ਕੋਟਫੱਤਾ, 23 ਅਕਤੂਬਰ (ਰਣਜੀਤ ਸਿੰਘ ਬੁੱਟਰ)- ਮਾਝਾ ਖੇਤਰ ਵਿਚ ਹੜ੍ਹਾਂ ਕਾਰਨ ਨੁਕਸਾਨੇ ਖੇਤਾਂ ਤੇ ਘਰਾਂ ਲਈ ਨਗਰ ਵਿਚੋਂ ਇਕੱਤਰ ਕੀਤੀ ਰਾਸ਼ੀ ਵਿਚੋਂ 2 ਲੱਖ 50 ਹਜਾਰ ਦਾ ਚੈੱਕ ਖ਼ਾਲਸਾ ਏਡ ਨੂੰ ਸੌਂਪਿਆ ਗਿਆ¢ ਇਸ ਮੌਕੇ ਇਕੱਤਰ ਨਗਰ ਦੇ ਮੁਹਤਬਰਾਂ ਨਗਰ ਪੰਚਾਇਤ ਦੇ ਮੀਤ ਪ੍ਰਧਾਨ ਜਸਕਰਨ ਸਿੰਘ ਸੈਕਟਰੀ, ਕੌਂਸਲਰ ਗੁਰਜੰਟ ਸਿੰਘ, ਕੌਂਸਲਰ ਲਖਵਿੰਦਰ ਸਿੰਘ ਕੇਰੇਵਾਲਾ, ਕੌਂਸਲਰ ਦਲਵੀਰ ਸਿੰਘ ਪੱਪੀ, ਸਾਬਕਾ ਕੌਂਸਲਰ ਜਰਨੈਲ ਸਿੰਘ ਪ੍ਰਧਾਨ, ਕੌਂਸਲਰ ਦੇ ਪੁੱਤਰ ਪਰਮਜੀਤ ਸਿੰਘ ਪੰਮਾ, ਕੌਂਸਲਰ ਦੇ ਪਤੀ ਕਲੱਬ ਪ੍ਰਧਾਨ ਸੁਖਮੰਦਰ ਸਿੰਘ, ਗੁਰਦੁਆਰਾ ਬੁੰਗਾ ਸਾਹਿਬ ਦੇ ਪ੍ਰਧਾਨ ਮੇਜਰ ਸਿੰਘ ਰਤੜਾ, ਖ਼ਜ਼ਾਨਚੀ ਭਾਈ ਰਾਮ ਸਿੰਘ ਤੋਹਲਾ, ਸਾਬਕਾ ਪ੍ਰਧਾਨ ਅਮਰੀਕ ਸਿੰਘ ਦੌਲੇਕਾ, ਸਾਬਕਾ ਪ੍ਰਧਾਨ ਜਗਰਾਜ ਸਿੰਘ ਖ਼ਾਲਸਾ, ਸਹਿਕਾਰੀ ਸਭਾ ਪ੍ਰਧਾਨ ਬਲਜਿੰਦਰ ਸਿੰਘ ਸਿੱਧੂ ਅਤੇ ਕਿਸਾਨ ਆਗੂ ਜਗਜੀਤ ਸਿੰਘ ਖ਼ਾਲਸਾ ਨੇ ਦੱਸਿਆ ਕਿ ਨਗਰ ਵਿਚੋਂ ਇਕੱਤਰ ਰਾਸ਼ੀ ਜੋ ਹੜ੍ਹ ਪੀੜਤਾਂ ਨੂੰ ਦਿੱਤੀ ਜਾਣੀ ਸੀ, ਵਿਚੋਂ 2 ਲੱਖ 50 ਹਜ਼ਾਰ ਦਾ ਚੈੱਕ ਅੱਜ ਅਸੀਂ ਖ਼ਾਲਸਾ ਏਡ ਨੂੰ ਸੌਂਪ ਰਹੇ ਹਾਂ ਤੇ 4 ਲੱਖ ਦਾ ਚੈੱਕ ਪਹਿਲਾਂ ਐਸ.ਜੀ.ਪੀ.ਸੀ. ਦੀ ਸੰਸਥਾ ਸਰਕਾਰ ਏ ਖ਼ਾਲਸਾ ਨੂੰ ਸੌਂਪ ਦਿੱਤਾ ਸੀ ਤੇ ਬਾਕੀ ਬੱਚਦੀ 2 ਲੱਖ 72000 ਦੀ ਰਾਸ਼ੀ ਨਾਲ ਕੋਟਸ਼ਮੀਰ ਦੇ ਮਿੰਨੀ ਸਿਹਤ ਕੇਂਦਰ ਵਿੱਚ ਨਵ ਜਨਮੇ ਬੱਚਿਆਂ ਲਈ ਮਸ਼ੀਨਾਂ ਲਿਆ ਕੇ ਦਿੱਤੀਆਂ ਜਾਣੀਆਂ ਤਾਂ ਜੋ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਬਠਿੰਡਾ ਦੇ ਹਸਪਤਾਲਾਂ 'ਚ ਮਹਿੰਗੇ ਇਲਾਜ ਤੋਂ ਬਚਾਇਆ ਜਾ ਸਕੇ¢ ਇਸ ਮÏਕੇ ਖ਼ਾਲਸਾ ਏਡ ਦੇ ਡੀ ਐਮ ਭਾਈ ਦਵਿੰਦਰਪਾਲ ਸਿੰਘ, ਬਠਿੰਡਾ ਦੇ ਇੰਚਾਰਜ ਗੁਰਤੇਜ ਸਿੰਘ ਮੰਡੀ ਖ਼ੁਰਦ ਅਤੇ ਗੁਰਦੁਆਰਾ ਭਾਈ ਮਤੀ ਦਾਸ ਨਗਰ ਦੀ ਪ੍ਰਬੰਧਕੀ ਕਮੇਟੀ ਵਲੋਂ ਆਤਮਾ ਸਿੰਘ ਚਹਿਲ ਪ੍ਰਧਾਨ ਟਰੱਕ ਯੂਨੀਅਨ ਬਠਿੰਡਾ, ਸੂਬੇਦਾਰ ਜੁਗਰਾਜ ਸਿੰਘ, ਭਾਈ ਬਿਕਰਮ ਸਿੰਘ ਧਿੰਗੜ ਤੇ ਅੰਤਰਰਾਸ਼ਟਰੀ ਖਿਡਾਰੀ ਸੁਖਮੰਦਰ ਸਿੰਘ ਕੋਟਸ਼ਮੀਰ ਸਮੇਤ ਭਾਈ ਮਤੀ ਦਾਸ ਨਗਰ ਦੀ ਸਮੁੱਚੀ ਸੰਗਤ ਹਾਜ਼ਰ ਸੀ |