ਬਠਿੰਡਾ, 22 ਜੂਨ (ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ ਦੇ ਸ੍ਰੀ ਹਰਿਕ੍ਰਿਸ਼ਨ ਸਾਹਿਬ ਦਸਤਾਰ ਸਿਖਲਾਈ ਸੇਵਾ ਸੁਸਾਇਟੀ ਲਾਲ ਸਿੰਘ ਨਗਰ ਵਲੋਂ 11 ਜੂਨ ਤੋਂ 21 ਜੂਨ 2025 ਤੱਕ ਦਸਤਾਰ ਸਿਖਲਾਈ ਕੈਂਪ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਵਿਖੇ ਲਗਾਇਆ ਗਿਆ¢ ਇਨ੍ਹਾਂ 11 ਦਿਨਾਂ ਦੇ ਵਿਸ਼ੇਸ਼ ਕੈਂਪ ਵਿਚ ਪ੍ਰਬੰਧਕਾਂ ਵਲੋਂ ਬੱਚਿਆਂ ਨੂੰ ਦਸਤਾਰ ਬੰਨ੍ਹਣ ਦੀ ਵਿਧੀ, ਸਜਾਵਟ ਅਤੇ ਸਿੱਖ ਰੂਹਾਨੀ ਪਰੰਪਰਾ ਨਾਲ ਜੁੜਨ ਦੇ ਸਧਾਰਨ ਤੇ ਅਮਲਯੋਗ ਢੰਗ ਸਿਖਾਏ ਗਏ¢ ਕੈਂਪ ਦਾ ਉਦੇਸ਼ ਨੌਜਵਾਨ ਪੀੜ੍ਹੀ ਨੂੰ ਸਿੱਖੀ ਨਾਲ ਜੋੜਨਾ ਅਤੇ ਦਸਤਾਰ ਦੀ ਮਹੱਤਤਾ ਨੂੰ ਸਮਝਾਉਣਾ ਸੀ¢ ਕੈਂਪ ਦੇ ਆਖ਼ਰੀ ਦਿਨ ਕੈਂਪ ਵਿਚ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਅੱਗੇ ਵੀ ਸਿੱਖ ਰੂਪ ਵਿਚ ਕੇਸਾਂ ਧਾਰੀ ਰਹਿਣ ਦੀ ਪ੍ਰੇਰਣਾ ਦਿੱਤੀ ਗਈ¢ ਇਸ ਮੌਕੇ ਹਜ਼ੂਰੀ ਰਾਗੀ ਭਾਈ ਗੁਰਪ੍ਰੀਤ ਸਿੰਘ ਬਠਿੰਡਾ, ਦਸਤਾਰ ਕੋਚ ਭਾਈ ਗੁਰਸਿਮਰਨਜੀਤ ਸਿੰਘ ਖਾਲਸਾ, ਭਾਈ ਸੁਖਪ੍ਰੀਤ ਸਿੰਘ, ਭਾਈ ਨਵਦੀਪ ਸਿੰਘ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਵੱਡੀ ਗਿਣਤੀ ਵਿਚ ਸੰਗਤ ਮੌਜੂਦ ਨੇ ਇਸ ਕੈਂਪ ਦੀ ਭਰਪੂਰ ਸੰਲਾਘਾਂ ਕੀਤੀ¢ ਸਮਾਪਤੀ ਸਮਾਰੋਹ ਤੋਂ ਬਾਅਦ ਸੰਗਤਾਂ ਲਈ ਠੰਡੇ ਮਿੱਠੇ ਜਲ ਦੀ ਛਬੀਲ ਵੀ ਲਾਈ ਗਈ | ਇਹ ਕੈਂਪ ਸਿੱਖ ਨÏਜਵਾਨਾਂ ਲਈ ਇਕ ਰੂਹਾਨੀ ਅਤੇ ਵਿਅਕਤੀਗਤ ਵਿਕਾਸ ਦਾ ਸਰੋਤ ਸਾਬਤ ਹੋਇਆ¢