13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਅਧਿਆਪਕ ਆਗੂ ਗੁਰਸੇਵਕ ਸਿੰਘ ਫੂਲ ਨੂੰ ਸਦਮਾ, ਪਿਤਾ ਪਿ੍ੰਸੀਪਲ ਸ਼ਮਸ਼ੇਰ ਸਿੰਘ ਦਾ ਦਿਹਾਂਤ

ਬਠਿੰਡਾ, 12 ਅਗਸਤ (ਸੱਤਪਾਲ ਸਿੰਘ ਸਿਵੀਆਂ)-ਅਧਿਆਪਕ ਆਗੂ ਗੁਰਸੇਵਕ ਸਿੰਘ ਫੂਲ ਅਤੇ ਗੁਰਪਾਲ ਸਿੰਘ ਫੂਲ ਤੇ ਉਨ੍ਹਾਂ ਦੇ ਪਰਿਵਾਰ ਨੂੰ ਉਸ ਸਮੇਂ ਡੂੰਘਾ ਸਦਮਾ ਲੱਗਿਆ, ਜਦੋਂ ਉਨ੍ਹਾਂ ਦੇ ਪਿਤਾ ਪ੍ਰਿੰਸੀਪਲ ਸ਼ਮਸ਼ੇਰ ਸਿੰਘ ਉਨ੍ਹਾਂ ਨੂੰ ਸਦੀਵੀਂ ਵਿਛੋੜਾ ਦੇ ਗਏ। ਉਹ ਪਿਛਲੇ ਕੁਝ ਸਮੇਂ ਤੋਂ ਇਕ ਨਾਮੁਰਾਦ ਬਿਮਾਰੀ ਦੀ ਲਪੇਟ ਵਿਚ ਆ ਗਏ ਸਨ ਤੇ ਆਖਰ ਬੀਤੇ ਦਿਨੀਂ ਆਪਣੇ ਸਵਾਸ ਤਿਆਗ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ।

ਅਜੀਤ ਡੈਸਕ 13-08-2026
ਬਠਿੰਡਾ, 12 ਅਗਸਤ (ਸੱਤਪਾਲ ਸਿੰਘ ਸਿਵੀਆਂ)-ਅਧਿਆਪਕ ਆਗੂ ਗੁਰਸੇਵਕ ਸਿੰਘ ਫੂਲ ਅਤੇ ਗੁਰਪਾਲ ਸਿੰਘ ਫੂਲ ਤੇ ਉਨ੍ਹਾਂ ਦੇ ਪਰਿਵਾਰ ਨੂੰ ਉਸ ਸਮੇਂ ਡੂੰਘਾ ਸਦਮਾ ਲੱਗਿਆ, ਜਦੋਂ ਉਨ੍ਹਾਂ ਦੇ ਪਿਤਾ ਪ੍ਰਿੰਸੀਪਲ ਸ਼ਮਸ਼ੇਰ ਸਿੰਘ ਉਨ੍ਹਾਂ ਨੂੰ ਸਦੀਵੀਂ ਵਿਛੋੜਾ ਦੇ ਗਏ। ਉਹ ਪਿਛਲੇ ਕੁਝ ਸਮੇਂ ਤੋਂ ਇਕ ਨਾਮੁਰਾਦ ਬਿਮਾਰੀ ਦੀ ਲਪੇਟ ਵਿਚ ਆ ਗਏ ਸਨ ਤੇ ਆਖਰ ਬੀਤੇ ਦਿਨੀਂ ਆਪਣੇ ਸਵਾਸ ਤਿਆਗ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ। ਪਿ੍ਰੰਸੀਪਲ ਸ਼ਮਸ਼ੇਰ ਸਿੰਘ ਉੱਚੀ-ਸੁੱਚੀ ਸ਼ਖਸ਼ੀਅਤ ਦੇ ਮਾਲਕ ਸਨ, ਜਿੰਨ੍ਹਾਂ ਨੇ ਵਿੱਦਿਆ ਦੇ ਖੇਤਰ ਵਿਚ ਅਹਿਮ ਯੋਗਦਾਨ ਪਾਇਆ ਤੇ ਹਜ਼ਾਰਾਂ ਬੱਚਿਆਂ ਨੂੰ ਮੁਫ਼ਤ ਸਿੱਖਿਆ ਪ੍ਰਦਾਨ ਕੀਤੀ। ਇਸੇ ਕਰਕੇ ਉਨ੍ਹਾਂ ਨੂੰ ਪਿੰਡ ਫੂਲ ਅਤੇ ਆਸ–ਪਾਸ ਦੇ ਇਲਾਕੇ ਵਿਚ ਸਤਿਕਾਰ ਵਜੋਂ ‘ਸਰ ਜੀ’ ਕਹਿਕੇ ਬੁਲਾਇਆ ਤੇ ਜਾਣਿਆ ਜਾਂਦਾ ਸੀ। ਇਸ ਦੁੱਖ ਦੀ ਘੜੀ ਵਿਚ ਵੱਖ-ਵੱਖ ਅਧਿਆਪਕ ਜਥੇਬੰਦੀਆਂ, ਸਿੱਖਿਆ ਵਿਭਾਗ ਦੇ ਅਧਿਕਾਰੀਆਂ, ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਸ਼ਖਸ਼ੀਅਤਾਂ ਵਲੋਂ ਗੁਰਸੇਵਕ ਸਿੰਘ ਫੂਲ ਅਤੇ ਗੁਰਪਾਲ ਸਿੰਘ ਫੂਲ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ।
ਪਿਛਲੀ ਖ਼ਬਰ ਬੈਂਕਿੰਗ ਪ੍ਰਣਾਲੀ ਨੂੰ ਪੰਜ ਰੋਜ਼ਾ ਕਰਨ ਦੀ ਮੰਗ ਨੂੰ ਲੈ ਬੈਂਕ ਮੁਲਾਜ਼ਮਾਂ ਵਲੋਂ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਅਣਪਛਾਤੇ ਵਾਹਨ ਨੇ ਅਣਪਛਾਤੇ ਵਿਅਕਤੀ ਨੂੰ ਕੁਚਲਿਆ, ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।