27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2025

ਹਲਕਾ ਕੋਆਰਡੀਨੇਟਰ ਰਾਜਵਿੰਦਰ ਸੀਤਲ ਨੇ ਐਡਵੋਕੇਟ ਜੱਸ ਬੱਜੋਆਣਾ ਦੀ ਅਗਵਾਈ ਹੇਠ ਕੀਤੀ ਵਰਕਰ ਮੀਟਿੰਗ

ਅਜੀਤ ਡੈਸਕ 23-06-2025
ਭਾਈਰੂਪਾ, 22 ਜੂਨ (ਵਰਿੰਦਰ ਲੱਕੀ)-ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਨਵ ਨਿਯੁਕਤ ਕੋਆਰਡੀਨੇਟਰ ਰਾਜਵਿੰਦਰ ਸਿੰਘ ਸੀਤਲ ਵਲੋਂ ਹਲਕੇ ਦੀ ਪਲੇਠੀ ਮੀਟਿੰਗ ਹਲਕੇ ਦੇ ਨੌਜਵਾਨ ਆਗੂ ਤੇ ਲੰਬੇ ਸਮੇਂ ਤੋਂ ਲੋਕਾਂ ਵਿਚਕਾਰ ਵਿਚਰ ਰਹੇ ਕਾਂਗਰਸ ਦੇ ਜ਼ਿਲ੍ਹਾ ਮੀਤ ਪ੍ਰਧਾਨ ਐਡਵੋਕੇਟ ਜਸਵਿੰਦਰ ਸਿੰਘ ਜੱਸ ਦੀ ਅਗਵਾਈ ਹੇਠ ਇਕ ਵਰਕਰ ਮੀਟਿੰਗ ਭਾਈਰੂਪਾ ਵਿਖੇ ਕੀਤੀ ਗਈ | ਇਸ ਮੌਕੇ ਕੋਆਰਡੀਨੇਟਰ ਰਾਜਵਿੰਦਰ ਸੀਤਲ ਨੇ ਸੰਬੋਧਨ ਦੌਰਾਨ ਦੱਸਿਆ ਕਿ ਹਰ ਬੂਥ ਤੇ 21 ਮੈਂਬਰੀ ਇਕ ਕਮੇਟੀ ਬਣਾਈ ਜਾਵੇਗੀ ਜਿਸ 'ਚ ਨੌਜਵਾਨਾਂ, ਬਜ਼ੁਰਗਾਂ ਅਤੇ ਅÏਰਤਾਂ ਨੂੰ ਸ਼ਾਮਲ ਕੀਤਾ ਜਾਵੇਗਾ ਤੇ ਬੂਥ ਪੱਧਰ 'ਤੇ ਹਰ ਪਾਰਟੀ ਵਰਕਰ ਦੀ ਮਿਹਨਤ ਨੂੰ ਕਾਂਗਰਸੀ ਹਾਈਕਮਾਂਡ ਤੱਕ ਪਹੁੰਚਾਉਣ ਦਾ ਕੰਮ ਕੀਤਾ ਜਾਵੇਗਾ | ਇਸ ਮੌਕੇ ਐਡਵੋਕੇਟ ਜੱਸ ਬੱਜੋਆਣਾ ਨੇ ਉਨ੍ਹਾਂ ਨੂੰ ਹਲਕੇ 'ਚ ਆਉਣ ਤੇ ਜੀ ਆਇਆਂ ਆਖਿਆ ਕਿਹਾ ਤੇ ਆਪ ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਪੰਜਾਬ 'ਚ ਸਰਕਾਰ ਨਾ ਦੀ ਕੋਈ ਚੀਜ਼ ਨਹੀਂ, ਹਰ ਵਰਗ ਸਰਕਾਰ ਤੋਂ ਦੁਖੀ ਹੈ | ਉਨ੍ਹਾਂ ਆਪਣੀ ਪਾਰਟੀ ਚ ਬਿਨ੍ਹਾਂ ਨਾਮ ਲਏ ਕੁੱਝ ਆਗੂਆਂ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਹਲਕੇ 'ਚ ਕੁੱਝ ਲੋਕ ਪੈਸੇ ਦੋ ਜੋਰ 'ਤੇ ਅੱਗੇ ਆਉਣਾ ਚਾਹੁੰਦੇ ਹਨ ਪ੍ਰੰਤੂ ਉਹ ਭੁੱਲ ਗਏ ਨੇ ਕਿ ਲੀਡਰ ਲੋਕ ਬਣਾਉਂਦੇ ਨੇ ਪੈਸਾ ਨਹੀਂ | ਉਨ੍ਹਾਂ ਕਿਹਾ ਕਿ 2027 'ਚ ਲੋਕ ਆਪਣੇ ਦੁੱਖ ਸੁੱਖ ਵਿਚ ਖੜਨ ਵਾਲਾ ਉਮੀਦਵਾਰ ਨੂੰ ਚੁਣ ਕੇ ਸਾਰੇ ਭੁਲੇਖੇ ਕੱਢ ਦੇਣਗੇ | ਇਸ ਮੌਕੇ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ, ਐਸੀ ਵਿੰਗ ਦੇ ਪ੍ਰਧਾਨ ਸਰਦੂਲ ਸਿੰਘ, ਸਤਨਾਮ ਸਿੰਘ ਕੋਠਾ ਗੁਰੂ, ਜਗਸੀਰ ਧਨੋਆ ਕੋਠਾ ਗੁਰੂ, ਨਰਿੰਦਰ ਕੇਸਰ ਵਾਲਾ, ਜਗਸੀਰ ਮੈਂਬਰ ਆਕਲੀਆ ਜਲਾਲ, ਚਮਕੌਰ ਜਲਾਲ, ਅਰਸ਼ ਢਿਪਾਲੀ, ਅਵਤਾਰ ਫੂਲ, ਦਰਸ਼ਨ ਸ਼ਰਮਾ ਫੂਲ, ਹੀਰਾ ਮਲੂਕਾ, ਬਲਵਿੰਦਰ ਆਦਮਪੁਰਾ, ਚੰਦ ਸਿੰਘ ਰਾਈਆ, ਗੱਗੂ ਹਮੀਰਗੜ੍ਹ, ਗੁਰਮੇਲ ਮਹਿਰਾਜ, ਹੀਰਾ ਬੁਰਜ ਲੱਧਾ, ਗੁਰਦੀਪ ਸੇਲਬਰਾਹ, ਸੁੱਖੀ ਸੇਲਬਰਾਹ, ਭਰਤ ਬੁਰਜ ਗਿੱਲ, ਗੁਰਸੇਵਕ ਸੰਧੂ ਭਾਈਰੂਪਾ, ਸੁਖਪ੍ਰੀਤ ਘੰਡਾਬੰਨਾ, ਗੁਰਜੀਤ ਘੰਡਾਬੰਨਾ, ਰਾਜ ਮੈਂਬਰ ਸਿਧਾਣਾ ਆਦਿ ਵਿਅਕਤੀ ਹਾਜ਼ਰ ਸਨ |
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਤਹਿਤ ਵੰਡੇ ਚੈੱਕ <br/> ਅਗਲੀ ਖ਼ਬਰ ਪਰਮਜੀਤ ਕਾਂਗੜ ਟਰੱਕ ਯੂਨੀਅਨ ਭਗਤਾ ਦੇ ਪ੍ਰਧਾਨ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।