13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਸੁਦੇਸ਼ ਵਾਟਿਕਾ ਕਾਨਵੈਂਟ ਸਕੂਲ ਭਾਗੀਵਾਂਦਰ ਦੇ ਵਿਦਿਆਰਥੀਆਂ ਨੇ ਵਿੱਦਿਅਕ ਟੂਰ ਲਗਾਇਆ <br/>

ਅਜੀਤ ਡੈਸਕ 05-11-2025
ਤਲਵੰਡੀ ਸਾਬੋ, 4 ਨਵੰਬਰ (ਰਵਜੋਤ ਸਿੰਘ ਰਾਹੀ)- ਸੁਦੇਸ਼ ਵਾਟਿਕਾ ਕਾਨਵੈਂਟ ਸਕੂਲ ਭਾਗੀਵਾਂਦਰ ਵਲੋਂ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਦਾ ਵਿੱਦਿਅਕ ਟੂਰ ਸਾਇੰਸ ਸਿਟੀ ਵਿਖੇ ਲਿਜਾਇਆ ਗਿਆ | ਸ਼ਾਇੰਸ ਸਿਟੀ ਦੇ ਟੂਰ ਦੌਰਾਨ ਵਿਦਿਆਰਥੀਆਂ ਨੇ ਸਪੇਸ ਥੀਏਟਰ ਵਿਚ ਖਗੋਲ ਸ਼ਾਸਤਰ, ਗ੍ਰਹਿ-ਨਕਸ਼ਤਰ, ਗਲੈਕਸੀ ਅਤੇ ਬ੍ਰਹਿਮੰਡ ਦੇ ਰਹੱਸਿਆਂ ਬਾਰੇ ਰੋਚਕ ਫ਼ਿਲਮ ਦੇਖੀ, ਜਿਸ ਨੇ ਵਿਦਿਆਰਥੀਆਂ ਦੀ ਜਾਣਕਾਰੀ ਵਿਚ ਹੋਰ ਵਾਧਾ ਕੀਤਾ | 3ਡੀ ਸ਼ੋਅ ਨੇ ਬੱਚਿਆਂ ਨੂੰ ਤਕਨਾਲੋਜੀ ਦੇ ਅਸਲ ਅਨੁਭਵ ਨਾਲ ਰੂਬਰੂ ਕਰਵਾਇਆ | ਸਾਇੰਸ ਸਿਟੀ ਦੀਆਂ ਟੈਕਨੋਲੋਜੀ ਗੈਲਰੀਆਂ, ਰੋਬੋਟਿਕਸ ਲੈਬ, ਹਿਊਮਨ ਬਾਡੀ ਮਾਡਲਸ, ਜੀਵ ਵਿਗਿਆਨ ਕੇਂਦਰ, ਐਕੁਏਰੀਅਮ ਅਤੇ ਵਾਤਾਵਰਣ ਸੰਬੰਧੀ ਮਾਡਲਾਂ ਨੇ ਵਿਦਿਆਰਥੀਆਂ ਵਿਚ ਖੋਜਾਤਮਕ ਜਿਗਿਆਸਾ ਨੂੰ ਹੋਰ ਮਜ਼ਬੂਤ ਕੀਤਾ | ਬੱਚਿਆਂ ਨੇ ਵਿਗਿਆਨਕ ਪ੍ਰਯੋਗਾਂ ਨਾਲ ਸੰਬੰਧਿਤ ਕਈ ਡੈਮੋ ਵੀ ਵੇਖੇ |
ਇਸ ਮੌਕੇ ਅਧਿਆਪਕਾਂ ਵਲੋਂ ਵੀ ਵਿਦਿਆਰਥੀਆਂ ਨੂੰ ਮਾਡਲਾਂ ਅਤੇ ਮਸ਼ੀਨਰੀ ਦੇ ਸਿਧਾਂਤ ਸਮਝਾਏ ਗਏ | ਡਾਇਨੋਸੌਰ ਪਾਰਕ ਵਿਚ ਬੱਚਿਆਂ ਨੇ ਪੂਰਵ ਜੁਗ ਦੇ ਜੀਵਾਂ ਬਾਰੇ ਮਹੱਤਵਪੂਰਨ ਜਾਣਕਾਰੀ ਹਾਸਲ ਕੀਤੀ | ਵਰਚੁਅਲ ਰਿਐਲਿਟੀ ਨਾਲ ਸਜਿਆ ਹੋਇਆ ਵਿਸ਼ਵ ਜਗਤ ਦਾ ਮਾਡਲ ਬੱਚਿਆਂ ਲਈ ਖਾਸ ਆਕਰਸ਼ਣ ਦਾ ਕੇਂਦਰ ਰਿਹਾ |
ਸਕੂਲ ਪਿ੍ੰਸੀਪਲ ਮੈਡਮ ਮੀਨੂੰ ਗਰਗ ਨੇ ਕਿਹਾ ਕਿ ਇਸ ਤਰ੍ਹਾਂ ਦੇ ਵਿਦਿਅਕ ਟੂਰ ਵਿਦਿਆਰਥੀਆਂ ਦੀ ਸਿਰਜਣਾਤਮਕ ਸੋਚ, ਵਿਗਿਆਨਕ ਦਿ੍ਸ਼ਟੀਕੋਣ ਅਤੇ ਖੋਜਣ ਦੀ ਸਮਰਥਾ ਵਧਾਉਣ ਵਿਚ ਬਹੁਤ ਮਦਦਗਾਰ ਹੁੰਦੇ ਹਨ | ਉਨ੍ਹਾਂ ਦੱਸਿਆ ਕਿ ਟੂਰ ਨੂੰ ਸਫਲ ਬਣਾਉਣ ਲਈ ਸਕੂਲ ਕੋਆਰਡੀਨੇਟਰ ਬੇਅੰਤ ਕੌਰ ਅਤੇ ਲਵਪ੍ਰੀਤ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ |

ਪਿਛਲੀ ਖ਼ਬਰ ਐੱਸ.ਜੀ.ਐੱਨ. ਇੰਟਰਨੈਸ਼ਨਲ ਸਕੂਲ ਦੀਵਾਨਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਸ਼ਰਧਾ ਤੇ ਉਤਸ਼ਾਹ ਨਾਲ ਮ... ਅਗਲੀ ਖ਼ਬਰ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਜਾਇਆ ਨਗਰ ਕੀਰਤਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।