12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਪੰਜਾਬੀ ਮਹਾਂਸਭਾ ਦੇ ਪ੍ਰਧਾਨ ਮਨਿੰਦਰ ਸਿੰਘ ਸੇਖੋਂ ਵਲੋਂ ਗਊਸ਼ਾਲਾ ਦੇ ਫਰਸ਼ ਲਗਾਉਣ ਦਾ ਉਦਘਾਟਨ <br/>

ਅਜੀਤ ਡੈਸਕ 05-11-2025
ਮੌੜ ਮੰਡੀ, 4 ਨਵੰਬਰ (ਗੁਰਜੀਤ ਸਿੰਘ ਕਮਾਲੂ)- ਸ਼੍ਰੀ ਪ੍ਰੇਮਾਨੰਦ ਜੀ ਗਊ ਸੇਵਾ ਸੰਸਥਾਨ ਮੌੜ ਵਲੋਂ ਗਊਸ਼ਾਲਾਵਾਂ 'ਚ ਸੁਧਾਰ ਕਰਨ ਦੇ ਮਕਸਦ ਨਾਲ ਵਿੱਢੀ ਗਈ 'ਗਊ ਸੇਵਾ ਮੁਹਿੰਮ' ਤਹਿਤ ਬੀਤੇ ਦਿਨ ਗੋਬਿੰਦ ਗੋਪਾਲ ਸਰਬਸਾਂਝੀ ਗਊਸ਼ਾਲਾ ਵਿਖੇ ਫਰਸ਼ ਲਗਾਉਣ ਦੀ ਸ਼ੁਰੂਆਤ ਕੀਤੀ ਗਈ | ਜਿਸ ਦਾ ਉਦਘਾਟਨ ਰਾਸ਼ਟਰੀ ਪੰਜਾਬੀ ਮਹਾਸਭਾ ਦੇ ਸੂਬਾ ਪ੍ਰਧਾਨ ਅਤੇ ਸੀਨੀਅਰ ਕਾਂਗਰਸੀ ਆਗੂ ਮਨਿੰਦਰ ਸਿੰਘ ਸੇਖੋਂ ਵਲੋਂ ਕੀਤਾ ਗਿਆ |
ਇਸ ਮੌਕੇ ਮਨਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਗਊਭਗਤਾਂ ਅਤੇ ਸਨਾਤਨ ਧਰਮ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਗਊਸੈੱਸ ਤੁਰੰਤ ਹੀ ਗਊਸ਼ਾਲਾਵਾਂ ਨੂੰ ਜਾਰੀ ਕਰਨਾ ਚਾਹੀਦਾ ਹੈ ਤਾਂ ਜੋ ਗਊਵੰਸ਼ ਦਾ ਸਹੀ ਰੱਖ ਰਖਾਵ ਹੋ ਸਕੇ | ਇਸ ਮੌਕੇ ਉਨ੍ਹਾਂ ਸ਼੍ਰੀ ਪ੍ਰੇਮਾਨੰਦ ਜੀ ਗਊ ਸੇਵਾ ਸੰਸਥਾਨ ਮੌੜ ਦੀ ਪ੍ਰਬੰਧਕੀ ਕਮੇਟੀ ਅਤੇ ਗਊ ਸੇਵਾਦਾਰਾਂ ਵਲੋਂ ਮੌੜ ਵਿਖੇ ਗਊ ਸੇਵਾ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਹ ਆਪਣਾ ਬੇਸ਼ੁਮਾਰ ਕੀਮਤੀ ਸਮਾਂ ਗਊ ਸੇਵਾ 'ਚ ਲਗਾ ਰਹੇ ਹਨ, ਜਿਸ ਕਾਰਨ ਅੱਜ ਗੋਬਿੰਦ ਗੋਪਾਲ ਸਰਬਸਾਂਝੀ ਗਊਸ਼ਾਲਾ ਦੀ ਨੁਹਾਰ ਬਦਲ ਗਈ ਹੈ | ਇਨ੍ਹਾਂ ਦੀ ਮਿਹਨਤ ਸਦਕਾ ਅੱਜ ਗਊਸ਼ਾਲਾ ਵਿਖੇ ਗਊ ਮਾਤਾ ਨੂੰ ਖਾਣ ਪੀਣ, ਰਹਿਣ ਸਹਿਣ ਦੀਆਂ ਭਰਪੂਰ ਸਹੂਲਤਾਂ ਦੇ ਨਾਲ-ਨਾਲ ਬਿਹਤਰ ਇਲਾਜ ਵੀ ਮਿਲ ਰਿਹਾ ਹੈ | ਉਨ੍ਹਾਂ ਦਾਨੀ ਸੱਜਣਾ ਨੂੰ ਅਪੀਲ ਕੀਤੀ ਕਿ ਉਹ ਗਊਆਂ ਨੂੰ ਹਰ ਤਰ੍ਹਾਂ ਦੀ ਸਹੂਲਤਾਂ ਮੁਹੱਈਆ ਕਰਵਾਉਣ ਦੇ ਲਈ ਸ਼੍ਰੀ ਪ੍ਰੇਮਾਨੰਦ ਜੀ ਗਊ ਸੇਵਾ ਸੰਸਥਾਨ ਮੌੜ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਤਾਂ ਜੋ ਗਊਸ਼ਾਲਾ ਦਾ ਸੁਚੱਜਾ ਪ੍ਰਬੰਧ ਚਲਾਉਣ 'ਚ ਕੋਈ ਵੀ ਮੁਸ਼ਕਲ ਪੇਸ਼ ਨਾ ਆਵੇ | ਇਸ ਮੌਕੇ ਉਨ੍ਹਾਂ ਵਲੋਂ ਆਪਣੀ ਨੇਕ ਕਮਾਈ 'ਚੋਂ 8100 ਇੱਟ ਗਊਸ਼ਾਲਾ ਨੂੰ ਦਾਨ ਦਿੱਤੀ ਗਈ ਤਾਂ ਜੋ ਲੱਗ ਰਹੇ ਫਰਸ਼ 'ਚ ਬਣਦਾ ਸਹਿਯੋਗ ਪਾਇਆ ਜਾ ਸਕੇ | ਇਸ ਮੌਕੇ ਸ਼੍ਰੀ ਪ੍ਰੇਮਾਨੰਦ ਜੀ ਗਊ ਸੇਵਾ ਸੰਸਥਾਨ ਦੇ ਡਾ. ਵਿਪੁਨ ਚੰਦਰ ਗੋਇਲ ਅਤੇ ਹੋਰ ਅਹੁਦੇਦਾਰਾਂ ਨੇ ਦੱਸਿਆ ਸੰਸਥਾ ਦਾ ਮੁੱਖ ਮਕਸਦ ਹੈ ਕਿ ਗਊਸ਼ਾਲਾਵਾਂ 'ਚ ਆ ਰਹੀਆਂ ਮੁਸ਼ਕਲਾਂ ਦਾ ਦਾਨੀ ਸੱਜਣਾ ਦੇ ਸਹਿਯੋਗ ਨਾਲ ਹਰ ਹਾਲਤ 'ਚ ਹੱਲ ਕੀਤਾ ਜਾਵੇ | ਦਾਨੀ ਸੱਜਣ ਸਹਿਯੋਗ ਦੇਣ ਲਈ ਹਰ ਸਮੇਂ ਤਿਆਰ ਰਹਿੰਦੇ ਹਨ, ਪ੍ਰੰਤੂ ਇਸ ਦਾਨ ਨੂੰ ਸਹੀ ਢੰਗ ਨਾਲ ਵਰਤਣ ਅਤੇ ਅਗਵਾਈ ਕਰਨ ਦੀ ਲੋੜ ਹੁੰਦੀ ਹੈ | ਉਨ੍ਹਾਂ ਇਹ ਵੀ ਕਿਹਾ ਕਿ ਇਸ ਗਊਸ਼ਾਲਾ 'ਚ ਸਹੂਲਤਾਂ ਪੂਰੀਆਂ ਕਰਨ ਉਪਰੰਤ ਸੰਸਥਾ ਵਲੋਂ ਹੋਰ ਕਿਸੇ ਗਊਸ਼ਾਲਾਂ 'ਚ ਸੁਧਾਰ ਕਰਨ ਦਾ ਬੀੜਾ ਚੁੱਕਿਆ ਜਾਵੇਗਾ ਅਤੇ ਇਹ ਸੇਵਾ ਨਿਰਵਿਘਨ ਜਾਰੀ ਰਹੇਗੀ, ਤਾਂ ਜੋ ਗਊਵੰਸ਼ ਦੀ ਵੱਧ ਤੋਂ ਵੱਧ ਸੇਵਾ ਕੀਤੀ ਜਾ ਸਕੇ | ਸ਼੍ਰੀ ਪ੍ਰੇਮਾਨੰਦ ਜੀ ਗਊ ਸੇਵਾ ਸੰਸਥਾਨ ਮੌੜ ਰਜਿ: ਦੇ ਅਹੁਦੇਦਾਰਾਂ ਵਲੋਂ ਮਨਿੰਦਰ ਸਿੰਘ ਸੇਖੋਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਰਵੀਸ਼ ਬਾਂਸਲ, ਮਨਨ ਗੋਇਲ, ਮੋਹਿਤ ਕੁਮਾਰ, ਕੇਵਲ ਕੁਮਾਰ, ਭਾਵਿਕ ਗਰਗ, ਗੁਰਤੇਜ਼ ਸਿੰਘ ਮਾਈਸਰਖਾਨਾ, ਨੀਰਜ਼ ਕੁਮਾਰ, ਸੁਨੀਲ ਕੁਮਾਰ, ਕੁਲਵਿੰਦਰ ਸਿੰਘ ਮਾਈਸਰਖਾਨਾ, ਨਾਹਰ ਸਿੰਘ ਰਾਮਨਗਰ, ਪਵਨ ਕੁਮਾਰ ਪੀਰਕੋਟ, ਭਾਵਿਸ਼ ਕੁਮਾਰ, ਕਪਿਲ ਜਿੰਦਲ, ਦਿਵਿਆਂਸ਼ ਗੋਇਲ, ਯਸ਼ਪਾਲ ਕੁਮਾਰ, ਖੰਡੀ ਸ਼ਰਮਾ, ਸੰਨੀ ਗੋਇਲ, ਗੀਤਾਸ਼ ਗੋਇਲ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਗਊ ਸੇਵਾਦਾਰ ਮੌਜੂਦ ਸਨ |

ਪਿਛਲੀ ਖ਼ਬਰ ਕਲੇਅ ਇੰਡੀਆ ਸਕੂਲ 'ਚ ਗੁਰਪੁਰਬ ਸ਼ਰਧਾ ਨਾਲ ਮਨਾਇਆ <br/> ਅਗਲੀ ਖ਼ਬਰ ਸਿਹਤ ਵਿਭਾਗ ਵਲੋਂ ਹਵਾ ਪ੍ਰਦੂਸ਼ਣ ਸੰਬੰਧੀ ਐਡਵਾਈਜ਼ਰੀ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।