31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਪਿੰਡ ਮੋਹਨੇਵਾਲਾ ਝੁੱਗੇ ਵਿਖੇ ਹੋਈ ਲੜਾਈ ਦੇ ਸਬੰਧ 'ਚ 4 ਲੋਕਾਂ ਵਿਰੁੱਧ ਪਰਚਾ ਦਰਜ

ਅਜੀਤ ਡੈਸਕ 22-11-2025
ਜਲਾਲਾਬਾਦ, 21 ਨਵੰਬਰ (ਹਰਪ੍ਰੀਤ ਸਿੰਘ ਪਰੂਥੀ)-ਥਾਣਾ ਅਮੀਰ ਖ਼ਾਸ ਦੀ ਪੁਲਿਸ ਵੱਲੋਂ ਪਿੰਡ ਮੋਹਣੇ ਵਾਲੇ ਝੁੱਗੇ ਵਿਖੇ ਬੀਤੇ ਦਿਨ ਹੋਈ ਲੜਾਈ ਦੇ ਸਬੰਧ ਵਿਚ 4 ਲੋਕਾਂ ਵਿਰੁੱਧ ਪਰਚਾ ਦਰਜ ਕੀਤਾ ਗਿਆ ਹੈ | ਪ੍ਰਾਪਤ ਜਾਣਕਾਰੀ ਦੇ ਅਨੁਸਾਰ ਸ਼ਿਕਾਇਤਕਰਤਾ ਪੱਪੂ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਮੋਹਣੇ ਵਾਲੇ ਝੁੱਗੇ (ਬਲੇਲ ਕੇ ਕਾਮਲ) ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਗਏ ਹਨ ਕਿ ਮਿਤੀ 15-11-2025 ਨੂੰ ਸ਼ਾਮ ਕਰੀਬ 6.30 ਵਜੇ ਉਹ ਆਪਣੀ ਗਲੀ ਵਿਚ ਜਾ ਰਿਹਾ ਸੀ ਤਾਂ ਸੁਲੱਖਣ ਸਿੰਘ ਪੁੱਤਰ ਮੁਨਸ਼ਾ ਸਿੰਘ, ਕਾਵਨ ਸਿੰਘ ਪੁੱਤਰ ਸੁਲੱਖਣ ਸਿੰਘ, ਜਲੌ ਬਾਈ ਪਤਨੀ ਸੁਲੱਖਣ ਸਿੰਘ ਅਤੇ ਪ੍ਰਵੀਨ ਰਾਣੀ ਪਤਨੀ ਕਾਵਲ ਸਿੰਘ ਵਾਸੀਆਨ ਮੋਹਣੇ ਵਾਲੇ ਝੁੱਗੇ ਉਰਫ਼ ਬਲੇਲ ਕੇ ਕਾਮਲ ਨੇ ਉਸ ਦੇ ਨਾਲ ਗਾਲ਼ੀ-ਗਲੋਚ ਕੀਤਾ ਅਤੇ ਇਕੱਠੇ ਹੋ ਕੇ ਉਸ ਦੀ ਕੁੱਟਮਾਰ ਕੀਤੀ ਗਈ, ਜਿਸ ਤੇ ਉਹ ਇਲਾਜ ਲਈ ਦਾਖਲ ਹੋਇਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਅਮਰੀਕ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਪੱਪੂ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਸੁਲੱਖਣ ਸਿੰਘ, ਕਾਵਲ ਸਿੰਘ, ਜਲੌ ਬਾਈ ਅਤੇ ਪ੍ਰਵੀਨ ਰਾਣੀ ਦੇ ਖ਼ਿਲਾਫ਼ ਧਾਰਾ 118(1),115(2),3(5) ਬੀ.ਐਨ.ਐੱਸ. ਤਹਿਤ ਥਾਣਾ ਅਮੀਰ ਖ਼ਾਸ ਵਿਖੇ ਮੁਕੱਦਮਾ ਨੰਬਰ 112 ਦਰਜ ਕਰਕੇ ਪੁਲਿਸ ਵੱਲੋਂ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ |
ਪਿਛਲੀ ਖ਼ਬਰ ਕੁੱਟਮਾਰ ਕਰਕੇ ਸੱਟਾਂ ਮਾਰਨ ਦੇ ਦੋਸ਼ 'ਚ 5 ਲੋਕਾਂ ਵਿਰੱੁਧ ਪਰਚਾ ਦਰਜ ਅਗਲੀ ਖ਼ਬਰ ਬੇਸਹਾਰਾ ਪਸ਼ੂ ਦੇ ਟਕਰਾਉਣ ਨਾਲ ਮੋਟਰਸਾਈਕਲ ਚਾਲਕ ਗੰਭੀਰ ਜ਼ਖਮੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।