ਭਗਤਾ ਭਾਈਕਾ, 16 ਅਕਤੂਬਰ (ਸੁਖਪਾਲ ਸਿੰਘ ਸੋਨੀ)-ਦ ਆਕਸਫ਼ੋਰਡ ਸਕੂਲ ਆਫ਼ ਐਜ਼ੂਕੇਸ਼ਨ ਭਗਤਾ ਭਾਈਕਾ ਇਕ ਅਜਿਹੀਆਂ ਅਗਾਂਹਵਧੂ ਸੰਸਥਾ ਹੈ, ਜੋ ਲੰਮੀਆਂ ਪੁਲਾਂਘਾ ਪੁੱਟਦੀ ਹੋਈ ਅੱਗੇ ਵੱਧ ਰਹੀ ਹੈ | ਇਸ ਸੰਸਥਾ ਦੇ ਵਿਦਿਆਰਥੀ ਹਰ ਖੇਤਰ ਵਿਚ ਮੋਹਰੀ ਹਨ | ਜਿੱਥੇ ਇਥੋਂ ਦੇ ਵਿਦਿਆਰਥੀ ਅਕਾਦਮਿਕ ਪੱਖ ਵਿਚ ਚਮਕਦੇ ਸਿਤਾਰੇ ਹਨ, ਉੱਥੇ ਉਹ ਹੋਰ ਕਿ੍ਆਵਾਂ, ਗਤੀਵਿਧੀਆਂ ਵਿਚ ਵੀ ਸਭ ਤੋਂ ਅੱਗੇ ਹਨ | ਇਸ ਸੰਸਥਾ ਦੇ ਐਨ ਸੀ ਸੀ ਦੇ 45 ਵਿਦਿਆਰਥੀ ਕੰਬਾਈਨ ਸਾਲਾਨਾ ਕੈਂਪ-93 ਦਾ ਹਿੱਸਾ ਬਣੇ, ਜਿਸ ਵਿਚ ਆਰਮੀ 20 ਪੰਜਾਬ ਬੀ. ਐਨ. ਸੀ. ਸੀ. ਬਠਿੰਡਾ ਦੇ 23 ਕੈਡਿਟ ਅਤੇ ਨੇ ਵੀ 3-ਪੀ. ਬੀ. ਨੇਵਲ ਯੂਨਿਟ, ਬਠਿੰਡਾ ਦੇ 22 ਕੈਡਿਟ ਸਨ | ਘੁੱਦਾ ਵਿਖੇ ਚੱਲੇ ਇਸ ਟਰੇਨਿੰਗ ਕੈਂਪ ਦੌਰਾਨ ਕੈਡਿਟਾਂ ਨੇ ਵੱਖ-ਵੱਖ ਖੇਡਾਂ ਵਾਲੀਬਾਲ, ਖੋ-ਖੋ, ਰੱਸਾ-ਕੱਸੀ ਦੇ ਨਾਲ-ਨਾਲ ਸੱਭਿਆਚਾਰਕ ਸਰਗਰਮੀਆਂ ਗਿੱਧਾ, ਭੰਗੜਾ, ਸੋਲੋ ਗੀਤ ਆਦਿ ਅਤੇ ਹੋਰ ਮਨੋਰੰਜਨ ਦਾ ਇਕ ਖੇਡਾਂ ਵਿਚ ਭਾਗ ਲਿਆ | ਕੈਂਪ ਵਿਚ ਇਕੱਤਰ ਹੋਏ ਸਾਰੇ ਕੈਡਿਟਾਂ ਵਿਚੋਂ 'ਬੈਸਟ ਕੈਡਿਟ' ਦਾ ਐਵਾਰਡ ਨੌਵੀਂ ਜਮਾਤ ਦੀ ਵਿਦਿਆਰਥਣ ਪਰਮਪ੍ਰੀਤ ਕੌਰ ਨੂੰ ਮਿਲਿਆ | ਜ਼ਿਕਰਯੋਗ ਹੈ ਕਿ ਘੋੜਸਵਾਰੀ ਅਤੇ ਫ਼ਾਇਰਿੰਗ ਵਿਚ ਵੀ ਆਕਸਫ਼ੋਰਡ ਦੇ ਕੈਡਿਟਾਂ ਨੇ ਵਧੀਆ ਸਕੋਰ ਪ੍ਰਾਪਤ ਕੀਤਾ | ਸਕੂਲ ਦੇ ਪਿ੍ੰਸੀਪਲ ਰੂਪ ਲਾਲ ਬਾਂਸਲ ਨੇ ਉਪਰੋਕਤ ਪ੍ਰਾਪਤੀ ਤੇ ਏ. ਐਨ. ਓ. ਤੇਜਿੰਦਰ ਸਿੰਘ ਅਤੇ ਸੀ. ਟੀ. ਓ. ਜਗਜੀਤ ਸਿੰਘ ਸਮੇਤ ਸਾਰੇ ਐਨ. ਸੀ. ਸੀ. ਕੈਡਿਟਾਂ ਨੂੰ ਵਧਾਈ ਦਿੱਤੀ | ਉਨ੍ਹਾਂ ਨੇ ਬਾਕੀ ਵਿਦਿਆਰਥੀਆਂ ਨੂੰ ਵੀ ਅਣਥੱਕ ਯਤਨਾਂ ਨਾਲ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ | ਇਸ ਸਮੇਂ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਮੈਂਬਰ ਹਰਦੇਵ ਸਿੰਘ ਬਰਾੜ ਸਾਬਕਾ ਚੇਅਰਮੈਨ, ਹਰਗੁਰਪ੍ਰੀਤ ਸਿੰਘ ਗਗਨ ਬਰਾੜ ਚੇਅਰਮੈਨ, ਗੁਰਮੀਤ ਸਿੰਘ ਗਿੱਲ ਪ੍ਰਧਾਨ, ਪਰਮਪਾਲ ਸਿੰਘ 'ਸ਼ੈਰੀ ਢਿੱਲੋਂ' ਵਾਇਸ ਚੇਅਰਮੈਨ, ਗੁਰਮੀਤ ਸਿੰਘ ਸਰਪੰਚ ਵਿੱਤ-ਸਕੱਤਰ ਅਤੇ ਸਾਰੇ ਕੁਆਰਡੀਨੇਟਰਜ਼ ਵੀ ਮੌਜੂਦ ਸਨ |