27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2025

ਚੋਰਾਂ ਹੱਥ ਆਈ ਪੰਜਾਬ ਦੀ ਵਾਗਡੋਰ-ਖੁਸ਼ਬਾਜ਼ ਜਟਾਣਾ

ਅਜੀਤ ਡੈਸਕ 23-06-2025
ਰਾਮਾਂ ਮੰਡੀ, 22 ਜੂਨ (ਤਰਸੇਮ ਸਿੰਗਲਾ)-ਖੁਸ਼ਬਾਜ਼ ਸਿੰਘ ਜਟਾਣਾ ਜ਼ਿਲ੍ਹਾ ਪ੍ਰਧਾਨ ਦਿਹਾਤੀ ਬਠਿੰਡਾ ਕਾਂਗਰਸ ਕਮੇਟੀ ਨੇ ਅੱਜ ਆਪਣੇ ਰਾਮਾਂ ਮੰਡੀ ਦੇ ਦੌਰੇ ਦੌਰਾਨ ਜਿੱਥੇ ਵਰਕਰਾਂ ਦੇ ਨਿੱਜੀ ਸਮਾਗਮਾਂ ਵਿਚ ਸ਼ਮੂਲੀਅਤ ਕੀਤੀ, ਉਥੇ ਵਰਕਰਾਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਖੁਸ਼ਬਾਜ਼ ਸਿੰਘ ਜਟਾਣਾ ਨੇ ਕਿਹਾ ਕਿ ਬਦਲਾਅ ਦੇ ਭੁਲੇਖੇ ਪੰਜਾਬ ਦੀ ਵਾਂਗਡੋਰ ਚੋਰਾਂ ਦੇ ਹੱਥ ਵਿਚ ਆ ਚੁੱਕੀ ਹੈ | ਉਨ੍ਹਾਂ ਕਿਹਾ ਕਿ ਸੂਬਾ ਪਿਛਲੇ ਤਿੰਨ ਸਾਲਾਂ ਵਿਚ ਚੋਰੀਆਂ ਦਾ ਹੱਬ ਬਣ ਚੁੱਕਿਆ ਹੈ, ਇੱਥੋ ਤੱਕ ਕਿ ਚੋਰੀਆਂ, ਲੁੱਟਾਂ ਖੋਹਾਂ ਦੇ ਨਾਲ ਨਾਲ ਲੋਕਾਂ 'ਤੇ ਜਾਨਲੇਵਾ ਹਮਲੇ ਅਤੇ ਕਤਲ ਵੀ ਕੀਤੇ ਜਾ ਰਹੇ ਹਨ, ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਕ ਵਾਰ ਵੀ ਚੋਰਾਂ ਦੇ ਵਿਰੁੱਧ ਆਪਣੀ ਜ਼ੁਬਾਨ ਤੱਕ ਨਹੀਂ ਖੋਲੀ | ਭਾਵੇਂ ਚੋਰਾਂ ਦੀਆਂ ਸਮੂਹ ਵਾਰਦਾਤਾਂ ਦੀਆਂ ਤਸਵੀਰਾਂ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਵੀ ਕੈਦ ਹਨ, ਪਰ ਪੁਲਿਸ ਵੀ ਚੋਰਾਂ ਨੂੰ ਫੜਨ ਤੋਂ ਡਰਦੀ ਹੈ | ਲੋਕ ਆਪ ਸਰਕਾਰ ਤੋਂ ਅੱਜ ਹੀ ਮੁਕਤੀ ਚਾਹੁੰਦੇ ਹਨ | ਉਨ੍ਹਾਂ ਕਿਹਾ ਕਿ 2027 ਵਿਚ ਲੋਕ ਕਾਂਗਰਸ ਦੀ ਸਰਕਾਰ ਬਣਾਉਣ ਲਈ ਅੱਜ ਹੀ ਤਿਆਰ ਬੈਠੇ ਹਨ | ਇਸ ਮੌਕੇ ਸ. ਜਟਾਣਾ ਦੇ ਨਾਲ ਨਿੱਜੀ ਸਹਾਇਕ ਰਣਜੀਤ ਸਿੰਘ ਸੰਧੂ, ਲਖਵੀਰ ਸਿੰਘ ਲੱਕੀ ਜਟਾਣਾ, ਪਾਰਟੀ ਵਰਕਰ ਅਸ਼ੋਕ ਸਿੰਗਲਾ ਸ਼ਹਿਰੀ ਪ੍ਰਧਾਨ, ਕ੍ਰਿਸ਼ਨ ਕੁਮਾਰ ਕਾਲਾ ਸਾਬਕਾ ਪ੍ਰਧਾਨ ਨਗਰ ਕੌਂਸਲ, ਇਕਬਾਲ ਸਿੰਘ ਮੱਲਵਾਲਾ ਜ਼ਿਲ੍ਹਾ ਮੀਤ ਪ੍ਰਧਾਨ, ਜਗਦੀਸ਼ ਰਾਏ ਬੰਗੀ, ਮਨੋਜ ਸੀਂਗੋ ਐਮ.ਸੀ., ਬੰਤ ਸਿੰਘ ਚੱਠਾ ਐਮ.ਸੀ., ਤਰਸੇਮ ਨਾਗਰ, ਸੁਖਜੀਤ ਸਿੰਘ ਬੰਟੀ ਬੰਗੀ, ਅੰਗਰੇਜ਼ ਸਿੰਘ ਸਰਪੰਚ ਪੱਕਾ ਕਲਾਂ, ਦਰਸ਼ਨ ਸਿੰਘ ਸੰਧੂ ਮਾਨਵਾਲਾ, ਵਿਜੇ ਧੂੜੀਆ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪਰਮਜੀਤ ਕਾਂਗੜ ਟਰੱਕ ਯੂਨੀਅਨ ਭਗਤਾ ਦੇ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਡਾ. ਜੀਵਨਜੋਤ ਕੌਰ ਭੱਟੀ ਬਠਿੰਡਾ ਦਿਹਾਤੀ ਹਲਕੇ ਦੇ ਕੋਆਰਡੀਨੇਟਰ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।