27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2025

ਪਰਮਜੀਤ ਕਾਂਗੜ ਟਰੱਕ ਯੂਨੀਅਨ ਭਗਤਾ ਦੇ ਪ੍ਰਧਾਨ ਨਿਯੁਕਤ

ਅਜੀਤ ਡੈਸਕ 23-06-2025
ਭਗਤਾ ਭਾਈਕਾ, 22 ਜੂਨ (ਸੁਖਪਾਲ ਸਿੰਘ ਸੋਨੀ)-ਪਿਛਲੇ ਕੁਝ ਸਮੇਂ ਤੋਂ ਚਰਚਾ ਵਿਚ ਚੱਲ ਰਹੀ ਸੰਤ ਮਹੇਸ ਮੁਨੀ ਜੀ ਟਰੱਕ ਅਪਰੇਟਰ ਵੈੱਲਫੇਅਰ ਸੁਸਾਇਟੀ ਭਗਤਾ ਭਾਈਕਾ ਦੀ ਅੱਜ ਹੋਈ ਚੋਣ ਵਿਚ ਆਪ ਦੇ ਯੂਥ ਆਗੂ ਪਰਮਜੀਤ ਸਿੰਘ ਕਾਂਗੜ ਨੂੰ ਪ੍ਰਧਾਨ ਅਤੇ ਸੰਜੀਵ ਕੁਮਾਰ ਬੰਟੀ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਅੱਜ ਚੋਣ ਮੌਕੇ ਡੀਐੱਸਪੀ ਫੂਲ ਪ੍ਰਦੀਪ ਸਿੰਘ ਅਤੇ ਨਾਇਬ ਤਹਿਸੀਲਦਾਰ ਭਗਤਾ ਰਾਜੀਵ ਕੁਮਾਰ ਸਮੇਤ ਵੱਡੀ ਪੱਧਰ ਤੇ ਸੁਰੱਖਿਆ ਜਵਾਨ ਤਾਇਨਾਤ ਸਨ | ਚੋਣ ਉਪਰੰਤ ਸਮਰਥਕਾਂ ਵਲੋਂ ਨਵੀਂ ਕਮੇਟੀ ਦੇ ਹਾਰ ਪਾ ਕੇ ਸਵਾਗਤ ਕੀਤਾ ਗਿਆ ਅਤੇ ਲੱਡੂ ਵੰਡੇ ਗਏ | ਟਰੱਕ ਯੂਨੀਅਨ ਵਿਖੇ ਬੇਅੰਤ ਸਿੰਘ ਸਲਾਬਤਪੁਰਾ ਚੇਅਰਮੈਨ ਮਾਰਕੀਟ ਕਮੇਟੀ ਭਗਤਾ ਭਾਈਕਾ ਨੇ ਕਿਹਾ ਕਿ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਵਲੋਂ ਟਰੱਕ ਆਪੇ੍ਰਟਰਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਵਿਚ ਰੱਖ ਕੇ ਵੀ ਨਵੀਂ ਚੋਣ ਕਰਵਾਈ ਗਈ ਹੈ | ਉਨ੍ਹਾਂ ਕਿਹਾ ਕਿ ਹੁਣ ਟਰੱਕ ਆਪੇ੍ਰਟਰਾਂ ਨੂੰ ਕੰਮਕਾਜ ਵਿਚ ਕੋਈ ਦਿੱਕਤ ਨਹੀ ਆਉਣ ਦਿੱਤੀ ਜਾਵੇਗੀ | ਇਸ ਸਮੇਂ ਯੂਨੀਅਨ ਦੇ ਨਵ-ਨਿਯੁਕਤ ਪ੍ਰਧਾਨ ਪਰਮਜੀਤ ਸਿੰਘ ਕਾਂਗੜ ਅਤੇ ਮੀਤ ਪ੍ਰਧਾਨ ਸੰਜੀਵ ਕੁਮਾਰ ਬੰਟੀ ਨੇ ਹਲਕਾ ਵਿਧਾਇਕ ਬਲਕਾਰ ਸਿੱਧੂ ਅਤੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦੇ ਹੋਏ ਸਮੂਹ ਟਰੱਕ ਅਪ੍ਰੇਟਰਾਂ ਨੂੰ ਨਾਲ ਲੈ ਕੇ ਚੱਲਣ ਦਾ ਭਰੋਸਾ ਦਿੱਤਾ | ਉਨ੍ਹਾਂ ਨੇ ਕਿਹਾ ਕਿ ਯੂਨੀਅਨ ਦਾ ਇਕ ਵੀ ਪੈਸਾ ਫ਼ਜ਼ੂਲ ਨਹੀਂ ਜਾਣ ਦਿੱਤਾ ਜਾਵੇਗਾ | ਯੂਨੀਅਨ ਦੀ ਮਜ਼ਬੂਤੀ ਲਈ ਅਹਿਮ ਉਪਰਾਲੇ ਕੀਤੇ ਜਾਣਗੇ | ਉਨ੍ਹਾਂ ਕਿਹਾ ਕਿ ਯੂਨੀਅਨ ਨੂੰ ਵਧੇਰੇ ਮੁਨਾਫ਼ੇ ਵੱਲ ਲਿਆਉਣ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ | ਇਸ ਚੋਣ ਨੂੰ ਲੈ ਕੇ ਗੁਰਪ੍ਰੀਤ ਸਿੰਘ ਸਲਾਬਤਪੁਰਾ ਚੇਅਰਮੈਨ, ਗੁਰਸੇਵਕ ਸਿੰਘ ਕੋਇਰ ਸਿੰਘ ਵਾਲਾ, ਯਾਦਵਿੰਦਰ ਸਿੰਘ ਪੱਪੂ, ਕਾਕਾ ਖ਼ਾਨਦਾਨ, ਸਰਬਜੀਤ ਕਾਂਗੜ, ਹਰਪ੍ਰੀਤ ਸਿੰਘ ਨਵਾਂ ਕੇਸਰ ਸਿੰਘ ਵਾਲਾ, ਬਿੰਦਰ ਖ਼ਾਨਦਾਨ, ਰਾਮਪਾਲ ਗਰਗ, ਸਾਧੂ ਸਿੰਘ ਕਾਂਗੜ, ਰਾਕੇਸ਼ ਕੁਮਾਰ ਅਰੋੜਾ, ਸੁਰਜੀਤ ਸਿੰਘ ਕੋਠਾ ਕੌਂਸਲਰ, ਕਾਲਾ ਬਲਾਹੜ, ਨਾਇਬ ਸਿੰਘ ਹਮੀਰਗੜ੍ਹ, ਸੁਖਵਿੰਦਰ ਸਿੰਘ ਹਮੀਰਗੜ੍ਹ, ਹਰਜਿੰਦਰ ਸਿੰਘ ਹਮੀਰਗੜ੍ਹ, ਏਕਮ ਸਿੱਧੂ, ਤਰਸੇਮ ਕੁਮਾਰ ਆਦਿ ਵਲੋਂ ਪਰਮਜੀਤ ਸਿੰਘ ਕਾਂਗੜ, ਸੰਜੀਵ ਕੁਮਾਰ ਬੰਟੀ ਨੂੰ ਵਧਾਈ ਦਿੰਦੇ ਹੋਏ ਹਲਕਾ ਵਿਧਾਇਕ ਦਾ ਧੰਨਵਾਦ ਕੀਤਾ ਗਿਆ |
ਪਿਛਲੀ ਖ਼ਬਰ ਹਲਕਾ ਕੋਆਰਡੀਨੇਟਰ ਰਾਜਵਿੰਦਰ ਸੀਤਲ ਨੇ ਐਡਵੋਕੇਟ ਜੱਸ ਬੱਜੋਆਣਾ ਦੀ ਅਗਵਾਈ ਹੇਠ ਕੀਤੀ ਵਰਕਰ ਮੀਟਿੰਗ ਅਗਲੀ ਖ਼ਬਰ ਚੋਰਾਂ ਹੱਥ ਆਈ ਪੰਜਾਬ ਦੀ ਵਾਗਡੋਰ-ਖੁਸ਼ਬਾਜ਼ ਜਟਾਣਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।