21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਰੋਬੋਟਿਕ ਸਰਜਰੀ ਰਾਹੀਂ 71 ਸਾਲਾ ਸੁਖਮੰਦਰ ਸਿੰਘ ਦਾ ਹੋਇਆ ਸਫਲ ਆਪ੍ਰੇਸ਼ਨ

ਅਜੀਤ ਡੈਸਕ 24-10-2025
ਬਠਿੰਡਾ, 23 ਅਕਤੂਬਰ (ਪੱਤਰ ਪ੍ਰੇਰਕ)-ਬਰਨਾਲਾ ਦੇ ਰਹਿਣ ਵਾਲੇ 71 ਸਾਲਾਂ ਸੁਖਮੰਦਰ ਸਿੰਘ ਨੇ ਗੁਪਤਾ ਹਸਪਤਾਲ ਬਠਿੰਡਾ ਤੋਂ ਇਕ ਗੋਡੇ ਦੀ ਰੋਬੋਟਿਕ ਸਰਜਰੀ ਕਰਵਾ ਕੇ ਦਰਦ ਤੋਂ ਰਾਹਤ ਮਹਿਸੂਸ ਕੀਤੀ ਹੈ | ਰੋਬੋਟਿਕ ਗੋਡੇ ਦੀ ਸਰਜਰੀ ਤੋਂ ਬਾਅਦ ਸੁਖਮੰਦਰ ਸਿੰਘ ਹੁਣ ਫਿਰ ਤੋਂ ਆਸਾਨੀ ਨਾਲ ਤੁਰ ਸਕਦਾ ਹੈ ਅਤੇ ਆਪਣਾ ਸਾਰਾ ਕੰਮ ਖ਼ੁਦ ਕਰ ਸਕਦਾ ਹੈ | ਸੁਖਮੰਦਰ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਆਪਣੇ ਇਕ ਗੋਡੇ 'ਚ ਗੰਭੀਰ ਦਰਦ ਤੋਂ ਪੀੜਤ ਸੀ | ਇਸ ਦਰਦ ਤੋਂ ਪੇ੍ਰਸ਼ਾਨ ਹੋ ਕੇ ਉਸ ਨੇ ਇਲਾਜ ਲਈ ਕਈ ਨਾਮੀ ਡਾਕਟਰਾਂ ਤੋਂ ਆਪਣਾ ਇਲਾਜ ਵੀ ਕਰਵਾਇਆ ਪਰ ਕਿਤੇ ਵੀ ਸਹੀ ਇਲਾਜ ਨਹੀਂ ਮਿਲਿਆ | ਜਦੋਂ ਉਸ ਨੂੰ ਬਠਿੰਡਾ ਦੇ ਪਾਵਰ ਹਾਊਸ ਰੋਡ 'ਤੇ ਸਥਿਤ ਗੁਪਤਾ ਹਸਪਤਾਲ ਵਿਚ ਰੋਬੋਟਿਕ ਸਰਜਰੀ ਸਬੰਧੀ ਪਤਾ ਲੱਗਿਆ ਤਾਂ ਉਹ ਆਪਣੇ ਪਰਿਵਾਰਕ ਮੈਂਬਰਾਂ ਨੂੰ ਲੈ ਕੇ ਗੁਪਤਾ ਹਸਪਤਾਲ ਵਿਖੇ ਪਹੰੁਚਿਆ ਤੇ ਚੈੱਕਅਪ ਕਰਵਾਇਆ | ਡਾਕਟਰ ਮੋਹਿਤ ਗੁਪਤਾ ਨੇ ਉਨ੍ਹਾਂ ਦਾ ਚੈੱਕਅਪ ਕਰਨ ਤੋਂ ਬਾਅਦ ਰੋਬੋਟਿਕ ਸਰਜਰੀ ਰਾਹੀਂ ਇਕ ਗੋਡਾ ਬਦਲਣ ਦੀ ਸਲਾਹ ਦਿੱਤੀ | ਸੁਖਮੰਦਰ ਸਿੰਘ ਨੇ ਕਿਹਾ ਕਿ ਉਸ ਨੇ ਆਪਣੇ ਇਕ ਗੋਡੇ ਨੂੰ ਰੋਬੋਟਿਕ ਤਕਨੀਕ ਰਾਹੀਂ ਬਦਲਵਾ ਕੇ ਦਰਦ ਤੋਂ ਰਾਹਤ ਮਹਿਸੂਸ ਕੀਤੀ ਹੈ | ਇਸ ਮੌਕੇ ਰੋਬੋਟਿਕ ਮਾਹਿਰ ਡਾ: ਮੋਹਿਤ ਗੁਪਤਾ ਨੇ ਦੱਸਿਆ ਕਿ ਹਸਪਤਾਲ ਵਿਚ ਅਤਿ ਆਧੁਨਿਕ ਜਾਂਨਸਨ ਐਂਡ ਜਾਂਨਸਨ ਰੋਬੋਟ ਨਾਲ ਗੋਡੇ ਬਦਲਣ ਦੀ ਸਰਜਰੀ ਦੀ ਸ਼ੁਰੂਆਤ ਹੋ ਚੁੱਕੀ ਹੈ | ਜਾਨਸਨ ਐਂਡ ਜਾਂਨਸਨ ਦਾ ਵੇਲਿਸ ਰੋਬੋਟ ਦੁਨੀਆ ਦਾ ਸਭ ਤੋਂ ਵਧੀਆ ਆਧੁਨਿਕ ਗੋਡੇ ਬਦਲਣ ਵਾਲਾ ਰੋਬੋਟ ਹੈ | ਉਨ੍ਹਾਂ ਕਿਹਾ ਕਿ ਹਸਪਤਾਲ ਵਿਚ ਆਧੁਨਿਕ ਕਿਸਮ ਦਾ ਜਾਂਨਸਨ ਐਂਡ ਜਾਂਨਸਨ ਰੋਬੋਟ ਗੋਡੇ ਬਦਲਣ ਵਿਚ ਵਧੀਆ ਨਤੀਜੇ ਦਿੰਦਾ ਹੈ ਅਤੇ ਗੋਡੇ ਲੰਬੇ ਸਮੇਂ ਤੱਕ ਚੱਲਦੇ ਹਨ | ਉਨ੍ਹਾਂ ਕਿਹਾ ਕਿ ਜਿਨ੍ਹਾਂ ਵੀ ਮਰੀਜ਼ਾਂ ਨੇ ਆਪਣੇ ਗੋਡੇ ਬਦਲਵਾਏ ਗਏ ਹਨ, ਉਹ ਫਿਰ ਤੋਂ ਆਸਾਨੀ ਨਾਲ ਤੁਰਨ ਦੇ ਯੋਗ ਹੋ ਗਏ ਹਨ ਅਤੇ ਦਰਦ ਤੋਂ ਵੀ ਰਾਹਤ ਮਹਿਸੂਸ ਕੀਤੀ ਹੈ |
ਪਿਛਲੀ ਖ਼ਬਰ ਮਾਨਵਾਲਾ ਦੇ ਸਰਕਾਰੀ ਸਕੂਲ ਦੀ ਕੰਧ 'ਤੇ ਲਿਖੇ 'ਖ਼ਾਲਿਸਤਾਨ ਜ਼ਿੰਦਾਬਾਦ' ਦੇ ਨਾਅਰੇ ਅਗਲੀ ਖ਼ਬਰ ਕਾਰ ਸਵਾਰ ਇਕ ਵਿਅਕਤੀ 36 ਕਿੱਲੋ ਭੁੱਕੀ ਸਮੇਤ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।