06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਮਸੀਹ ਭਾਈਚਾਰਾ ਮੁੱਦਕੀ ਵਲੋਂ ਸਮਾਜਿਕ ਬੁਰਾਈਆਂ ਖ਼ਿਲਾਫ਼ ਰੈਲੀ ਕੱਢੀ

ਅਜੀਤ ਡੈਸਕ 23-11-2025
ਮੁੱਦਕੀ, 22 ਨਵੰਬਰ (ਭਾਰਤ ਭੂਸ਼ਨ ਅਗਰਵਾਲ)-ਸਮੂਹ ਮਸੀਹ ਭਾਈਚਾਰਾ ਮੁੱਦਕੀ ਵਲੋਂ ਸੰਤ ਜੌਸਫ਼ ਕੈਥੋਲਿਕ ਚਰਚ ਮੁੱਦਕੀ ਦੇ ਫਾਦਰ ਸੁਭਾਸਟਿਨ ਦੀ ਅਗਵਾਈ ਹੇਠ ਸਮਾਜਿਕ ਬੁਰਾਈਆਂ ਖ਼ਿਲਾਫ਼ ਇਕ ਰੈਲੀ ਕੱਢੀ ਗਈ | ਇਹ ਰੈਲੀ ਗਿੱਲ ਰੋਡ ਦਾਣਾ ਮੰਡੀ ਤੋਂ ਸ਼ੁਰੂ ਹੁੰਦੀ ਹੋਈ ਮੁੱਦਕੀ ਦੇ ਵੱਖ-ਵੱਖ ਬਾਜ਼ਾਰਾਂ ਵਿਚੋਂ ਦੀ ਹੁੰਦੀ ਹੋਈ ਸ਼ਹੀਦ ਗੰਜ ਚੌਂਕ ਮੁੱਦਕੀ 'ਚ ਪੁੱਜੀ | ਜਿਸ 'ਚ ਔਰਤਾਂ, ਮਰਦਾਂ ਅਤੇ ਲਿਟਲ ਫਲਾਵਰ ਸਕੂਲ ਦੇ ਵਿਦਿਆਰਥੀਆਂ ਵਲੋਂ ਸਮਾਜਿਕ ਬੁਰਾਈਆਂ ਦੇ ਖ਼ਿਲਾਫ਼ ਨਾਅਰੇ ਲਗਾਏ ਗਏ | ਰੈਲੀ 'ਚ ਸੀ.ਐਨ.ਆਈ. ਚਰਚ ਮੁੱਦਕੀ ਦੇ ਪਾਦਰੀ ਮਹਿਬੂਬ ਮਸੀਹ, ਫ਼ਰੀਦਕੋਟ ਤੋਂ ਫਾਦਰ ਸਿਲਵੀਨੋਸ, ਪਾਸਟਰ ਮਨਪ੍ਰੀਤ, ਬਿਲੀਵਰ ਚਰਚ ਮੁੱਦਕੀ ਦੀ ਸੰਗਤ, ਲਿਟਲ ਫਲਾਵਰ ਕਾਨਵੈਂਟ ਸਕੂਲ ਮੁੱਦਕੀ ਦੇ ਪਿ੍ੰਸੀਪਲ ਸਿਸਟਰ ਐਨਸੈਰੀ, ਮੈਨੇਜਰ ਸਿਸਟਰ ਅਨੂਪਾ ਤੋਂ ਇਲਾਵਾ ਕਿਸਾਨ ਯੂਨੀਅਨ ਦੇ ਪ੍ਰਧਾਨ ਸੁਖਚੈਨ ਸਿੰਘ ਸੁੱਖਾ, ਬਾਬੂ ਰਫ਼ੀ, ਬਾਬੂ ਜਸਵੀਰ, ਅੰਗੇ੍ਰਜ ਸਿੰਘ ਗੇਜੀ, ਧਰਮਿੰਦਰ, ਸੁਭੇਸ ਅਤੇ ਵੱਖ-ਵੱਖ ਇਲਾਕਿਆਂ ਤੋਂ ਆਈ ਹੋਈ ਸਮੂਹ ਸੰਗਤ ਹਾਜ਼ਰ ਹੋਈ | ਇਸ ਮੌਕੇ 'ਤੇ ਸੁਖਚੈਨ ਸਿੰਘ ਸੁੱਖਾ ਸਾਬਕਾ ਸਰਪੰਚ ਚੰਦੜ ਨੇ ਆਪਣੇ ਭਾਸ਼ਣ 'ਚ ਸਮਾਜਿਕ ਬੁਰਾਈਆਂ ਦੇ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਕਿਹਾ ਕਿ ਸਮਾਜਿਕ ਬੁਰਾਈਆਂ ਸਾਡੇ ਸਮਾਜ ਨੂੰ ਬਹੁਤ ਗਿਰਾਵਟ ਵੱਲ ਲਿਜਾ ਰਹੀਆਂ ਹਨ | ਅੰਤ ਵਿਚ ਮੁੱਦਕੀ ਚਰਚ ਦੇ ਫਾਦਰ ਸੁਭਾਸਟਿਨ ਨੇ ਹਾਜ਼ਰ ਲੋਕਾਂ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਫ਼ਿਰੋਜ਼ਪੁਰ ਤੋਂ ਸ੍ਰੀ ਅੰਮਿ੍ਤਸਰ ਪੱਟੀ ਰੇਲ ਿਲੰਕ ਪ੍ਰੋਜੈਕਟ ਦੀ ਮਨਜ਼ੂਰੀ ਮਿਲਣ 'ਤੇ ਨਾਰਦਰਨ ਰੇਲਵੇ ਪੈਸੰਜਰ ਸਮਿਤੀ ਨ... ਅਗਲੀ ਖ਼ਬਰ ਬੀ.ਐੱਸ.ਐੱਫ. ਵਲੋਂ ਕੌਮਾਂਤਰੀ ਸਰਹੱਦ ਨੇੜਿਉਂ ਅੱਧਾ ਕਿੱਲੋ ਤੋਂ ਵੱਧ ਆਈਸ ਡਰੱਗ ਅਤੇ ਡਰੋਨ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।