12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਸਿਹਤ ਵਿਭਾਗ ਵਲੋਂ ਹਵਾ ਪ੍ਰਦੂਸ਼ਣ ਸੰਬੰਧੀ ਐਡਵਾਈਜ਼ਰੀ ਜਾਰੀ

ਅਜੀਤ ਡੈਸਕ 05-11-2025
ਮਾਨਸਾ, 4 ਨਵੰਬਰ (ਵਿ.ਪ੍ਰਤੀ)-ਸਿਹਤ ਵਿਭਾਗ ਵਲੋਂ ਪੰਜਾਬ 'ਚ ਮੌਜੂਦਾ ਦਿਨਾਂ 'ਚ ਹਵਾ ਪ੍ਰਦੂਸ਼ਣ ਸਬੰਧੀ ਵਿਸ਼ੇਸ਼ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ | ਸਿਵਲ ਸਰਜਨ ਮਾਨਸਾ ਡਾ. ਹਰਿੰਦਰ ਕੁਮਾਰ ਸ਼ਰਮਾ ਵਲੋਂ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਹਵਾ ਪ੍ਰਦੂਸ਼ਣ ਵਾਲੀਆਂ ਥਾਵਾਂ ਤੋਂ ਪਰਹੇਜ਼ ਕੀਤਾ ਜਾਵੇ, ਘਰ ਤੋਂ ਬਾਹਰ ਜਾਣ ਸਮੇਂ ਏ.ਕਿਯੂ.ਆਈ. ਦੀ ਜਾਂਚ ਕਰਕੇ ਹੀ ਬਾਹਰ ਨਿਕਲਿਆ ਜਾਵੇ | ਉਨ੍ਹਾਂ ਦੱਸਿਆ ਕਿ ਏ.ਕਿਯੂ.ਆਈ. ਦੀ ਜਾਂਚ ਲਈ ਸੀ.ਪੀ.ਸੀ.ਬੀ. ਵੈੱਬਸਾਈਟ ਉਪਲਬਧ ਹੈ | ਇਸ ਤੋਂ ਇਲਾਵਾ ਸਵੇਰ ਅਤੇ ਸ਼ਾਮ ਦੀ ਸੈਰ ਤੋਂ ਪਰਹੇਜ਼ ਕੀਤਾ ਜਾਵੇ, ਜੋਗਿੰਗ, ਦੌੜਨ ਅਤੇ ਹੋਰ ਮਿਹਨਤ ਕਰਨ ਵਾਲੀਆਂ ਸਰੀਰਕ ਗਤੀਵਿਧੀਆਂ ਤੋਂ ਪਰਹੇਜ਼ ਕੀਤਾ ਜਾਵੇ, ਸਵੇਰੇ ਅਤੇ ਸ਼ਾਮ ਦੇ ਸਮੇਂ ਬਾਹਰੀ ਦਰਵਾਜ਼ੇ ਤੇ ਖਿੜਕੀਆਂ ਖੋਲ੍ਹਣ ਤੋਂ ਪਰਹੇਜ਼ ਕੀਤਾ ਜਾਵੇ, ਜੇਕਰ ਕਿਸੇ ਵਿਅਕਤੀ ਨੂੰ ਸਾਹ ਲੈਣ ਵਿਚ ਮੁਸ਼ਕਲ, ਖੰਘ, ਛਾਤੀ ਵਿਚ ਬੇਆਰਾਮੀ ਜਾਂ ਦਰਦ, ਅੱਖਾਂ 'ਚ ਜਲਨ ਹੋਵੇ ਤਾਂ ਤੁਰੰਤ ਡਾਕਟਰੀ ਸਲਾਹ ਲਈ ਜਾਵੇ | ਗਰਭਵਤੀ ਅÏਰਤਾਂ, ਛੋਟੇ ਬੱਚਿਆਂ ਤੇ ਬਜ਼ੁਰਗਾਂ ਨੂੰ ਪ੍ਰਦੂਸ਼ਣ ਵਾਲੀਆਂ ਥਾਵਾਂ ਤੋਂ ਦੂਰ ਰੱਖਿਆ ਜਾਵੇ |

ਪਿਛਲੀ ਖ਼ਬਰ ਪੰਜਾਬੀ ਮਹਾਂਸਭਾ ਦੇ ਪ੍ਰਧਾਨ ਮਨਿੰਦਰ ਸਿੰਘ ਸੇਖੋਂ ਵਲੋਂ ਗਊਸ਼ਾਲਾ ਦੇ ਫਰਸ਼ ਲਗਾਉਣ ਦਾ ਉਦਘਾਟਨ <br/> ਅਗਲੀ ਖ਼ਬਰ ਬਿਜਲੀ ਮਾਮਲੇ ਵਿਚ ਪੰਜਾਬ ਸਰਕਾਰ ਦਾ ਵੱਡਾ ਐਕਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।