08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਸੀਯੂ ਪੰਜਾਬ ਦੇ 22 ਅਧਿਆਪਕ, 1 ਖੋਜ ਸਹਿਯੋਗੀ ਅਤੇ 2 ਖੋਜਾਰਥੀ ਸਟੈਨਫੋਰਡ ਯੂਨੀਵਰਸਿਟੀ ਦੀ ਦੁਨੀਆਂ ਦੇ ਟੌਪ 2 ਫੀਸਦੀ ਵਿਗਿਆਨੀਆਂ ਦੀ ਸੂਚੀ 'ਚ ਸ਼ਾਮਿਲ

ਅਜੀਤ ਡੈਸਕ 23-09-2025
ਬਠਿੰਡਾ, 22 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਕੁੱਲ 22 ਅਧਿਆਪਕਾਂ, 1 ਖੋਜ ਸਹਿਯੋਗੀ ਅਤੇ 2 ਖੋਜਾਰਥੀਆਂ ਨੂੰ ਸਾਲ 2024 ਵਿਚ ਬੇਮਿਸਾਲ ਖੋਜ ਕਾਰਜਾਂ ਲਈ ਸਟੈਨਫੋਰਡ ਯੂਨੀਵਰਸਿਟੀ ਦੁਆਰਾ ਤਿਆਰ ਕੀਤੀ ਗਈ ਟੌਪ 2 ਫੀਸਦੀ ਗਲੋਬਲ ਸਾਇੰਟਿਸਟਸ ਸੂਚੀ 2025 ਵਿਚ ਵਿਚ ਸ਼ਾਮਲ ਕੀਤਾ ਗਿਆ ਹੈ | ਇਹ ਸੂਚੀ ਨੂੰ ਅਮਰੀਕਾ ਦੀ ਸਟੈਨਫੋਰਡ ਯੂਨੀਵਰਸਿਟੀ ਦੇ ਜੌਹਨ ਪੀ.ਏ. ਦੇ ਖੋਜ ਸਮੂਹ ਦੁਆਰਾ ਤਿਆਰ ਕੀਤਾ ਗਿਆ ਅਤੇ ਐਲਸੇਵੀਅਰ ਡੇਟਾ ਰਿਪੋਜ਼ਟਰੀ ਦੁਆਰਾ 20 ਸਤੰਬਰ 2025 ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ, ਜਿਸ ਦਾ ਸਿਰਲੇਖ ਹੈ: 'ਅੱਪਡੇਟਡ ਸਾਇੰਸ-ਵਾਈਡ ਆਥਰ ਡੇਟਾਬੇਸ ਆਫ਼ ਸਟੈਂਡਰਡਾਈਜ਼ਡ ਸਾਈਟੇਸ਼ਨ ਇੰਡੀਕੇਟਰਸ' |” ਚੋਣ ਮਾਪਦੰਡਾਂ ਵਿਚ ਐਚ-ਸੂਚਕਾਂਕ, ਕੋ-ਆਥਰਸ਼ਿਪ ਅਡਜਸਟਡ ਐਚ-ਮੈਂਡਿਕਸ, ਪ੍ਰਕਾਸ਼ਨ ਦੇ ਹਵਾਲੇ ਅਤੇ ਹੋਰ ਸਾਇਟੇਸ਼ਨ ਮੈਟਰਿਕਸ ਸ਼ਾਮਲ ਹਨ | ਇਸ ਸਾਲ ਸੀਯੂ ਪੰਜਾਬ ਵਲੋਂ ਸਟੈਨਫੋਰਡ ਟੌਪ 2 ਫੀਸਦ ਗਲੋਬਲ ਸਾਇੰਟਿਸਟਸ (ਇਕ-ਸਾਲ ਸ਼੍ਰੇਣੀ) ਵਿਚ ਸਭ ਤੋਂ ਵੱਧ ਪ੍ਰਤੀਨਿਧਤਾ ਦਰਜ ਕੀਤੀ ਗਈ ਹੈ | 2025 ਦੀ ਸੂਚੀ ਵਿਚ ਡਾ: ਬਾਲਾਚੰਦਰ ਵੇਲਿੰਗੀਰੀ (ਜ਼ੂਆਲੋਜੀ ਵਿਭਾਗ), ਪ੍ਰੋ. ਵਿਨੋਦ ਕੁਮਾਰ ਗਰਗ (ਵਾਤਾਵਰਣ ਵਿਗਿਆਨ ਅਤੇ ਤਕਨਾਲੋਜੀ ਵਿਭਾਗ), ਪ੍ਰੋ: ਜਸਵਿੰਦਰ ਸਿੰਘ ਭੱਟੀ (ਮਨੁੱਖੀ ਜੈਨੇਟਿਕਸ ਅਤੇ ਮੋਲਿਕਿਊਲਰ ਮੈਡੀਸਿਨ ਵਿਭਾਗ), ਡਾ. ਖੇਤਾਨ ਸ਼ਿਵਕਾਨੀ (ਅਪਲਾਈਡ ਐਗਰੀਕਲਚਰ ਵਿਭਾਗ), ਡਾ. ਸ਼ਸ਼ਾਂਕ ਕੁਮਾਰ (ਬਾਇਓਕੈਮਿਸਟਰੀ ਵਿਭਾਗ), ਡਾ. ਪੁਨੀਤ ਕੁਮਾਰ (ਫਾਰਮਾਕੋਲੋਜੀ ਵਿਭਾਗ), ਡਾ. ਬਲਜਿੰਦਰ ਸਿੰਘ ਗਿੱਲ (ਬਾਇਓਕੈਮਿਸਟਰੀ ਵਿਭਾਗ), ਪ੍ਰੋ. ਰਣਧੀਰ ਸਿੰਘ (ਫਾਰਮਾਕੋਲੋਜੀ ਵਿਭਾਗ), ਡਾ. ਸ਼ਰੂਤੀ ਕੰਗਾ (ਭੂਗੋਲ ਵਿਭਾਗ), ਪ੍ਰੋ. ਰਾਮਕਿ੍ਸ਼ਨ ਵੁਸੁਰਿਕਾ (ਬਾਇਓਕੈਮਿਸਟਰੀ ਵਿਭਾਗ), ਡਾ. ਪ੍ਰਸ਼ਾਂਤ ਸਵਪਨਿਲ (ਬੋਟਨੀ ਵਿਭਾਗ), ਡਾ. ਅਸ਼ੋਕ ਕੁਮਾਰ (ਭੌਤਿਕ ਵਿਗਿਆਨ ਵਿਭਾਗ), ਡਾ: ਸਚਿਨ ਕੁਮਾਰ (ਗਣਿਤ ਅਤੇ ਅੰਕੜਾ ਵਿਭਾਗ), ਪ੍ਰੋ: ਰਾਜ ਕੁਮਾਰ (ਫਾਰਮਾਸਿਊਟੀਕਲ ਸਾਇੰਸਜ਼ ਅਤੇ ਕੁਦਰਤੀ ਉਤਪਾਦ ਵਿਭਾਗ), ਪ੍ਰੋ. ਪ੍ਰਦੀਪ ਕੁਮਾਰ (ਫਾਰਮਾਸਿਊਟੀਕਲ ਸਾਇੰਸਜ਼ ਅਤੇ ਕੁਦਰਤੀ ਉਤਪਾਦ ਵਿਭਾਗ), ਡਾ: ਅੱਛੇ ਲਾਲ ਸ਼ਰਮਾ (ਭੌਤਿਕ ਵਿਗਿਆਨ ਵਿਭਾਗ), ਡਾ. ਉਜਵਲ ਸ਼ਰਮਾ (ਮਨੁੱਖੀ ਜੈਨੇਟਿਕਸ ਅਤੇ ਮੋਲਿਕਿਊਲਰ ਮੈਡੀਸਿਨ ਵਿਭਾਗ), ਪ੍ਰੋ. ਸੁਰੇਂਦਰ ਕੁਮਾਰ ਸ਼ਰਮਾ (ਭੌਤਿਕ ਵਿਗਿਆਨ ਵਿਭਾਗ), ਡਾ. ਵਿਕਾਸ ਜੈਤਕ (ਫਾਰਮਾਸਿਊਟੀਕਲ ਸਾਇੰਸਜ਼ ਅਤੇ ਕੁਦਰਤੀ ਉਤਪਾਦ ਵਿਭਾਗ), ਪ੍ਰੋ. ਸੁਰੇਸ਼ ਥਰੇਜਾ (ਫਾਰਮਾਸਿਊਟੀਕਲ ਸਾਇੰਸਜ਼ ਅਤੇ ਕੁਦਰਤੀ ਉਤਪਾਦ ਵਿਭਾਗ), ਡਾ. ਉਮਾਸ਼ੰਕਰ ਨਾਇਕ (ਫਾਰਮਾਕੋਲੋਜੀ ਵਿਭਾਗ), ਡਾ. ਵਿਕਰਮਦੀਪ ਸਿੰਘ ਮੋਂਗਾ (ਫਾਰਮਾਸਿਊਟੀਕਲ ਸਾਇੰਸਜ਼ ਅਤੇ ਕੁਦਰਤੀ ਉਤਪਾਦ ਵਿਭਾਗ), ਡਾ: ਮਹਾਂਲਕਸ਼ਮੀ ਅਈਅਰ (ਖੋਜ ਸਹਿਯੋਗੀ, ਮਾਈਕ੍ਰੋਬਾਇਓਲੋਜੀ ਵਿਭਾਗ), ਅੰਕਿਤ ਕੇ. ਸਿੰਘ (ਖੋਜ ਵਿਦਵਾਨ, ਫਾਰਮਾਸਿਊਟੀਕਲ ਸਾਇੰਸਜ਼ ਅਤੇ ਕੁਦਰਤੀ ਉਤਪਾਦ ਵਿਭਾਗ), ਰਿਸ਼ਿਕਾ ਧਪੋਲਾ (ਖੋਜ ਵਿਦਵਾਨ, ਫਾਰਮਾਕੋਲੋਜੀ ਵਿਭਾਗ) ਸ਼ਾਮਿਲ ਹਨ | ਪ੍ਰੋ. ਵਿਨੋਦ ਕੁਮਾਰ ਗਰਗ, ਪ੍ਰੋ. ਪੁਨੀਤ ਕੁਮਾਰ ਅਤੇ ਪ੍ਰੋ. ਰਾਜ ਕੁਮਾਰ ਨੂੰ ਆਪਣੇ ਕੈਰੀਅਰ ਦੌਰਾਨ ਸ਼ਾਨਦਾਰ ਖੋਜ ਕਾਰਜ ਕਰਨ ਲਈ ਕਰੀਅਰ-ਲੰਬੀ ਸ਼੍ਰੇਣੀ ਵਿੱਚ ਵੀ ਮਾਨਤਾ ਮਿਲੀ ਹੈ | ਸੀਯੂ ਪੰਜਾਬ ਦੇ ਵਾਈਸ-ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਇਸ ਉਪਲਬਧੀ 'ਤੇ ਖੁਸ਼ੀ ਪ੍ਰਗਟਾਉਂਦੇ ਹੋਏ ਕਿਹਾ ਕਿ ਇਹ ਯੂਨੀਵਰਸਿਟੀ ਲਈ ਮਾਣ ਅਤੇ ਖੁਸ਼ੀ ਦਾ ਪਲ ਹੈ |
ਪਿਛਲੀ ਖ਼ਬਰ ਭਾਈਰੂਪਾ 'ਚ ਨਵੇਂ ਵਾਟਰ ਵਰਕਸ ਨਾਲ 1,820 ਘਰਾਂ ਨੂੰ ਮਿਲੇਗੀ ਸਾਫ਼ ਪੀਣ ਯੋਗ ਪਾਣੀ ਦੀ ਸਹੂਲਤ - ਵਿਧਾਇਕ ਬਲਕਾਰ ਸਿੰਘ... ਅਗਲੀ ਖ਼ਬਰ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਕਰਵਾਇਆ ਗੁਰਮਤਿ ਸਮਾਗਮ 216 ਪ੍ਰਾਣੀ ਖੰਡੇ ਬਾਟੇ ਦੀ ਪਾਹੁਲ ਛਕ ਗੁਰੂ ਦੇ ਲੜ ਲੱਗੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।