21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਹਰਕਿਸ਼ਨਪੁਰਾ ਸਕੂਲ ਦੇ ਬੱਚਿਆਂ ਨੇ ਬਲਾਕ ਪੱਧਰੀ ਖੇਡਾਂ 'ਚ ਮਾਰੀਆਂ ਮੱਲਾਂ

ਅਜੀਤ ਡੈਸਕ 24-10-2025
ਬਾਲਿਆਂਵਾਲੀ, 23 ਅਕਤੂਬਰ (ਕੁਲਦੀਪ ਮਤਵਾਲਾ)- ਬਲਾਕ ਪੱਧਰੀ ਕਰਵਾਈਆਂ ਖੇਡਾਂ 'ਚ ਸਰਕਾਰੀ ਪ੍ਰਾਇਮਰੀ ਸਕੂਲ ਹਰਕਿਸ਼ਨਪੁਰਾ ਦੇ ਬੱਚਿਆਂ ਨੇ ਸ਼ਾਨਦਾਰ ਪ੍ਰਦਰਸ਼ਨ ਸੈਂਟਰ ਬਾਲਿਆਂਵਾਲੀ ਨੂੰ ਓਵਰਆਲ ਟਰਾਫ਼ੀ ਕਬਜ਼ਾ ਕੀਤਾ¢ ਸਕੂਲ ਇੰਚਾਰਜ ਸੈਂਬਰ ਸਿੰਘ ਮਾਨ ਤੇ ਅਧਿਆਪਕ ਜਗਸੀਰ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਜਿਮਨਾਸਟਿਕ ਮੁੰਡੇ/ਕੁੜੀਆਂ ਦੋਵਾਂ ਨੇ ਪਹਿਲਾ ਸਥਾਨ ਤੇ ਰਿਧਮਿਕ ਜਿਮਨਾਸਟਿਕ ਚ ਕੁੜੀਆਂ ਨੇ ਪਹਿਲਾਂ, ਯੋਗਾ ਕੁੜੀਆਂ/ਮੁੰਡਿਆਂ ਨੇ ਦੂਜਾ ਸਥਾਨ, ਨੈਸ਼ਨਲ ਕਬੱਡੀ ਕੁੜੀਆਂ ਨੇ ਪਹਿਲਾ, ਕਰਾਟੇ ਮੁੰਡਿਆਂ ਨੇ ਪਹਿਲਾ, ਕਰਾਟੇ 'ਚੋਂ ਕੁੜੀਆਂ ਨੇ ਪਹਿਲਾਂ ਤੇ ਨਾਲ ਹੀ 600 ਮੀਟਰ ਦੌੜ 'ਚੋਂ ਮੁੰਡਿਆਂ ਨੇ ਪਹਿਲਾਂ ਸਥਾਨ ਪ੍ਰਾਪਤ ਕੀਤਾ¢ ਦੱਸਣਾ ਬਣਦਾ ਹੈ ਕਿ ਪਿਛਲੇ ਦਿਨੀਂ ਹੋਈਆਂ ਸੈਂਟਰ ਪੱਧਰੀ ਖੇਡਾਂ 'ਚ ਵੀ ਇਸੇ ਸਕੂਲ ਦੇ ਬੱਚਿਆਂ ਨੇ ਸੈਂਟਰ ਦੀ ਓਵਰਆਲ ਟਰਾਫ਼ੀ ਤੇ ਕੀਤਾ ਸੀ¢ ਪਿੰਡ ਵਾਸੀਆਂ ਨੇ ਦੱਸਿਆ ਕਿ ਮੁੱਖ ਅਧਿਆਪਕ ਸੈਂਬਰ ਨੇ ਆਪਣੇ ਵਲੋਂ ਨਿੱਜੀ ਖ਼ਰਚੇ ਤੇ ਬੱਚਿਆਂ ਦੀ ਤਿਆਰੀ ਲਈ ਜਿਮਨਾਸਟਿਕ ਕੋਚ ਪਿ੍ੰਸ ਸਿੰਘ, ਕਰਾਟੇ ਕੋਚ ਵਰਖਾ ਰਾਣੀ ਤੇ ਕਬੱਡੀ ਕੋਚ ਗੁਰਵਿੰਦਰ ਸਿੰਘ ਮੁਹੱਈਆ ਕਰਾਏ ਹਨ¢ ਜਦਕਿ ਪਿੰਡ ਦੀਆਂ ਕੁੜੀਆਂ ਰੀਤਾ ਭੱਟੀ ਤੇ ਕੁਲਦੀਪ ਕÏਰ ਵੀ ਬੱਚਿਆਂ ਨੂੰ ਮੁਫ਼ਤ ਸੇਵਾਵਾਂ ਦੇ ਰਹੀਆਂ ਹਨ¢
ਪਿਛਲੀ ਖ਼ਬਰ ਟੰਡਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਬਿਰਧ ਆਸ਼ਰਮ ਦਾ ਦੌਰਾ ਕੀਤਾ <br/> ਅਗਲੀ ਖ਼ਬਰ ਮੀਟਿੰਗ ਕਰਕੇ ਭਾਕਿਯੂ ਡਕੌਂਦਾ (ਧਨੇਰ) ਨੇ ਕੀਤੀ ਪਰਾਲੀ ਪ੍ਰਬੰਧਾਂ ਸੰਬੰਧੀ ਵਿਚਾਰ ਚਰਚਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।