08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਖੇਤੀਬਾੜੀ ਵਿਕਾਸ ਬੈਂਕ ਬਠਿੰਡਾ ਦੇ ਚੇਅਰਮੈਨ ਨੇ ਕੀਤਾ ਇਕ ਰੋਜ਼ਾ ਕਬੱਡੀ ਲੀਗ ਮੈਚ ਦਾ ਸ਼ੁਭ ਆਰੰਭ ਨੌਜਵਾਨਾਂ ਨੂੰ ਨਸ਼ਿਆਂ ਖ਼ਿਲਾਫ਼ ਲਾਮਬੰਦ ਕਰਨ ਤੇ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਇਹ ਉਪਰਾਲੇ ਸ਼ਲਾਘਾਯੋਗ-ਕੋਟਫੱਤਾ

ਅਜੀਤ ਡੈਸਕ 23-09-2025
ਕੋਟਫੱਤਾ, 22 ਸਤੰਬਰ (ਰਣਜੀਤ ਸਿੰਘ ਬੁੱਟਰ)-ਨੌਜਵਾਨਾਂ ਨੂੰ ਸਮਾਜਿਕ ਕੁਰੀਤੀਆਂ ਤੋਂ ਬਚਾ ਕੇ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਕੋਟਫੱਤਾ ਵਿਖੇ ਇਕ ਦਿਨਾਂ ਕਬੱਡੀ-ਲੀਗ ਵਿਚ ਪਿੰਡਾਂ ਦੀਆਂ ਟੀਮਾਂ ਦੇ ਕਬੱਡੀ ਉਪਨ ਦੇ ਮੈਚ ਕਰਵਾਏ ਗਏ | ਪਿੰਡ ਕੋਟ ਫੱਤਾ ਵਿਖੇ ਕਰਵਾਏ ਇਕ ਰੋਜ਼ਾ ਕਬੱਡੀ ਲੀਗ ਮੈਚ ਦਾ ਉਦਘਾਟਨ ਕਰਨ ਲਈ ਮੁੱਖ-ਮਹਿਮਾਨ ਵਜੋਂ ਆਮ ਆਦਮੀ ਪਾਰਟੀ ਹਲਕਾ ਬਠਿੰੰਡਾ-ਦਿਹਾਤੀ ਤੇ ਇੰਚਾਰਜ ਜਸਵਿੰਦਰ ਸਿੰਘ ਸ਼ਿੰਦਾ ਨੰਦਗੜ੍ਹ ਤੇ ਆਪ ਕਿਸਾਨ-ਵਿੰਗ ਦੇ ਸਟੇਟ-ਸੈਕਟਰੀ ਪਰਮਜੀਤ ਸਿੰਘ ਕੋਟਫੱਤਾ ਚੇਅਰਮੈਨ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਬਠਿੰਡਾ ਪਹੁੰਚੇ | ਇਸ ਮੌਕੇ ਵਿਸ਼ੇਸ਼-ਮਹਿਮਾਨ ਵਜੋਂ ਮੇਜਰ ਸਿੰਘ ਸੇਖੋਂ ਐਸ. ਐਚ. ਓ. ਥਾਣਾ ਕੋਟਫੱਤਾ, ਨਗਰ-ਕੌਂਸਲ ਕੋਟਫੱਤਾ ਦੀ ਪ੍ਰਧਾਨ ਦੇ ਪਤੀ ਬਿਕਰਮ ਸਿੰਘ, ਮੀਤ-ਪ੍ਰਧਾਨ ਇਕਬਾਲ ਸਿੰਘ ਢਿੱਲੋਂ, ਸਹਿਕਾਰੀ ਖੇਤੀਬਾੜੀ ਸਭਾ ਕੋਟਫੱਤਾ ਦੇ ਪ੍ਰਧਾਨ ਰੇਸਮ ਸਿੰਘ ਅÏਲਖ ਨੇ ਸ਼ਿਰਕਤ ਕੀਤੀ | ਇਸ ਮੌਕੇ ਮਹਿਮਾਨਾਂ ਵਲੋਂ ਖਿਡਾਰੀਆਂ ਨਾਲ ਜਾਣ ਪਹਿਚਾਣ ਕੀਤੀ ਗਈ ਅਤੇ ਪ੍ਰਬੰਧਕਾਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਗਈ | ਇਸ ਮੌਕੇ ਜੇਤੂ ਟੀਮ ਲਈ ਰੱਖਿਆ ਗਿਆ ਪਹਿਲਾ ਇਨਾਮ ਚੇਅਰਮੈਨ ਪਰਮਜੀਤ ਸਿੰਘ ਕੋਟਫੱਤਾ ਵਲੋਂ ਸਪਾਂਸਰ ਕੀਤਾ ਗਿਆ | ਪ੍ਰਬੰਧਕਾਂ ਵਲੋਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਵਲੋਂ 25 ਲੱਖ ਰੁਪਏ ਦੀ ਲਾਗਤ ਵਾਲਾ ਜਿੰਮ ਤੇ 4-5 ਕਰੋੜ ਦੀ ਲਾਗਤ ਵਾਲਾ ਇਨਡੋਰ ਸਟੇਡੀਅਮ ਨਗਰ ਕੋਟਫੱਤਾ ਲਈ ਮਨਜ਼ੂਰ ਕੀਤਾ ਗਿਆ, ਜਿਨ੍ਹਾਂ ਦਾ ਕੰਮ ਜਲਦੀ ਸੁਰੂ ਹੋ ਜਾਵੇਗਾ | ਇਸ ਮੌਕੇ ਕਬੱਡੀ-ਲੀਗ ਦੇ ਪ੍ਰਬੰਧਕਾਂ ਵਜੋਂ ਅਨੂ ਸਰਮਾ, ਜਸਕਰਨ ਸੰਧੂ, ਦਿਲਬਾਗ ਢਿੱਲੋਂ, ਅਮਨਦੀਪ ਢਿੱਲੋਂ, ਭਿੰਦਾ ਭਾਊ ਆਪਣੀ ਜ਼ਿੰਮੇਵਾਰੀ ਬਹੁਤ ਹੀ ਵਧੀਆ ਢੰਗ ਨਾਲ ਨਿਭਾਈ | ਇਸ ਮੌਕੇ ਪਰਮਜੀਤ ਸਿੰਘ ਕੋਟਫੱਤਾ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਖਿਲਾਫ਼ ਲਾਮਬੰਦ ਕਰਨਾ ਤੇ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਸਰਕਾਰ ਦੇ ਇਹ ਉਪਰਾਲੇ ਸ਼ਲਾਘਾਯੋਗ ਹਨ, ਜਿਸ ਲਈ ਹਰ ਵਿਅਕਤੀ ਨੂੰ ਸਹਿਯੋਗ ਦੇਣ ਲਈ ਅੱਗੇ ਹੋਣਾ ਚਾਹੀਦਾ ਹੈ |
ਪਿਛਲੀ ਖ਼ਬਰ ਦਲਿਤ ਮਹਾਂ-ਪੰਚਾਇਤ ਪੰਜਾਬ ਨੇ ਸ਼ਹੀਦ ਬਾਬਾ ਜੀਵਨ ਸਿੰਘ ਦਾ ਜਨਮ ਦਿਹਾੜਾ ਮਨਾਇਆ ਸ਼ੋ੍ਰਮਣੀ ਕਮੇਟੀ ਬੁੰਗਾ ਰੰਗਰੇਟਿਆਂ... ਅਗਲੀ ਖ਼ਬਰ ਮੋਟਰਸਾਈਕਲ ਚੋਰੀ ਕਰਨ ਵਾਲਾ ਦੋ ਮੈਂਬਰੀ ਗਰੋਹ ਗਿ੍ਫ਼ਤਾਰ-11 ਮੋਟਰਸਾਈਕਲ ਬਰਾਮਦ ਇਕ ਦੇ ਖ਼ਿਲਾਫ਼ ਪਹਿਲਾਂ ਵੀ ਵੱਖ-ਵੱਖ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।