਦਾ ਆਖ਼ਰੀ ਮੌਕਾ 30 ਅਕਤੂਬਰ ਤੱਕ <br/>

ਅਜੀਤ ਡੈਸਕ 24-10-2025
ਜ਼ੀਰਾ, 23 ਅਕਤੂਬਰ (ਰਜਨੀਸ਼ ਕਥੂਰੀਆ)- ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਵਲੋਂ ਜਾਰੀ ਤਾਜ਼ਾ ਐਲਾਨ ਅਨੁਸਾਰ ਉਹ ਵਿਦਿਆਰਥੀ ਜਿਨ੍ਹਾਂ ਨੇ ਹਾਲ ਹੀ ਵਿਚ ਪੰਜਾਬ ਵਿਚ ਆਈ ਹੜ੍ਹਾਂ ਦੀ ਸਥਿਤੀ ਕਾਰਨ ਦਾਖ਼ਲਾ ਨਹੀਂ ਲੈ ਸਕੇ | ਹੁਣ ਉਨ੍ਹਾਂ ਲਈ ਇਕ ਵੱਡਾ ਮੌਕਾ ਖੁੱਲਿ੍ਹਆ ਹੈ | ਉਹਨਾਂ ਨੂੰ ਸੰਤ ਕਬੀਰ ਕਾਲਜ ਜ਼ੀਰਾ ਵਲੋਂ 30 ਅਕਤੂਬਰ 2025 ਤੱਕ ਦਾਖ਼ਲੇ ਲਈ ਆਖ਼ਰੀ ਮੌਕਾ ਦਿੱਤਾ ਜਾ ਰਿਹਾ ਹੈ | ਕਾਲਜ ਪ੍ਰਬੰਧਕਾਂ ਵਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਵਿਦਿਆਰਥੀ ਹੁਣ ਵੀ ਵੱਖ-ਵੱਖ ਡਿਪਲੋਮਾ, ਡਿਗਰੀ ਤੇ ਕੌਸ਼ਲ ਆਧਾਰਿਤ ਕੋਰਸਾਂ ਵਿਚ ਦਾਖ਼ਲਾ ਲੈ ਸਕਦੇ ਹਨ | ਕਾਲਜ ਦੇ ਚੇਅਰਮੈਨ ਗੁਰਚਰਨ ਸਿੰਘ ਤੇ ਮੈਨੇਜਿੰਗ ਡਾਇਰੈਕਟਰ ਡਾ. ਸੁਖਦੇਵ ਸਿੰਘ ਨੇ ਮਾਪਿਆਂ ਤੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਹੈ ਕਿ ਇਸ ਸੁਨਹਿਰੀ ਮੌਕੇ ਦਾ ਪੂਰਾ ਲਾਭ ਚੁੱਕਦੇ ਹੋਏ ਸਮੇਂ ਸਿਰ ਦਾਖ਼ਲਾ ਕਰਵਾਇਆ ਜਾਵੇ | ਪਿ੍ੰਸੀਪਲ ਡਾ. ਵੀਰਪਾਲ ਨੇ ਦੱਸਿਆ ਕਿ ਐੱਸ.ਸੀ. ਸ਼੍ਰੇਣੀ ਦੇ ਵਿਦਿਆਰਥੀਆਂ ਲਈ ਸਾਰੇ ਕੋਰਸਾਂ ਵਿਚ ਮੁਫ਼ਤ ਦਾਖ਼ਲੇ ਦੀ ਸਹੂਲਤ ਪ੍ਰਦਾਨ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਵੀ ਵਿਦਿਆਰਥੀ ਆਰਥਿਕ ਰੁਕਾਵਟ ਕਰਕੇ ਸਿੱਖਿਆ ਤੋਂ ਵੰਚਿਤ ਨਾ ਰਹਿ ਜਾਵੇ |

ਪਿਛਲੀ ਖ਼ਬਰ 25 ਤੋਂ ਅਣਮਿੱਥੇ ਸਮੇਂ ਲਈ ਮੰਗਾਂ ਨੂੰ ਲੈ ਕੇ ਧਰਨਾ ਸ਼ੁਰੂ- ਮਦਨ ਨਰੂਲਾ <br/> ਅਗਲੀ ਖ਼ਬਰ ਬਿਜਲੀ ਸਪਲਾਈ ਬੰਦ ਰਹੇਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।