01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਪਰਾਲੀ ਬਿੱਲ ਤੇ ਬਿਜਲੀ ਸੋਧ ਬਿੱਲ ਰੱਦ ਕਰਾਉਣ ਲਈ ਚੰਡੀਗੜ੍ਹ ਪਹੁੰਚੋ-ਭੇਖਾ

ਅਜੀਤ ਡੈਸਕ 22-11-2025
ਨੱਥੂਵਾਲਾ ਗਰਬੀ, 21 ਨਵੰਬਰ (ਨਵਦੀਪ ਸਿੰਘ)-ਅੱਜ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੀ ਮਹੀਨਾਵਾਰ ਮੀਟਿੰਗ ਗੁਰਦੁਆਰਾ ਮਹਿਤਾਬ ਗੜ ਨੱਥੂਵਾਲਾ ਗਰਬੀ ਸੂਬਾ ਜਰਨਲ ਸਕੱਤਰ ਗੁਰਮੀਤ ਸਿੰਘ ਅਤੇ ਦਲਵੀਰ ਸਿੰਘ ਸ਼ੇਰ ਖਾਂ ਦੀ ਅਗਵਾਈ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਕਸ਼ਮੀਰਾ ਭੇਖਾ ਦੀ ਪ੍ਰਧਾਨਗੀ ਵਿਚ ਹੋਈ | ਮੀਟਿੰਗ ਵਿਚ ਪਰਾਲੀ ਸੋਧ ਬਿੱਲ ਤੇ ਚਰਚਾ ਕੀਤੀ ਗਈ | ਇਸ ਸਮੇਂ ਆਗੂਆਂ ਨੇ ਦੱਸਿਆ ਕਿ ਕੇਂਦਰ ਸਰਕਾਰ 2020 ਵਿਚ ਇਕ ਬਿੱਲ ਲੈ ਕੇ ਆਈ ਸੀ ਕਿ ਜੇਕਰ ਕਿਸਾਨ ਪਰਾਲੀ ਨੂੰ ਅੱਗ ਲਾਏਗਾ ਤਾਂ ਉਸ ਨੂੰ ਕਰੋੜ ਰੂਪੈ ਜੁਰਮਾਨਾ ਕੀਤਾ ਜਾਵੇਗਾ ਉਸ ਦਾ ਰੂਪ ਬਦਲ ਕੇ ਆ ਰਹੇ ਹਨ | ਬਿਜਲੀ ਸੋਧ ਬਿੱਲ 2020 ਦਾ ਨਵੇਂ ਰੂਪ 2025 ਲੈ ਕੇ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਬਿੱਲ ਭੇਜ ਦਿੱਤੇ ਤੇ ਇਸ ਸਬੰਧੀ ਇਤਰਾਜ਼ ਦਾ ਸਮਾਂ 30 ਨਵੰਬਰ ਤੱਕ ਦਾ ਦਿੱਤਾ ਗਿਆ ਹੈ, ਪਰ ਪੰਜਾਬ ਸਰਕਾਰ ਇਕ ਦਸੰਬਰ ਨੂੰ ਵਿਧਾਨ ਸਭਾ ਦਾ ਇਜਲਾਸ ਬੁਲਾ ਰਹੀ ਹੈ ਇਸ ਲਈ ਕਿਸਾਨ ਭਰਾਵਾਂ ਨੂੰ ਅਪੀਲ ਹੈ ਕਿ ਵੱਧ ਤੋਂ ਵੱਧ ਚੰਡੀਗੜ੍ਹ ਦੇ 34 ਸੈਕਟਰ ਪਹੁੰਚੋ | ਕਿਸਾਨ ਭਰਾਵਾਂ ਨੂੰ ਭੇਖਾ ਨੇ ਦੱਸਿਆ ਕਿ 26 ਨਵੰਬਰ ਦਿੱਲੀ ਕਿਸਾਨ ਮੋਰਚੇ ਦੀ ਪੰਜਵੀ ਜੇਤੂ ਵਰੇ੍ਹਗੰਢ ਹਰ ਸਟੇਟ ਦੀ ਰਾਜਧਾਨੀ ਵਿਚ ਮਨਾਈ ਜਾਵੇਗੀ | ਇਸ ਸਮੇਂ ਬਲਾਕ ਆਗੂ ਸੁਖਦੀਪ ਸਿੰਘ ਭੇਖਾ, ਸਤਨਾਮ ਸਿੰਘ ਇਕਾਈ ਪ੍ਰਧਾਨ ਭਲੂਰ, ਗੁਰਮੀਤ ਸਿੰਘ ਮੀਤ ਪ੍ਰਧਾਨ ਇਕਾਈ ਭੇਖਾ, ਬਲਵਿੰਦਰ ਸਿੰਘ ਪ੍ਰਧਾਨ ਹਰੀਏਵਾਲਾ, ਗੁਰਦਾਸ ਸਿੰਘ ਸਰਪੰਚ ਮੀਤ ਪ੍ਰਧਾਨ ਭਲੂਰ, ਸੁਖਮਿੰਦਰ ਸਿੰਘ ਭੇਖਾ, ਮਹਿੰਦਰ ਸਿੰਘ ਮਾਹਲਾ ਖ਼ੁਰਦ, ਜਗਰੂਪ ਸਿੰਘ ਮਾਹਲਾ, ਜ਼ਿਲ੍ਹਾ ਕੈਸ਼ੀਅਰ ਕਰਮਜੀਤ ਸਿੰਘ ਲੰਗੇਆਣਾ, ਜ਼ਿਲ੍ਹਾ ਪੈੱ੍ਰਸ ਸਕੱਤਰ ਤੇਜਿੰਦਰ ਸਿੰਘ ਭੇਖਾ ਆਦਿ ਆਗੂ ਹਾਜ਼ਰ ਸਨ |
ਪਿਛਲੀ ਖ਼ਬਰ ਚੇਅਰਮੈਨ ਬਰਿੰਦਰ ਮਧੇਕੇ ਸੰਮਤੀ ਚੋਣਾਂ ਦੀ ਕਮੇਟੀ ਦੇ ਮੈਂਬਰ ਨਿਯੁਕਤ ਅਗਲੀ ਖ਼ਬਰ ਸੰਤ ਮੀਹਾਂ ਸਿੰਘ ਰਾਜਾ ਪੀਰ ਸਕੂਲ ਦੇ ਵਿਦਿਆਰਥੀਆਂ ਨੇ ਲਗਾਇਆ 'ਵਿਰਾਸਤੀ ਟੂਰ'

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।