21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਟਰਾਲੀ ਵਿਚੋਂ ਝੋਨੇ ਦੀਆਂ ਗੱਠਾਂ ਡਿਗਣ ਕਾਰਨ ਮੋਟਰਸਾਈਕਲ ਸਵਾਰ ਔਰਤ ਗੰਭੀਰ ਜ਼ਖ਼ਮੀ

ਅਜੀਤ ਡੈਸਕ 24-10-2025
ਸੀਂਗੋ ਮੰਡੀ, 23 ਅਕਤੂਬਰ (ਲਕਵਿੰਦਰ ਸ਼ਰਮਾ): ਅੱਜ ਪਿੰਡ ਨਥੇਹਾ ਲਾਗੇ ਝੋਨੇ ਦੀਆਂ ਗੱਠਾਂ ਨਾਲ ਲੱਦੀ ਟਰਾਲੀ ਵਿਚੋਂ ਕਈ ਗੱਠਾਂ ਮੋਟਰਸਾਈਕਲ ਸਵਾਰ ਔਰਤ 'ਤੇ ਡਿੱਗਣ ਨਾਲ ਔਰਤ ਗੰਭੀਰ ਜ਼ਖ਼ਮੀ ਹੋ ਗਈ, ਜਦੋਂ ਕਿ ਮੋਟਰਸਾਈਕਲ ਸਵਾਰ ਦੇ ਮਮੂਲੀ ਸੱਟਾਂ ਲੱਗੀਆਂ ਹਨ, ਜਿਸ ਨੂੰ ਤੁਰੰਤ ਪਹਿਲਾਂ ਤਲਵੰਡੀ ਸਾਬੋ ਦੇ ਹਸਪਤਾਲ ਤੇ ਫਿਰ ਬਠਿੰਡਾ ਦੇ ਏਮਜ਼ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ | ਇਸ ਸੰਬੰਧੀ ਜਸਪਾਲ ਸਿੰਘ ਨੇ ਦੱਸਿਆ ਕਿ ਮੈਂ ਤੇ ਮੇਰੀ ਪਤਨੀ ਜਸਪਾਲ ਕੌਰ ਮੇਰੇ ਮੋਟਰਸਾਈਕਲ 'ਤੇ ਨਥੇਹਾ ਤੋਂ ਸੀਂਗੋ ਮੰਡੀ ਵੱਲ ਜਾ ਰਹੇ ਸੀ ਤੇ ਸਾਡੇ ਅੱਗੇ ਇੱਕ ਸੋਨਾਲੀਕਾ ਟਰੈਕਟਰ ਜੋ ਕਿ ਪਰਾਲੀ ਦੀਆਂ ਗੱਠਾਂ ਨਾਲ ਲੱਦਿਆ ਹੋਇਆ ਸੀ ਤੇ ਗੱਠਾਂ ਨੂੰ ਕਿਸੇ ਵੀ ਰੱਸੇ ਨਾਲ ਨਹੀਂ ਬੰਨਿ੍ਹਆ ਹੋਇਆ ਸੀ ਤੇ ਖੁੱਲ੍ਹੀਆਂ ਗੱਠਾਂ ਟਰਾਲੀ ਉੱਪਰ ਲੱਦ ਕੇ ਬੜੀ ਹੀ ਅਣਗਹਿਲੀ ਨਾਲ ਟਰੈਕਟਰ ਚਲਾ ਰਿਹਾ ਸੀ ਤੇ ਜਦੋਂ ਅਸੀਂ ਉਸ ਟਰੈਕਟਰ ਨੂੰ ਪਾਰ ਕਰਨ ਲੱਗੇ ਤਾਂ ਉਸਨੇ ਆਪਣੇ ਟਰੈਕਟਰ ਨੂੰ ਇੱਕ ਪਾਸੇ ਕੱਟ ਦਿੱਤਾ, ਜਿਸ ਨਾਲ ਗੱਠਾਂ ਮੋਟਰਸਾਈਕਲ 'ਤੇ ਡਿੱਗ ਪਈਆਂ, ਜਿਸ ਨਾਲ ਮੇਰੀ ਪਤਨੀ ਜਸਪਾਲ ਕੌਰ ਮੋਟਰਸਾਈਕਲ ਤੋਂ ਥੱਲੇ ਡਿੱਗ ਪਈ ਤੇ ਉਸ 'ਤੇ ਗੱਠਾਂ ਡਿੱਗ ਪਈਆਂ, ਜਿਸ ਨਾਲ ਉਹ ਬੇਹੋਸ਼ ਹੋ ਗਈ ਤੇ ਰਾਹਗੀਰਾਂ ਨੇ ਤੁਰੰਤ ਉਸ ਨੂੰ ਪਹਿਲਾਂ ਤਲਵੰਡੀ ਸਾਬੋ ਤੇ ਫਿਰ ਬਠਿੰਡਾ ਦੇ ਹਸਪਤਾਲ ਵਿਚ ਦਾਖਲ ਕਰਵਾਇਆ, ਜਿੱਥੇ ਉਹ ਗੰਭੀਰ ਜ਼ਖ਼ਮੀ ਜੇਰੇ ਇਲਾਜ ਹੈ ਤੇ ਉਸ ਦੇ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਹਨ | ਜਿਸ ਵਿਚ ਉਸ ਨੇ ਟਰੈਕਟਰ ਚਾਲਕ 'ਤੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ | ਉਧਰ ਸਮਾਜ ਸੇਵੀ ਆਗੂ ਪ੍ਰਕਾਸ਼ ਸਿੰਘ ਨਥੇਹਾ ਨੇ ਕਿਹਾ ਕਿ ਜੋ ਵਪਾਰੀ ਝੋਨੇ ਦੀ ਪਰਾਲੀ ਤੋਂ ਗੱਠਾਂ ਬਣਾ ਕੇ ਆਪਣੇ ਡੰਪ 'ਤੇ ਸੁੱਟ ਰਹੇ ਹਨ, ਉਨ੍ਹਾਂ ਨੂੰ ਬੜੇ ਹੀ ਧਿਆਨ ਨਾਲ ਗੱਠਾਂ ਨੂੰ ਲੱਦ ਕੇ ਤੇ ਰੱਸਿਆਂ ਨਾਲ ਬੰਨ੍ਹ ਕੇ ਹੀ ਡੰਪ 'ਤੇ ਲਿਜਾਣਾ ਚਾਹੀਦਾ ਹੈ ਤਾਂ ਜੋ ਭਵਿੱਖ ਵਿਚ ਅਜਿਹੀ ਘਟਨਾ ਨਾ ਵਾਪਰੇ ਤੇ ਕਥਿਤ ਦੋਸ਼ੀ ਟਰੈਕਟਰ ਚਾਲਕ 'ਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ | ਉਧਰ ਇਸ ਸੰਬੰਧੀ ਜਦੋਂ ਸੀਂਗੋ ਮੰਡੀ ਦੇ ਇੰਚਾਰਜ ਰਵਨੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਸੀਂ ਟਰੈਕਟਰ ਕਬਜ਼ੇ ਵਿਚ ਲੈ ਲਿਆ ਹੈ ਤੇ ਵਾਰਸਾਂ ਦੇ ਬਿਆਨਾਂ ਦੇ ਆਧਾਰ 'ਤੇ ਟਰੈਕਟਰ ਚਾਲਕ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ |
ਪਿਛਲੀ ਖ਼ਬਰ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ ਅਗਲੀ ਖ਼ਬਰ ਪ੍ਰਸ਼ਾਸਨ ਦੇ ਨੱਕ ਹੇਠ ਧੜੱਲੇ ਨਾਲ ਬਠਿੰਡਾ ਸ਼ਹਿਰ 'ਚ ਚੱਲ ਰਹੇ ਟਿਊਸ਼ਨ ਸੈਂਟਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।