08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਦਲਿਤ ਮਹਾਂ-ਪੰਚਾਇਤ ਪੰਜਾਬ ਨੇ ਸ਼ਹੀਦ ਬਾਬਾ ਜੀਵਨ ਸਿੰਘ ਦਾ ਜਨਮ ਦਿਹਾੜਾ ਮਨਾਇਆ ਸ਼ੋ੍ਰਮਣੀ ਕਮੇਟੀ ਬੁੰਗਾ ਰੰਗਰੇਟਿਆਂ ਦੀ ਮੁੜ ਸਥਾਪਨਾ ਕਰੇ-ਗਹਿਰੀ

ਅਜੀਤ ਡੈਸਕ 23-09-2025
ਬਠਿੰਡਾ, 22 ਸਤੰਬਰ (ਸੱਤਪਾਲ ਸਿੰਘ ਸਿਵੀਆਂ)-ਨੈਸ਼ਨਲ ਦਲਿਤ ਮਹਾਂ-ਪੰਚਾਇਤ ਪੰਜਾਬ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸਥਾਨਕ ਗੁਰਦੁਆਰਾ ਹਾਜੀਰਤਨ ਸਾਹਿਬ ਵਿਖੇ ਸ਼ਹੀਦ ਬਾਬਾ ਜੀਵਨ ਸਿੰਘ (ਭਾਈ ਜੈਤਾ ਜੀ) ਦਾ ਸ਼ਹੀਦੀ ਦਿਹਾੜਾ ਧਾਰਮਿਕ ਸਮਾਗਮ ਰਾਹੀਂ ਮਨਾਇਆ ਗਿਆ, ਜਿਸ ਵਿਚ ਵੱਡੀ ਗਿਣਤੀ 'ਚ ਸੰਗਤਾਂ ਤੇ ਵੱਖ-ਵੱਖ ਧਾਰਮਿਕ ਸ਼ਖਸ਼ੀਅਤਾਂ ਨੇ ਸ਼ਿਰਕਤ ਕੀਤੀ | ਸਮਾਗਮ ਦੀ ਅਗਵਾਈ ਕਰਦਿਆਂ ਮਹਾਂ-ਪੰਚਾਇਤ ਦੇ ਚੇਅਰਮੈਨ ਕਿਰਨਜੀਤ ਸਿੰਘ ਗਹਿਰੀ ਨੇ ਕਿਹਾ ਕਿ ਰੰਗਰੇਟਾ ਕੌਮ ਨੂੰ ਸ਼ਹੀਦ ਬਾਬਾ ਜੀਵਨ ਸਿੰਘ ਦੀ ਲਾਸਾਨੀ ਕੁਰਬਾਨੀ ਨੂੰ ਯਾਦ ਰੱਖਣ ਤੇ ਉਨ੍ਹਾਂ ਦੇ ਦਰਸਾਏ ਰਸਤੇ 'ਤੇ ਚੱਲਦਿਆਂ ਆਪਣਾ ਮੂਲ ਪਛਾਨਣ ਅਤੇ ਆਪਣੀ 40 ਫੀਸਦੀ ਆਬਾਦੀ ਦੀ ਹਿੱਸੇਦਾਰੀ ਅਨੁਸਾਰ ਆਪਣੇ ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਹੱਕਾਂ ਲਈ ਇਕਜੁੱਟ ਹੋ ਕੇ ਲੜਾਈ ਲੜਨ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਨੇ ਹਮੇਸ਼ਾ ਦਲਿਤ ਸਮਾਜ ਦੇ ਬਹੁ ਗਿਣਤੀ ਹਿੱਸੇ ਨੂੰ ਅਣਦੇਖਾ ਕੀਤਾ ਹੈ, ਜੋ ਸਮਾਜ ਦੀ ਆਪਸੀ ਏਕਤਾ ਦੀ ਵੀ ਵੱਡੀ ਘਾਟ ਹੈ ਪਰ ਅੱਜ ਸਮਾਂ ਏਕਤਾ ਕਰਕੇ ਆਪਣੇ ਹੱਕ ਲੈਣ ਦਾ ਹੈ | ਗਹਿਰੀ ਨੇ ਸ਼੍ਰੋਮਣੀ ਕਮੇਟੀ ਤੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੁੰਗਾ ਰੰਗਰੇਟਿਆਂ ਦੀ ਮੁੜ ਸਥਾਪਨਾ ਕਰਨ ਅਤੇ ਦਲਿਤ ਸਮਾਜ ਨੂੰ ਸਿੱਖ ਪੰਥ ਨਾਲ ਹੋਰ ਨੇੜੇ ਤੋਂ ਜੋੜਨ ਲਈ ਵਿਸ਼ੇਸ਼ ਮੁਹਿੰਮ ਚਲਾਉਣ ਦੀ ਮੰਗ ਕੀਤੀ | ਸਮਾਗਮ 'ਚ ਵਿਸ਼ੇਸ਼ ਤੌਰ 'ਤੇ ਪੁੱਜੇ ਸ਼੍ਰੋਮਣੀ ਕਮੇਟੀ ਮੈਂਬਰ ਬਾਬਾ ਬੂਟਾ ਸਿੰਘ ਗੁਰਥੜੀ ਵਾਲਿਆਂ ਨੇ ਸੰਗਤ ਨੂੰ ਅੰਮਿ੍ਤ ਛਕ ਕੇ ਸਿੰਘ ਸਜਣ ਦੀ ਅਪੀਲ ਕੀਤੀ ਤੇ ਗਹਿਰੀ ਨੂੰ ਆਪਣੇ ਰਹਿਬਰਾਂ ਦੇ ਅਜਿਹੇ ਧਾਰਮਿਕ ਸਮਾਗਮ ਕਰਵਾਉਣ ਲਈ ਹਮੇਸ਼ਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ | ਇਸ ਮੌਕੇ ਗਹਿਰੀ ਦੀ ਅਗਵਾਈ 'ਚ ਪ੍ਰਬੰਧਕਾਂ ਨੇ ਬਾਬਾ ਬੂਟਾ ਸਿੰਘ ਗੁਰਥੜੀ ਤੇ ਹੋਰ ਸਖਸ਼ੀਅਤਾਂ ਨੇ ਸਿਰਪਾਓ ਤੇ ਸ਼ਹੀਦ ਬਾਬਾ ਜੀਵਨ ਸਿੰਘ ਦੇ ਚਿੱਤਰ ਭੇਟ ਕਰਕੇ ਸਨਮਾਨਿਤ ਕੀਤਾ ਅਤੇ ਸਮਾਗਮ ਕਰਵਾਉਣ ਲਈ ਭਰਵਾਂ ਸਹਿਯੋਗ ਦੇਣ ਲਈ ਗੁਰਦੁਆਰਾ ਹਾਜੀਰਤਨ ਸਾਹਿਬ ਦੇ ਮੈਨੇਜਰ ਗੁਰਸੇਵਕ ਸਿੰਘ ਕਿੰਗਰਾ ਤੇ ਸਟਾਫ਼ ਦਾ ਧੰਨਵਾਦ ਕੀਤਾ | ਇਸ ਮੌਕੇ ਜਸਵਿੰਦਰ ਸਿੰਘ ਧਾਲੀਵਾਲ, ਕਰਨੈਲ ਸਿੰਘ ਔਾਡਾ, ਬੋਹੜ ਸਿੰਘ ਘਾਰੂ ਫਰੀਦਕੋਟ, ਮਾਸਟਰ ਚੰਦ ਸਿੰਘ, ਗੁਰਬਚਨ ਸਿੰਘ ਸਿਵੀਆਂ ਤੇ ਠਾਣਾ ਸਿੰਘ ਬੁਰਜ ਨੇ ਵੀ ਸੰਬੋਧਨ ਕੀਤਾ |
ਪਿਛਲੀ ਖ਼ਬਰ ਸੋਨ ਤਗਮਾ ਜਿੱਤ ਕੇ ਪਿੰਡ ਪਹੁੰਚਣ 'ਤੇ ਗੁਰਵੀਰ ਕੌਰ ਦਾ ਸ਼ਾਨਦਾਰ ਸਵਾਗਤ ਅਗਲੀ ਖ਼ਬਰ ਖੇਤੀਬਾੜੀ ਵਿਕਾਸ ਬੈਂਕ ਬਠਿੰਡਾ ਦੇ ਚੇਅਰਮੈਨ ਨੇ ਕੀਤਾ ਇਕ ਰੋਜ਼ਾ ਕਬੱਡੀ ਲੀਗ ਮੈਚ ਦਾ ਸ਼ੁਭ ਆਰੰਭ ਨੌਜਵਾਨਾਂ ਨੂੰ ਨਸ਼...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।