ਤਿਰੰਗੇ ਦੀ ਸ਼ਾਨ ਤੋਂ ਜਨਤਾ ਨੂੰ ਜਾਣੂ ਕਰਵਾਉਣ ਦੀ ਕਾਵਾਇਦ ਸੱਤਾ ਪੱਖ ਤੱਕ ਸੀਮਤ ਡੱਬਵਾਲੀ ਦੇ ਈ - ਦਿਸ਼ਾ ਕੇਂਦਰ ‘ ਚ ਤਿਰੰਗਾ ਪ੍ਰਦਰਸ਼ਨੀ
ਡੱਬਵਾਲੀ, 12 ਅਗਸਤ (ਇਕਬਾਲ ਸਿੰਘ ਸ਼ਾਂਤ)-ਕੌਮੀ ਝੰਡਾ ਤਿਰੰਗੇ ਦੀ ਸ਼ਾਨ, ਇਤਿਹਾਸ ਤੇ ਤੱਥਾਂ ਤੋਂ ਲੋਕਾਂ ਨੂੰ ਜਾਣੂ ਕਰਵਾਉਣ ਲਈ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ ਮਿੰਨੀ ਸਕੱਤਰੇਤ ਸਥਿਤ ਈ-ਦਿਸ਼ਾ ਕੇਂਦਰ ਵਿਚ ਪ੍ਰਦਰਸ਼ਨੀ ਲਗਾਈ ਗਈ ਹੈ। ਕਰੀਬ ਇਕ ਦਰਜਨ ਤੋਂ ਵੱਧ ਫਲੈਕਸ ਬੋਰਡਾਂ ‘ਤੇ ਤਿਰੰਗੇ ਦਾ ਇਤਿਹਾਸ, ਮਹੱਤਵ ਤੇ ਝੰਡਾ ਸੰਹਿਤਾ ਦੇ ਨਿਯਮ ਤਸਵੀਰਾਂ ਸਮੇਤ ਦਰਸਾਏ ਗਏ ਹਨ।
ਡ
ਡੱਬਵਾਲੀ ਦੇ ਈ-ਦਿਸ਼ਾ ਕੇਂਦਰ ਵਿਚ ਲੱਗੀ ਤਿਰੰਗਾ ਪ੍ਰਦਰਸ਼ਨੀ ਦੇਖਦੇ ਲੋਕ।
13-08-2026
ਡੱਬਵਾਲੀ, 12 ਅਗਸਤ (ਇਕਬਾਲ ਸਿੰਘ ਸ਼ਾਂਤ)-ਕੌਮੀ ਝੰਡਾ ਤਿਰੰਗੇ ਦੀ ਸ਼ਾਨ, ਇਤਿਹਾਸ ਤੇ ਤੱਥਾਂ ਤੋਂ ਲੋਕਾਂ ਨੂੰ ਜਾਣੂ ਕਰਵਾਉਣ ਲਈ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ ਮਿੰਨੀ ਸਕੱਤਰੇਤ ਸਥਿਤ ਈ-ਦਿਸ਼ਾ ਕੇਂਦਰ ਵਿਚ ਪ੍ਰਦਰਸ਼ਨੀ ਲਗਾਈ ਗਈ ਹੈ। ਕਰੀਬ ਇਕ ਦਰਜਨ ਤੋਂ ਵੱਧ ਫਲੈਕਸ ਬੋਰਡਾਂ ‘ਤੇ ਤਿਰੰਗੇ ਦਾ ਇਤਿਹਾਸ, ਮਹੱਤਵ ਤੇ ਝੰਡਾ ਸੰਹਿਤਾ ਦੇ ਨਿਯਮ ਤਸਵੀਰਾਂ ਸਮੇਤ ਦਰਸਾਏ ਗਏ ਹਨ। ਪ੍ਰਦਰਸ਼ਨੀ ਵਿਚ ਸੌਖੇ ਸ਼ਬਦਾਂ ਵਿਚ ਤਿਰੰਗੇ ਨਾਲ ਜੁੜੇ ਕ੍ਰਮਵਾਰ ਤੱਥ ਦੱਸੇ ਗਏ ਹਨ। ਇਨ੍ਹਾਂ ਵਿਚ ਦੱਸਿਆ ਗਿਆ ਹੈ ਕਿ ਕੌਮੀ ਝੰਡੇ ਵਿਚ ਤਿੰਨ ਰੰਗਾਂ ਦੀ ਪਹਿਲੀ ਵਰਤੋਂ 1906 ਵਿਚ ਹੋਈ ਸੀ। ਇਸ ਦਾ ਮੂਲ ਡਿਜ਼ਾਈਨ ਪਿੰਗਲੀ ਵੈਂਕਈਆ ਨੇ ਤਿਆਰ ਕੀਤਾ ਸੀ। ਜੁਲਾਈ 1947 ਵਿਚ ਚਰਖੇ ਦੀ ਥਾਂ 24 ਤੀਲੀਆਂ ਵਾਲਾ ਅਸ਼ੋਕ ਚੱਕਰ ਸ਼ਾਮਲ ਕੀਤਾ ਗਿਆ। ਕੌਮੀ ਗੀਤ ‘ਵੰਦੇ ਮਾਤਰਮ’ ਵੀ ਪ੍ਰਦਰਸ਼ਿਤ ਕੀਤਾ ਗਿਆ ਹੈ। ਪ੍ਰਦਰਸ਼ਨੀ ‘ਚ ਨੇਤਾਜੀ ਸੁਭਾਸ਼ ਚੰਦਰ ਬੋਸ ਵਲੋਂ 30 ਦਸੰਬਰ 1943 ਨੂੰ ਪੋਰਟ ਬਲੇਅਰ ‘ਚ ਝੰਡਾ ਲਹਿਰਾਉਣ, 1953 ‘ਚ ਤੇਨਜ਼ਿੰਗ ਨੋਰਗੇ ਵਲੋਂ ਮਾਊਂਟ ਐਵਰੈਸਟ ‘ ਤੇ ਤਿਰੰਗਾ ਲਹਿਰਾਉਣ ਅਤੇ 2022 ਵਿਚ ਜੈਸਲਮੇਰ ਵਿਚ ਫ਼ੌਜ ਵਲੋਂ ਪ੍ਰਦਰਸ਼ਿਤ ਦੁਨੀਆ ਦੇ ਸਭ ਤੋਂ ਵੱਡੇ ਖਾਦੀ ਤਿਰੰਗੇ ਸਮੇਤ ਹੋਰ ਘਟਨਾਵਾਂ ਦੀ ਜਾਣਕਾਰੀ ਦਿੱਤੀ ਗਈ ਹੈ। ਅੱਜ ਸੱਤਾਪੱਖ ਦੇ ਅਹੁਦੇਦਾਰਾਂ, ਤਹਿਸੀਲਦਾਰ ਸੁਨੀਲ ਕੁਮਾਰ ਅਤੇ ਨਾਇਬ ਤਹਿਸੀਲਦਾਰ ਦਿਵਿਆਂਸ਼ੂ ਮਿੱਤਲ ਨੇ ਪ੍ਰਦਰਸ਼ਨੀ ਦਾ ਜਾਇਜ਼ਾ ਲਿਆ। ਸਰਕਾਰੀ ਜਾਣਕਾਰੀ ਮੁਤਾਬਿਕ ਪ੍ਰਦਰਸ਼ਨੀ 17 ਅਗਸਤ ਤੱਕ ਈ-ਦਿਸ਼ਾ ਕੰਪਲੈਕਸ ਵਿਚ ਰਹੇਗੀ। 15 ਅਗਸਤ ਨੂੰ ਇਸ ਨੂੰ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ ਵਿਚ ਲਗਾਇਆ ਜਾਵੇਗਾ। ਸਕੂਲਾਂ ਵਿਚ ਪ੍ਰਚਾਰ ਲਈ ਬੀ.