ਮਹਿਰਾਜ, 23 ਅਕਤੂਬਰ (ਸੁਖਪਾਲ ਮਹਿਰਾਜ)- ਮਹਿਰਾਜ ਤੋਂ ਰਾਮਪੁਰਾ ਸਬਜ਼ੀ ਲੈਣ ਜਾ ਰਹੇ ਰਿੰਕੂ ਕੁਮਾਰ ਪੁੱਤਰ ਸਤਪਾਲ ਵਾਸੀ ਮਹਿਰਾਜ ਪੱਤੀ ਸੰਦਲੀ ਨੂੰ ਦਿਨ ਦਿਹਾੜੇ ਲੁਟੇਰਿਆਂ ਦਾ ਸ਼ਿਕਾਰ ਬਣਨਾ ਪਿਆ¢ ਸਵੇਰੇ ਲਗਭਗ 5 ਵਜੇ, ਜਦੋਂ ਉਹ ਮੋਟਰਸਾਈਕਲ ਜੁਗਾੜੂ ਰੇਹੜੀ 'ਤੇ ਰਾਮਪੁਰਾ ਵੱਲ ਸਬਜ਼ੀ ਲੈਣ ਜਾ ਰਿਹਾ ਸੀ, ਤਾਂ ਨੇੜੇ ਵਾਦੀਆਂ ਕੋਲ ਚਿੱਟੇ ਰੰਗ ਦੀ ਮਾਰੂਤੀ ਕਾਰ ਵਿਚ ਸਵਾਰ ਲੁਟੇਰਿਆਂ ਨੇ ਉਸ ਨੰੂ ਰੋਕ ਕੇ ਕੁੱਟਮਾਰ ਕੀਤੀ ਤੇ ਤਲਾਸ਼ੀ ਲੈ ਕੇ 10,000 ਰੁਪਏ ਅਤੇ 13-14 ਹਜ਼ਾਰ ਰੁਪਏ ਦਾ ਮੋਬਾਈਲ ਲੁੱਟ ਲਿਆ¢ ਪੀੜਤ ਜਾਣਕਾਰੀ ਦਿੰਦਾ ਹੋਇਆ ਦੱਸਦਾ ਹੈ ਕਿ ਲੁਟੇਰਿਆਂ ਕੋਲ ਤਿੱਖੇ ਹਥਿਆਰ ਸਨ, ਜਿਨ੍ਹਾਂ ਨਾਲ ਉਸ ਦੇ ਖੱਬੀ ਲੱਤ 'ਤੇ ਵਾਰ ਕੀਤਾ ਗਿਆ¢ ਉਸ ਨੇ ਕਿਹਾ ਕਿ ਲੁਟੇਰੇ ਆਪਸ 'ਚ ਕਹਿ ਰਹੇ ਸਨ- 'ਇਸਨੂੰ ਮਾਰ ਦਿਓ¢' ਡਰੇ ਹੋਏ ਹਾਲਾਤਾਂ ਵਿਚ ਪੀੜਤ ਨੇ ਘਟਨਾ ਦੀ ਜਾਣਕਾਰੀ ਸਿਟੀ ਥਾਣਾ, ਰਾਮਪੁਰਾ ਨੂੰ ਦਿੱਤੀ, ਜਿੱਥੇ ਪੁਲਿਸ ਨੇ ਮਾਮਲਾ ਦਰਜ ਕਰਕੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ¢ ਇਸ ਵਾਰਦਾਤ ਕਾਰਨ ਇਲਾਕੇ ਵਿਚ ਡਰ ਅਤੇ ਗੁੱਸੇ ਦਾ ਮਾਹÏਲ ਬਣ ਗਿਆ ਹੈ¢ ਲੋਕਾ ਨੇ ਮੰਗ ਕੀਤੀ ਹੈ ਕਿ ਦਿਨ ਦਿਹਾੜੇ ਹੋ ਰਹੀਆਂ ਲੁੱਟਾਂ ਤੇ ਖੋਹਾਂ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਤੁਰੰਤ ਧਿਆਨ ਦੇਣਾ ਚਾਹੀਦਾ ਹੈ ¢