27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2025

5.50 ਗਰਾਮ ਹੈਰੋਇਨ ਅਤੇ 50 ਲੀਟਰ ਲਾਹਣ ਸਮੇਤ ਦੋ ਗਿ੍ਫ਼ਤਾਰ

ਅਜੀਤ ਡੈਸਕ 23-06-2025
ਭਗਤਾ ਭਾਈਕਾ, 22 ਜੂਨ (ਸੁਖਪਾਲ ਸਿੰਘ ਸੋਨੀ)-ਸਥਾਨਿਕ ਪੁਲਿਸ ਵਲੋਂ 5.50 ਗਰਾਮ ਹੈਰੋਇਨ ਸਮੇਤ ਇਕ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਇਸੇ ਤਰ੍ਹਾਂ ਹੀ ਪੁਲਿਸ ਚੌਂਕੀ ਦਿਆਲਪੁਰਾ ਭਾਈਕਾ ਵਲੋਂ 50 ਲੀਟਰ ਲਾਹਣ ਸਮੇਤ ਇਕ ਗਿ੍ਫ਼ਤਾਰ ਕੀਤਾ ਹੈ | ਸਥਾਨਿਕ ਪੁਲਿਸ ਸਟੇਸ਼ਨ ਦੇ ਐਸਐਚਓ ਦਲਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਏਐਸਆਈ ਕੁਲਦੀਪ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਵਲੋਂ 5.50 ਹੈਰੋਇਨ ਬਰਾਮਦ ਕੀਤੀ ਗਈ ਹੈ | ਇਸ ਮਾਮਲੇ ਤਹਿਤ ਇਕ ਕਥਿਤ ਦੋਸੀ ਨੂੰ ਵੀ ਮੌਕੇ ਉਪਰ ਕਾਬੂ ਕੀਤਾ ਗਿਆ ਹੈ |ਉਨ੍ਹਾਂ ਦੱਸਿਆਂ ਕਿ ਮਾਮਲੇ ਨੂੰ ਲੈ ਕੇ ਕਥਿਤ ਦੋਸੀ ਮਨਦੀਪ ਸਿੰਘ ਵਾਸੀ ਭਗਤਾ ਭਾਈਕਾ ਖਿਲਾਫ ਧਾਰਾ 21 ਬੀ, 61, 85 ਐਨਡੀਪੀਐਸ ਐਕਟ ਤਹਿਤ ਮੁਕੱਦਮਾ ਦਰਜ ਕਰ ਦਿੱਤਾ ਗਿਆ ਹੈ | ਇਸੇ ਤਰ੍ਹਾਂ ਹੀ ਪੁਲਿਸ ਸਟੇਸ਼ਨ ਦਿਆਲਪੁਰਾ ਭਾਈਕਾ ਦੇ ਇੰਚਾਰਜ ਨਵਯੁੱਗਦੀਪ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਵਲੋਂ ਪਿੰਡ ਦਿਆਲਪੁਰਾ ਭਾਈਕਾ ਤੋ 50 ਲੀਟਰ ਲਾਹਣ ਬਰਾਮਦ ਕੀਤੀ ਗਈ ਹੈ | ਪੁਲਿਸ ਵਲੋਂ ਕਥਿਤ ਦੋਸੀ ਅਰਸ਼ਦੀਪ ਸਿੰਘ ਵਾਸੀ ਦਿਆਲਪੁਰਾ ਭਾਈਕਾ ਖਿਲਾਫ ਧਾਰਾ 61,1, 14 ਐਕਸਾਇਜ ਐਕਟ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ | ਪੁਲਿਸ ਵਲੋਂ ਕਥਿਤ ਦੋਸੀ ਨੂੰ ਮੌਕੇ ਉਪਰ ਹੀ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ |
ਪਿਛਲੀ ਖ਼ਬਰ ਵਪਾਰ ਮੰਡਲ ਦਾ ਐਲਾਨ : ਟੋਅ ਵੈਨਾਂ ਬੰਦ ਨਾ ਹੋਣ ਦੀ ਸੂਰਤ 'ਚ 15 ਅਗਸਤ ਨੂੰ ਮੁੜ ਬੰਦ ਹੋਵੇਗਾ ਬਠਿੰਡਾ ਅਗਲੀ ਖ਼ਬਰ ਗੁਲਾਬਗੜ੍ਹ ਤੇ ਕਟਾਰ ਸਿੰਘ ਵਾਲਾ ਦੇ ਸਾਂਝੇ ਵਾਟਰ ਵਰਕਸ ਤੇ ਨਵੀਂ ਪਾਈਪ ਲਾਈਨ ਪਾਉਣ ਦਾ ਰੱਖਿਆ ਨੀਂਹ ਪੱਥਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।