08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਲੜਕੀ ਵਲੋਂ ਖੁਦਕੁਸ਼ੀ ਕਰਨ ਦੀ ਅਸਫਲ ਕੋਸ਼ਿਸ਼

ਅਜੀਤ ਡੈਸਕ 23-09-2025
ਬਠਿੰਡਾ, 22 ਸਤੰਬਰ, (ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ ਦੀ ਸਰਹਿੰਦ ਨਹਿਰ 'ਚ ਇਕ ਨੌਜਵਾਨ ਲੜਕੀ ਨੇ ਖੁਦਕੁਸ਼ੀ ਕਰਨ ਦੇ ਇਰਾਦੇ ਨਾਲ ਛਾਲ ਮਾਰ ਦਿੱਤੀ | ਸੂਚਨਾ ਮਿਲਣ 'ਤੇ ਸਹਾਰਾ ਜਨ ਸੇਵਾ ਲਾਈਫ ਸੇਵਿੰਗ ਬਿ੍ਗੇਡ ਟੀਮ ਮੈਂਬਰ ਸੰਦੀਪ ਗਿੱਲ ਅਤੇ ਗੁੱਲੀ ਠਾਕੁਰ ਨੇ ਹੋਰਨਾਂ ਦੀ ਮੱਦਦ ਨਾਲ ਲੜਕੀ ਨੂੰ ਨਹਿਰ ਵਿਚੋਂ ਕੱਢਿਆ ¢ ਸਹਾਰਾ ਵਰਕਰਾਂ ਨੇ ਐਂਬੂਲੈਂਸ ਟੀਮ ਦੀ ਮੱਦਦ ਨਾਲ ਤੁਰੰਤ ਬੇਹੋਸ਼ ਲੜਕੀ ਨੂੰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਪਹੁੰਚਾਇਆ¢ ਡਾਕਟਰਾਂ ਦੇ ਇਲਾਜ ਉਪਰੰਤ ਕੁਝ ਸਮੇਂ ਬਾਅਦ ਲੜਕੀ ਨੂੰ ਹੋਸ਼ ਆ ਗਿਆ¢ ਲੜਕੀ ਅਰਚਨਾ ਅਬੋਹਰ ਸ਼ਹਿਰ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ¢ ਸਹਾਰਾ ਟੀਮ ਨੇ ਲੜਕੀ ਦੇ ਪਰਿਵਾਰਿਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਹੈ | ਕੋਤਵਾਲੀ ਥਾਣੇ ਦੀ ਪੁਲਿਸ ਟੀਮ ਨੇ ਸਿਵਲ ਹਸਪਤਾਲ ਪਹੁੰਚ ਕੇ ਲੜਕੀ ਦਾ ਬਿਆਨ ਦਰਜ ਕਰਕੇ ਅਗਲੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ¢
ਪਿਛਲੀ ਖ਼ਬਰ ਲਵ ਮੈਰਿਜ ਕਰਾਉਣ ਵਾਲੀ ਔਰਤ ਨੇ ਕੀਤੀ ਖੁਦਕੁਸ਼ੀ ਅਗਲੀ ਖ਼ਬਰ ਭਾਈਰੂਪਾ 'ਚ ਨਵੇਂ ਵਾਟਰ ਵਰਕਸ ਨਾਲ 1,820 ਘਰਾਂ ਨੂੰ ਮਿਲੇਗੀ ਸਾਫ਼ ਪੀਣ ਯੋਗ ਪਾਣੀ ਦੀ ਸਹੂਲਤ - ਵਿਧਾਇਕ ਬਲਕਾਰ ਸਿੰਘ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।