ਬਠਿੰਡਾ, 15 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)- ਸਰਦਾਰ ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੁਸਾਇਟੀ ਬਠਿੰਡਾ ਵਲੋਂ ਬੀੜ ਤਲਾਬ ਸਥਿਤ ਮਿੰਨੀ ਚਿੜੀਆਘਰ ਵਿਖੇ ਇਕ ਰੋਜ਼ਾ ਜਲ ਰੰਗ ਚਿੱਤਰਕਲਾ ਵਰਕਸ਼ਾਪ ਲਗਾਈ ਗਈ | ਜਿਸ ਦਾ ਪ੍ਰਬੰਧ ਪਿੰਡ ਦੀ ਸਰਪੰਚ ਬੀਬਾ ਕੰਚਨ, ਰੋਹਨ ਮੱਟੂ, ਭੋਲਾ ਸਿੰਘ ਅਤੇ ਸਮੂਹ ਪੰਚਾਇਤ ਮੈਂਬਰਾਂ ਦੇ ਸਹਿਯੋਗ ਨਾਲ ਹੋਇਆ | ਵਰਕਸ਼ਾਪ 'ਚ ਉਕਤ ਸੋਸਾਇਟੀ ਦੇ ਲਗਭਗ 40 ਦੇ ਕਰੀਬ ਕਲਾਕਾਰਾਂ ਨੇ ਭਾਗ ਲਿਆ, ਜਿਨ੍ਹਾਂ ਵਿਚ ਕੁਝ ਵਿਦਿਆਰਥੀ ਕਲਾਕਾਰ ਵੀ ਸ਼ਾਮਿਲ ਸਨ | ਇਸ ਮੌਕੇ ਸਾਰੇ ਹੀ ਕਲਾਕਾਰਾਂ ਨੇ ਚਿੜੀਆਘਰ ਦੇ ਅੰਦਰਲੇ ਵੱਖ ਵੱਖ ਦਿ੍ਸ਼ਾਂ ਨੂੰ ਆਪਣੇ ਕੈਨਵਸ ਉੱਪਰ ਉਤਾਰਿਆ ਅਤੇ ਜਲ ਰੰਗਾਂ ਦਾ ਪ੍ਰਯੋਗ ਕਰਦੇ ਹੋਏ ਸੁੰਦਰ ਤਸਵੀਰਾਂ ਤਿਆਰ ਕੀਤੀਆਂ | ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਨਗਰ ਨਿਗਮ ਬਠਿੰਡਾ ਦੇ ਮੇਅਰ ਪਦਮਜੀਤ ਮਹਿਤਾ ਨੇ ਕਲਾਕਾਰਾਂ ਦੀ ਹੌਸਲਾ ਅਫ਼ਜਾਈ ਕੀਤੀ ਅਤੇ ਉਨ੍ਹਾਂ ਦੇ ਕਲਾ ਦੇ ਖੇਤਰ ਵਿਚ ਪਾਏ ਯੋਗਦਾਨ ਅਤੇ ਉਨ੍ਹਾਂ ਦੁਆਰਾ ਤਿਆਰ ਕੀਤੀਆਂ ਕਲਾਕਿ੍ਤਾਂ ਬਾਰੇ ਜਾਣਿਆ | ਇਸ ਮੌਕੇ ਸੋਸਾਇਟੀ ਦੇ ਅਹੁਦੇਦਾਰਾਂ ਨੇ ਮੇਅਰ ਨੂੰ ਸੁਸਾਇਟੀ ਦੇ ਕੰਮਾਂ ਅਤੇ ਪ੍ਰਾਪਤੀਆਂ ਬਾਰੇ ਜਾਣੂ ਕਰਵਾਇਆ | ਆਰਟਿਸਟ ਗੁਰਪ੍ਰੀਤ ਹੋਰਾਂ ਨੇ ਮੇਅਰ ਕੋਲ ਬੇਨਤੀ ਕੀਤੀ ਕਿ ਇਸ ਦੇ ਪੁਰਾਤਨ ਇਤਿਹਾਸ ਨੂੰ ਦਰਸਾਉਂਦਾ ਹੋਇਆ ਇਕ ਸੁੰਦਰ ਮਿਊਜ਼ੀਅਮ ਅਤੇ ਚਿੱਤਰਕਾਰਾਂ ਨੂੰ ਆਪਣੀਆਂ ਪੇਂਟਿੰਗ ਪ੍ਰਦਰਸ਼ਿਤ ਕਰਨ ਲਈ ਇਕ ਹਾਲ ਬਠਿੰਡਾ ਦੇ ਕਿਸੇ ਵੀ ਕੋਨੇ ਵਿਚ ਹੋਣਾ ਲਾਜ਼ਮੀ ਹੈ | ਤਾਂ ਮੇਅਰ ਪਦਮਜੀਤ ਮਹਿਤਾ ਨੇ ਪ੍ਰਬੰਧਕਾਂ ਨੂੰ ਭਰੋਸਾ ਦਿਵਾਇਆ ਕਿ ਜਲਦ ਹੀ ਉਨ੍ਹਾਂ ਲਈ ਬਠਿੰਡਾ ਵਿਚ ਇਕ ਬਹੁਤ ਸੋਹਣਾ ਹਾਲ ਬਣ ਕੇ ਤਿਆਰ ਹੋਵੇਗਾ, ਜਿੱਥੇ ਉਹ ਆਪਣਾ ਕਲਾ ਦਾ ਕੰਮ ਵੀ ਕਰ ਸਕਣਗੇ ਅਤੇ ਆਪਣੀਆਂ ਕਲਾਕਿ੍ਤਾਂ ਨੂੰ ਪ੍ਰਦਰਸ਼ਿਤ ਵੀ ਕਰ ਸਕਣਗੇ | ਸੁਸਾਇਟੀ ਦੇ ਮੈਂਬਰਾਂ ਵਲੋਂ ਮੇਅਰ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਗਿਆ | ਵਰਕਸ਼ਾਪ ਵਿਚ ਸੋਸਾਇਟੀ ਦੇ ਪ੍ਰਧਾਨ ਡਾ. ਅਮਰੀਕ ਸਿੰਘ, ਜਨਰਲ ਸਕੱਤਰ ਗੁਰਪ੍ਰੀਤ ਆਰਟਿਸਟ, ਵਿੱਤ ਸਕੱਤਰ ਸੁਰੇਸ਼ ਮੰਗਲਾ, ਅਮਰਜੀਤ ਸਿੰਘ ਪੇਂਟਰ ਸਰਪ੍ਰਸਤ, ਹਰਦਰਸ਼ਨ ਸਿੰਘ ਸੋਹਲ, ਮਿਥੁਨ ਮੰਡਲ, ਸੰਦੀਪ ਸ਼ੇਰਗਿੱਲ, ਪਰਮਿੰਦਰ ਪੈਰੀ, ਚਿੰਤਨ ਸ਼ਰਮਾ, ਵਿਜੇ ਭੂਦੇਵ, ਗੁਰਜੀਤ ਸਿੰਘ, ਰਮਨਦੀਪ ਕੌਰ, ਅਮਰੀਕ ਮਾਨਸਾ, ਸੁਖਰਾਜ ਕੌਰ, ਰਿਤੇਸ਼ ਕੁਮਾਰ, ਬਸੰਤ ਸਿੰਘ, ਪ੍ਰਸ਼ੋਤਮ ਕੁਮਾਰ, ਸੁਰਿੰਦਰ ਸਿੰਘ ਖੋਖਰ, ਸਰਗਮ, ਪਰਵਾਜ਼ਪ੍ਰੀਤ, ਆਸ਼ਿਮਾ, ਨਵਦੀਪ ਸਿੰਘ, ਅਮਿਤ, ਅਮਨਿੰਦਰ ਐਮੀ, ਕਿਰਨਜੀਤ ਕੌਰ, ਸੀਰਜ ਗੁਪਤਾ, ਭੂਮਿਕਾ, ਨਵੀਂ ਭੁੱਚੋ, ਆਦਿ ਤੋ ਇਲਾਵਾ ਹੋਰ ਵਿਦਿਆਰਥੀਆਂ ਅਤੇ ਚਿੱਤਰਕਾਰਾਂ ਨੇ ਭਾਗ ਲਿਆ |