01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਸੰਤ ਮੀਹਾਂ ਸਿੰਘ ਰਾਜਾ ਪੀਰ ਸਕੂਲ ਦੇ ਵਿਦਿਆਰਥੀਆਂ ਨੇ ਲਗਾਇਆ 'ਵਿਰਾਸਤੀ ਟੂਰ'

ਅਜੀਤ ਡੈਸਕ 22-11-2025
ਬਾਘਾ ਪੁਰਾਣਾ, 21 ਨਵੰਬਰ (ਟਿੰਕੂ ਕਾਠਪਾਲ)-ਚੇਅਰਮੈਨ ਜਗਤਾਰ ਸਿੰਘ ਬਰਾੜ ਰਾਜੇਆਣਾ ਦੀ ਅਗਵਾਈ ਹੇਠ ਚੱਲ ਰਹੀ ਇਲਾਕੇ ਦੀ ਨਾਮਵਰ ਸੰਸਥਾ ਸੰਤ ਮੀਹਾਂ ਸਿੰਘ ਰਾਜਾ ਪੀਰ ਸੀਨੀਅਰ ਸੈਕੰਡਰੀ ਸਕੂਲ, ਰਾਜੇਆਣਾ ਵਲੋਂ ਸ਼੍ਰੇਣੀ ਤੀਸਰੀ ਤੋਂ ਬਾਰ੍ਹਵੀਂ ਤੱਕ ਦੇ ਵਿਦਿਆਰਥੀਆਂ ਦਾ 'ਵਿਰਾਸਤੀ ਟੂਰ' ਲਿਜਾਇਆ ਗਿਆ, ਜਿਸ 'ਚ ਬੱਚਿਆਂ ਨੂੰ 'ਸਾਡਾ ਪਿੰਡ' ਅੰਮਿ੍ਤਸਰ ਦਿਖਾਇਆ ਗਿਆ ਤੇ ਪੰਜਾਬੀ ਵਿਰਸੇ ਬਾਰੇ ਜਾਣਕਾਰੀ ਦਿੱਤੀ ਗਈ | ਉਪਰੋਕਤ ਟੂਰ ਸਕੂਲ ਦੇ ਮੈਨੇਜਰ ਮੈਡਮ ਸ਼ਿੰਦਰਪਾਲ ਕੌਰ ਬਰਾੜ ਵਲੋਂ ਆਯੋਜਿਤ ਕੀਤਾ ਗਿਆ | ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਟੂਰ ਬੱਚਿਆਂ ਦੇ ਵਿਕਾਸ ਲਈ ਮਹੱਤਵਪੂਰਨ ਹਨ | ਉਪਰੋਕਤ ਟੂਰ 'ਚ ਅਧਿਆਪਕ ਤੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗੀਦਾਰੀ ਕੀਤੀ |

ਪਿਛਲੀ ਖ਼ਬਰ ਪਰਾਲੀ ਬਿੱਲ ਤੇ ਬਿਜਲੀ ਸੋਧ ਬਿੱਲ ਰੱਦ ਕਰਾਉਣ ਲਈ ਚੰਡੀਗੜ੍ਹ ਪਹੁੰਚੋ-ਭੇਖਾ ਅਗਲੀ ਖ਼ਬਰ ਭੁਪਿੰਦਰ ਸਿੰਘ ਭਿੰਦਾ ਨੂੰ ਕਾਂਗਰਸ ਐੱਸ. ਸੀ. ਸੈੱਲ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ 'ਤੇ ਖ਼ੁਸ਼ੀ ਦੀ ਲਹਿਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।