ਭਗਤਾ ਭਾਈਕਾ, 16 ਅਕਤੂਬਰ (ਸੁਖਪਾਲ ਸਿੰਘ ਸੋਨੀ)- ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਭਗਤਾ ਭਾਈਕਾ ਵਿਖੇ ਕੰਪਿਊਟਰ ਵਿਭਾਗ ਅਤੇ ਆਈ ਟੈਕ ਕਲੱਬ ਵੱਲੋਂ ਆਈ.ਕਿਊ. ਏ.ਸੀ. ਦੇ ਸਹਿਯੋਗ ਨਾਲ ਵੈਬ ਡਿਵੈਲਪਮੈਂਟ ਯੂਜਿੰਗ ਪੀ.ਐਚ.ਪੀ ਉਪਰ ਦੋ ਰੋਜ਼ਾ ਵਰਕਸ਼ਾਪ ਲਗਾਈ ਗਈ¢ ਵਰਕਸ਼ਾਪ ਲਈ ਸੋਫਟਵਿਜ ਟੈਕਨਾਲੋਜੀ ਪ੍ਰਾਈਵੇਟ ਲਿਮਟਿਡ ਬਠਿੰਡਾ ਵਲੋਂ ਅਸ਼ੋਕ ਖਹਿਰਾ ਸਰ ਅਤੇ ਨੇਹਾ ਜੈਨ ਨੇ ਮੁੱਖ ਭੂਮਿਕਾ ਨਿਭਾਈ | ਵਰਕਸ਼ਾਪ ਦੌਰਾਨ ਅਸ਼ੋਕ ਖਹਿਰਾ ਸਰ ਨੇ ਵਿਦਿਆਰਥੀਆਂ ਨੂੰ ਵੈੱਬਸਾਈਟ ਨੂੰ ਕਿਵੇਂ ਡਿਵੈਲਪ ਕਰਨ ਬਾਰੇ ਜਾਣਕਾਰੀ ਦਿੱਤੀ ਤੇ ਟੈਕਨੀਕਲ ਰਿਸੋਰਸ ਪਰਸਨ ਮੈਡਮ ਨੇਹਾ ਜੈਨ ਨੇ ਵਿਦਿਆਰਥੀਆਂ ਨੂੰ ਬੇਸਿਕ ਤੋਂ ਲੈ ਕੇ ਅਡਵਾਂਸ ਲੈਵਲ ਦੀ ਵੈੱਬਸਾਈਟ ਨੂੰ ਕਿਵੇਂ ਡਿਜ਼ਾਇਨਕਰ ਸਕਦੇ ਹਾਂ, ਬਾਰੇ ਪ੍ਰੈਕਟੀਕਲ ਜਾਣਕਾਰੀ ਦਿੱਤੀ¢ ਵਰਕਸ਼ਾਪ ਦੇ ਪਹਿਲੇ ਦਿਨ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਫ਼ਰੰਟ ਐਂਡ ਤੇ ਵੈੱਬਸਾਈਟ ਬਣਾਉਣ ਅਤੇ ਉਸ ਵਿੱਚ ਆਈਕਨਸ ਕਾਰਡਸ, ਪੈਰਾਗ੍ਰਾਫਸ, ਕੰਟੈਕਟ ਫਾਰਮ ਬਣਾਉਣ ਬਾਰੇ ਆਦਿ ਨੂੰ 'ਬੂਟਸਟਰੈਪ' ਦੁਆਰਾ ਆਨਲਾਈਨ ਕੋਡਿੰਗ ਕਿਵੇਂ ਯੂਜ਼ ਕਰਨੀ ਹੈ ਬਾਰੇ ਪ੍ਰੈਕਟੀਕਲ ਕਰਕੇ ਦਿਖਾਇਆ¢ ਵਰਕਸ਼ਾਪ ਦੇ ਦੂਜੇ ਦਿਨ ਵਕਤਾ ਨੇ ਵਿਦਿਆਰਥੀਆਂ ਨੰੂ ਜੈਮ ਸਰਵਰ ਦੀ ਵਰਤੋਂ ਕਰਦੇ ਹੋਏ ਬੈਕ ਐਂਡ ਦੇ ਬਾਰੇ ਪ੍ਰੈਕਟੀਕਲ ਕਰਵਾਇਆ¢ ਉਨਾਂ ਨੇ ਵਿਦਿਆਰਥੀਆਂ ਨੂੰ ਫ਼ਰੰਟ ਐਂਡ ਤੇ ਕੀਤੇ ਹੋਏ ਕੰਮ ਨੂੰ ਬੈਕ ਐਂਡ ਨਾਲ ਕਨੈਕਟ ਕਰਨਾ ਸਿਖਾਇਆ¢ ਵਿਦਿਆਰਥੀਆਂ ਵਲੋਂ ਵਕਤਾ ਤੋਂ ਪ੍ਰਸ਼ਨ ਪੁੱਛੇ ਗਏ, ਜਿਨ੍ਹਾਂ ਦਾ ਉਨ੍ਹਾਂ ਨੇ ਬਾਖ਼ੂਬੀ ਉੱਤਰ ਦਿੱਤਾ¢ ਕੰਪਿਊਟਰ ਵਿਭਾਗ ਦੇ ਮੁਖੀ ਪ੍ਰੋਫੈਸਰ ਅਮਨਦੀਪ ਕÏਰ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਬਹੁਤ ਵਧੀਆ ਸਹਿਯੋਗ ਦਿੰਦਿਆਂ ਵਧੀਆ ਤਰੀਕੇ ਨਾਲ ਵਰਕਸ਼ਾਪ ਵਿੱਚ ਆਪਣੀ ਹਾਜ਼ਰੀ ਦਿੱਤੀ¢ ਪਿ੍ੰਸੀਪਲ ਡਾ. ਸਤਿੰਦਰ ਕÏਰ ਮਾਨ ਨੇ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਕੰਪਿਊਟਰ ਵਿਭਾਗ ਵਿਦਿਆਰਥੀਆਂ ਦੇ ਸਾਫ਼ਟ ਸਕਿੱਲਜ਼ ਨੂੰ ਇਮਪਰੂਵ ਕਰਨ ਲਈ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾਉਂਦਾ ਰਹਿੰਦਾ ਹੈ¢ ਇਸ ਮÏਕੇ ਵਿਦਿਆਰਥੀਆਂ ਨੂੰ ਸੋਫਟਵੇਜ਼ ਕੰਪਨੀ ਵੱਲੋਂ ਸਰਟੀਫਿਕੇਟ ਵੰਡੇ ਗਏ ਮੰਚ ਸੰਚਾਲਨ ਦੀ ਭੂਮਿਕਾ ਪ੍ਰੋਫੈਸਰ ਰੁਪਿੰਦਰ ਕÏਰ ਨੇ ਬਾਖ਼ੂਬੀ ਨਿਭਾਈ |