30-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

ਮੁਲਾਜ਼ਮ ਜਥੇਬੰਦੀ ਨੇ ਲੱਖੀ ਲਹਿਰਾ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ

ਅਜੀਤ ਡੈਸਕ 16-06-2025
ਲਹਿਰਾ ਮੁਹੱਬਤ, 15 ਜੂਨ (ਚਰਨਜੀਤ ਸਿੰਘ)- ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਦੀ ਮੁਲਾਜ਼ਮ ਜਥੇਬੰਦੀ ਨੇ ਪ੍ਰਸਿੱਧ ਕਬੱਡੀ ਕੁਮੈਂਟੇਟਰ ਲੱਖੀ ਲਹਿਰਾ ਦੇ ਅਕਾਲ ਚਲਾਣੇ 'ਤੇ ਹਮਦਰਦੀ ਪ੍ਰਗਟ ਕੀਤੀ ਹੈ | ਇੰਪਲਾਈਜ਼ ਫੈਡਰੇਸ਼ਨ (ਚਾਹਲ ਗਰੁੱਪ) ਦੇ ਪ੍ਰਧਾਨ ਬਲਜੀਤ ਸਿੰਘ ਬਰਾੜ ਬੋਦੀਵਾਲਾ ਨੇ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਭਰ ਜਵਾਨੀ ਵਿੱਚ ਲੱਖੀ ਦੇ ਸਦੀਵੀ ਵਿਛੋੜੇ ਨੇ ਪਰਿਵਾਰ ਤੇ ਸਨੇਹੀਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਤੇ ਉਸ ਦਾ ਹਸਮੁੱਖ ਚਿਹਰਾ ਅੱਖਾਂ ਮੂਹਰੇ ਘੁੰਮ ਰਿਹਾ ਹੈ | ਉਸ ਨੇ ਛੋਟੀ ਉਮਰੇ ਹੀ ਕੁਮੈਂਟਰੀ ਵਿੱਚ ਵੱਡੀਆਂ ਮੱਲਾਂ ਮਾਰ ਕੇ ਲੋਕਾਂ ਦਾ ਅਥਾਹ ਪਿਆਰ ਹਾਸਲ ਕੀਤਾ ਹੈ | ਜਿਸ ਕਰਕੇ ਖੇਡ ਪ੍ਰੇਮੀ ਪੂਰੇ ਪੰਜਾਬ 'ਚੋਂ ਪਰਿਵਾਰ ਨਾਲ ਹਮਦਰਦੀ ਵਿਅਕਤ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਸਾਡੀ ਜਥੇਬੰਦੀ ਦੇ ਮੈਂਬਰ ਸਕੱਤਰ ਰਾਜਿੰਦਰ ਸਿੰਘ ਨਿੰਮਾ, ਸੀਨੀਅਰ ਮੀਤ ਪ੍ਰਧਾਨ ਲਖਵੰਤ ਸਿੰਘ ਬਾਂਡੀ, ਮੀਤ ਪ੍ਰਧਾਨ ਰਘਵੀਰ ਸਿੰਘ ਸੈਣੀ, ਕੇਸਵ ਅਧਿਕਾਰੀ, ਜੁਆਇੰਟ ਸਕੱਤਰ ਰਵੀਪਾਲ ਸਿੰਘ ਸਿੱਧੂ, ਖ਼ਜ਼ਾਨਚੀ ਗੁਰਭੇਜ ਸਿੰਘ, ਪ੍ਰਚਾਰ ਸਕੱਤਰ ਗੁਰਲਾਲ ਸਿੰਘ ਗਿੱਲ, ਆਡੀਟਰ ਮਨਪ੍ਰੀਤ ਸਿੰਘ, ਸਲਾਹਕਾਰ ਸੁਰਿੰਦਰ ਸਿੰਘ, ਦਲੀਪ ਕੁਮਾਰ, ਕਾਰਜਕਾਰੀ ਮੈਂਬਰ ਸਤਿੰਦਰ ਸਿੰਘ, ਘਨੱਈਆ ਲਾਲ, ਜਸ਼ਨਦੀਪ ਸਿੰਘ, ਨਵਜੋਤ ਸਿੰਘ, ਰਣਜੀਤ ਕੁਮਾਰ ਆਦਿ ਨੇ ਦੁੱਖ ਪ੍ਰਗਟ ਕੀਤਾ |
ਪਿਛਲੀ ਖ਼ਬਰ ਸ. ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੁਸਾਇਟੀ ਬਠਿੰਡਾ ਨੇ ਲਗਾਈ ਚਿੱਤਰਕਲਾ ਵਰਕਸ਼ਾਪ ਅਗਲੀ ਖ਼ਬਰ ਬੂਟਾ ਸਿੰਘ ਚੌਹਾਨ ਦੀ ਬੂਟਾ ਸਿੰਘ ਸ਼ਾਦ ਬਾਰੇ ਸੰਪਾਦਿਤ ਪੁਸਤਕ ਰਿਲੀਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।