27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2025

ਵਪਾਰ ਮੰਡਲ ਦਾ ਐਲਾਨ : ਟੋਅ ਵੈਨਾਂ ਬੰਦ ਨਾ ਹੋਣ ਦੀ ਸੂਰਤ 'ਚ 15 ਅਗਸਤ ਨੂੰ ਮੁੜ ਬੰਦ ਹੋਵੇਗਾ ਬਠਿੰਡਾ

ਅਜੀਤ ਡੈਸਕ 23-06-2025
ਬਠਿੰਡਾ, 22 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)- ਟੋਅ ਵੈਨਾਂ ਦੀ ਧੱਕੇਸ਼ਾਹੀ ਖਿਲਾਫ ਵਪਾਰ ਮੰਡਲ ਬਠਿੰਡਾ ਵਲੋਂ ਇਕ ਹੰਗਾਮੀ ਬੈਠਕ ਕਰਕੇ ਟੋਅ ਵੈਨਾਂ ਬੰਦ ਨਾ ਹੋਣ ਦੀ ਸੂਰਤ ਵਿਚ 15 ਅਗਸਤ ਨੂੰ ਮੁੜ ਬਠਿੰਡਾ ਬੰਦ ਕਰਨ ਦਾ ਐਲਾਨ ਕੀਤਾ ਹੈ | ਵਪਾਰ ਮੰਡਲ ਦੇ ਪ੍ਰਧਾਨ ਜੀਵਨ ਗੋਇਲ ਅਤੇ ਮੁੱਖ ਸਕੱਤਰ ਪ੍ਰਮੋਦ ਜੈਨ ਨੇ ਕਿਹਾ ਕਿ ਟੋਅ ਵੈਨਾਂ ਦੀ ਧੱਕੇਸ਼ਾਹੀ ਕਾਰਨ ਬਠਿੰਡੇ ਦਾ ਮਾਹੌਲ ਅਤੇ ਭਾਈਚਾਰਕ ਸਾਂਝ ਲਗਾਤਾਰ ਵਿਗੜਦੀ ਜਾ ਰਹੀ ਹੈ | ਲੋਕ ਦਹਿਸ਼ਤ ਦੇ ਕਾਰਨ ਬਾਜ਼ਾਰਾਂ ਵਿਚ ਆਉਣਾ ਛੱਡ ਗਏ | ਟੋਅ ਵੈਨਾਂ ਦਾ ਮਕਸਦ ਟਰੈਫ਼ਿਕ ਸੁਧਾਰ ਨਹੀਂ ਬਲਕਿ ਪੈਸੇ ਇਕੱਠੇ ਕਰਨਾ ਰਹਿ ਗਿਆ ਹੈ | ਉਨ੍ਹਾਂ ਨੇ ਕਿਹਾ ਕਿ ਬਠਿੰਡਾ ਇਕਲੌਤਾ ਅਜਿਹਾ ਸ਼ਹਿਰ ਹੈ, ਜਿਸ ਸ਼ਹਿਰ ਦੀ ਪਾਰਕਿੰਗ ਦੇ ਅੰਦਰੋਂ ਕਾਰਾਂ ਟੋਅ ਕਰਕੇ ਭਾਰੀ ਜੁਰਮਾਨੇ ਵਸੂਲ ਕੇ ਲੋਕਾਂ ਦੀਆਂ ਜੇਬਾਂ ਕੱਟੀਆਂ ਜਾ ਰਹੀਆਂ ਹਨ | ਜਿਸ ਕਰਕੇ ਸਾਰੇ ਹੀ ਬਾਜ਼ਾਰਾਂ ਵਿਚੋਂ ਆਏ ਅਹੁਦੇਦਾਰਾਂ ਨੇ ਫੈਸਲਾ ਕੀਤਾ ਹੈ ਕਿ ਜੇਕਰ 15 ਅਗਸਤ ਤੱਕ ਟੋਅ ਵੈਨਾਂ ਪੱਕੇ ਤੌਰ 'ਤੇ ਬੰਦ ਨਾ ਹੋਣ ਦੀ ਸੂਰਤ ਵਿਚ ਇਕ ਵਾਰ ਫੇਰ 15 ਅਗਸਤ ਨੂੰ ਬਠਿੰਡਾ ਬੰਦ ਕੀਤਾ ਜਾਵੇਗਾ ਅਤੇ ਰੋਜ਼ਾਨਾ ਹੀ ਜ਼ਿੰਮੇਵਾਰ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਨੇਤਾਵਾਂ ਦੇ ਪੁਤਲੇ ਸਾੜੇ ਜਾਣਗੇ | ਇਸ ਮੌਕੇ ਵਪਾਰ ਮੰਡਲ ਦੇ ਅਮਿਤ ਕਪੂਰ, ਦਵਰਜੀਤ ਠਾਕੁਰ ਮੈਰੀ, ਗੋਰਾ ਲਾਲ ਬਾਂਸਲ, ਰਾਹੁਲ ਅਰੋੜਾ, ਵਿਕਾਸ ਜੈਨ, ਸੋਨੂ ਮਹੇਸ਼ਵਰੀ, ਅਸ਼ੋਕ ਜੈਨ, ਵਿਨੋਦ ਕੁਮਾਰ, ਅਸ਼ੋਕ ਗਰਗ, ਪੰਕਜ ਗਰਗ, ਗਿਰਧਾਰੀ ਲਾਲ, ਦਰਸ਼ਨ ਕੁਮਾਰ, ਦੀਪਕ ਸਿੰਗਲਾ, ਤਰਸੇਮ ਬਾਂਸਲ, ਨਿਤਿਨ ਸਿੰਗਲਾ, ਟਰਾਇਡੇੰਟ, ਪਵਨ ਕੁਮਾਰ, ਅਸ਼ੋਕ ਕੁਮਾਰ, ਸੰਦੀਪ ਅਗਰਵਾਲ, ਰਜਿੰਦਰ ਕੁਮਾਰ, ਸੰਦੀਪ ਪਾਠਕ, ਰਾਜੀਵ ਕੁਮਾਰ, ਰਾਮ ਕੁਮਾਰ, ਸ਼ਹਿਵਾਜ ਅਖ਼ਤਰ, ਰਾਜਿੰਦਰ, ਬਿ੍ਜ ਮੋਹਨ, ਪ੍ਰੇਮ ਕੁਮਾਰ, ਦੁਰਗਾ ਪ੍ਰਸਾਦ, ਗੁਰਸ਼ਰਨ ਸਿੰਘ, ਪ੍ਰਦੀਪ ਕੁਮਾਰ ਗਰਗ, ਮਨੋਜ ਕੁਮਾਰ, ਸੁਭਾਸ਼ ਗੋਇਲ, ਸੌਰਵ ਕੁਮਾਰ, ਸੁਸ਼ੀਲ ਜੈਨ, ਸੁਰੇਸ਼ ਕੁਮਾਰ, ਵੇਦ ਪ੍ਰਕਾਸ਼ ਬਾਂਸਲ, ਮਨਮੋਹਨ ਗੋਇਲ, ਵਨੀਤ ਸਿੰਘ, ਅਸ਼ੋਕ ਬਾਲਿਆਂਵਾਲੀ, ਵਰੁਣ ਗੁਪਤਾ, ਰਾਜੀਵ ਗੁਪਤਾ, ਮੋਨੂੰ ਸ਼ਰਮਾ, ਰਵੀ ਬਾਂਸਲ, ਸੁਰੇਸ਼ ਕੁਮਾਰ, ਨਵਨੀਤ ਕੁਮਾਰ, ਪ੍ਰਦੀਪ ਧਾਰੀਵਾਲ, ਸ਼ੰਟੀ ਸਿੰਘ, ਮੁਕੇਸ਼ ਕੁਮਾਰ, ਵਿਨੋਦ ਗੋਇਲ, ਸੰਦੀਪ ਗਰਗ ਸਮੇਤ ਹੋਰ ਕਈ ਅਹੁਦੇਦਾਰ ਸ਼ਾਮਿਲ ਸਨ |
ਪਿਛਲੀ ਖ਼ਬਰ ਗੁਰਦੁਆਰਾ ਸਾਹਿਬ ਕਿਲ੍ਹਾ ਮੁਬਾਰਕ 'ਚ 10ਵੀਂ ਪਾਤਿਸ਼ਾਹੀ ਦੇ ਬਠਿੰਡਾ ਆਗਮਨ 'ਤੇ ਰਾਤਰੀ ਦੇ ਕੀਰਤਨ ਸਮਾਗਮ ਸਜਾਏ ਅਗਲੀ ਖ਼ਬਰ 5.50 ਗਰਾਮ ਹੈਰੋਇਨ ਅਤੇ 50 ਲੀਟਰ ਲਾਹਣ ਸਮੇਤ ਦੋ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।