ਈ.ਓ. ਡੱਬਵਾਲੀ ਨੂੰ ਵੀ ਸੂਚਿਤ ਕੀਤਾ ਗਿਆ ਹੈ। ਦੇਸ਼-ਭਗਤੀ ਨਾਲ ਜੁੜੇ ਅਹਿਮ ਵਿਸ਼ੇ ‘ਤੇ ਪ੍ਰਚਾਰ-ਪ੍ਰਸਾਰ ਦੀ ਥੁੜ ਕਰਕੇ ਜਾਣਕਾਰੀ ਲੋਕਾਂ ਤੱਕ ਨਹੀਂ ਪੁੱਜ ਸਕੀ। ਇਸੇ ਕਰਕੇ ਪ੍ਰਦਰਸ਼ਨੀ ਵਿਚ ਭੀੜ ਨਹੀਂ ਪੁੱਜੀ। ਲੋਕਾਂ ਦਾ ਕਹਿਣਾ ਹੈ ਕਿ ਸਿਰਫ਼ ਸੱਤਾਪੱਖ ਭਾਜਪਾ ਦੇ ਕੁਝ ਪ੍ਰਮੁੱਖ ਆਗੂਆਂ ਨੂੰ ਬੁਲਾ ਕੇ ਆਗਾਜ਼ ਕਰ ਦਿੱਤਾ ਗਿਆ। ਜਦਕਿ ਤਿਰੰਗੇ ਦੇ ਇਤਿਹਾਸ ਨੂੰ ਜਾਣਨ ਲਈ ਨਵੀਂ ਪੀੜ੍ਹੀ ਤੇ ਆਮ ਲੋਕਾਂ ਵਿਚ ਵੀ ਤਾਂਘ ਹੈ। ਸੂਤਰਾਂ ਮੁਤਾਬਿਕ ਪ੍ਰਦਰਸ਼ਨੀ ਦਾ ਪ੍ਰਬੰਧ ਬਹੁਤ ਘੱਟ ਸਮੇਂ ਵਿਚ ਕੀਤਾ ਗਿਆ। ਪ੍ਰਸ਼ਾਸਨ ਨੇ ਲੋਕਾਂ ਨੂੰ ‘ਹਰ ਘਰ ਤਿਰੰਗਾ’ ਮੁਹਿੰਮ ਵਿਚ ਭਾਗ ਲੈਣ ਦੀ ਅਪੀਲ ਕੀਤੀ ਹੈ। ਪ੍ਰਦਰਸ਼ਨੀ ਵਿਚ ਝੰਡਾ ਸੰਹਿਤਾ ਦੇ ਨਿਯਮ ਵੀ ਪ੍ਰਦਰਸ਼ਨੀ ਵਿਚ ‘ਫਲੈਗ ਕੋਡ ਆਫ਼ ਇੰਡੀਆ-2002’ ਦੇ ਨਿਯਮ ਵੀ ਤਸਵੀਰਾਂ ਸਮੇਤ ਦੱਸੇ ਗਏ ਹਨ। ਤਿਰੰਗੇ ਦਾ ਅਨੁਪਾਤ 3:2 ਹੋਣਾ ਚਾਹੀਦਾ ਹੈ। ਇਸ ਨੂੰ ਖਾਦੀ, ਪੌਲੀਐਸਟਰ, ਊਨ, ਰੇਸ਼ਮ ਜਾਂ ਸੂਤੀ ਕੱਪੜੇ ਨਾਲ ਬ ਣਾਇਆ ਜਾ ਸਕਦਾ ਹੈ। ਤਿਰੰਗੇ ਦੀ ਵਰਤੋਂ ਕੱਪੜੇ, ਵਰਦੀ, ਰੁਮਾਲ, ਨੈਪਕਿਨ ਜਾਂ ਟੇਬਲ ਕਵਰ ਵਜੋਂ ਨਹੀਂ ਕੀਤੀ ਜਾ ਸਕਦੀ। ਇਸ ‘ਤੇ ਲਿਖਣਾ, ਉਲਟਾ ਜਾਂ ਨੁਕਸਾਨੀ ਹਾਲਤ ਵਿਚ ਲਹਿਰਾਉਣਾ ਤੇ ਨਿੱਜੀ ਵਾਹਨਾਂ ‘ਤੇ ਲਗਾਉਣਾ ਮਨਾਹੀ ਹੈ।